ਨਵੀਂ ਦਿੱਲੀ- ਘਰੇਲੂ ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੀ ਜਨਵਰੀ ਤੋਂ ਆਪਣੇ ਵਾਹਨਾਂ ਦੇ ਰੇਟ 'ਚ 26500 ਰੁਪਏ ਤੱਕ ਵਾਧੇ ਦੀ ਯੋਜਨਾ ਹੈ। ਕੰਪਨੀ ਨੇ ਕੱਚੇ ਮਾਲ ਦੀ ਲਾਗਤ 'ਚ ਵਾਧੇ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਹੈ। ਮਹਿੰਦਰਾ ਐਂਡ ਮਹਿੰਦਰਾ ਦੇ ਮੁੱਖ ਕਾਰਜਕਾਰੀ (ਵਾਹਨ) ਪ੍ਰਵੀਨ ਸ਼ਾਹ ਨੇ ਕਿਹਾ ਕਿ ਸਾਡੀ ਯਾਤਰੀ ਅਤੇ ਵਣਜ ਵਾਹਨਾਂ ਦੇ ਰੇਟਾਂ 'ਚ ਅਗਲੇ ਮਹੀਨੇ ਤੋਂ 0.5 ਤੋਂ 1.1 ਫੀਸਦੀ ਵਾਧੇ ਦੀ ਯੋਜਨਾ ਹੈ। ਯਾਤਰੀ ਵਾਹਨਾਂ ਦੀ ਕੀਮਤ 'ਚ 3000 ਤੋਂ 26500 ਰੁਪਏ ਦੇ ਦਾਇਰੇ 'ਚ ਵਾਧਾ ਹੋਵੇਗਾ ਜੋ ਮਾਡਲ 'ਤੇ ਨਿਰਭਰ ਕਰੇਗਾ।
ਉਨ੍ਹਾਂ ਕਿਹਾ ਕਿ 3.5 ਟਨ ਦੀ ਸਮਰੱਥਾ ਵਾਲੇ ਛੋਟੇ ਵਣਜ ਵਾਹਨਾਂ ਦੀ ਕੀਮਤ (ਐਕਸ ਸ਼ੋਅਰੂਮ) 'ਚ 1500 ਤੋਂ 6000 ਰੁਪਏ ਦਾ ਵਾਧਾ ਹੋਵੇਗਾ। ਸ਼ਾਹ ਨੇ ਕਿਹਾ ਕਿ ਧਾਤੂ ਸਮੇਤ ਹੋਰ ਸਮੱਗਰੀ ਦੇ ਰੇਟ ਵਧਣ ਨਾਲ ਕੱਚੇ ਮਾਲ ਦੀ ਲਾਗਤ ਵਧੀ ਹੈ, ਇਸ ਨੂੰ ਦੇਖਦੇ ਹੋਏ ਕੀਮਤ ਵਾਧੇ ਦਾ ਫੈਸਲਾ ਲਿਆ ਗਿਆ।
ਗੂਗਲ ਪਲੇ ਮੂਵੀਜ਼ 'ਚ ਘੱਟ ਰੈਂਟ 'ਤੇ ਦੇਖਣ ਨੂੰ ਮਿਲਣਗੀਆਂ ਨਵੀਂਆਂ ਫਿਲਮਾਂ
NEXT STORY