ਜਲੰਧਰ- ਜੇਕਰ ਤੁਸੀਂ ਫੇਸਬੁਕ ਪ੍ਰੋਫਾਇਲ 'ਚ ਆਪਣੀ ਅਜਿਹੀ ਤਸਵੀਰ ਲਗਾਉਣਾ ਚਾਹੁੰਦੇ ਹੋ ਜੋ ਕਾਫੀ ਅਸਰਦਾਰ ਹੋਵੇ ਅਤੇ ਆਪਣੇ ਵਿਅਕਤੀਤਵ ਨੂੰ ਪ੍ਰਭਾਵਸ਼ਾਲੀ ਤਰੀਕੇ 'ਚ ਦੂਜਿਆਂ ਸਾਹਮਣੇ ਪੇਸ਼ ਕੀਤੀ ਜਾਵੇ ਤਾਂ ਤਸਵੀਰ ਦੀ ਚੋਣ ਖੁਦ ਨਾ ਕਰੋ। ਇਸ ਦੇ ਲਈ ਤੁਸੀਂ ਕਿਸੇ ਇਸ ਤਰ੍ਹਾਂ ਵਿਅਕਤੀ ਦੀ ਮਦਦ ਲੈ ਸਕਦੇ ਹੈ ਜੋ ਤੁਹਾਡਾ ਵਾਕਫ ਨਾ ਹੋਵੇ।
ਆਸਟਰੇਲੀਆ ਦੀ ਯੂਨੀਵਰਸਿਟੀ ਆਫ ਨਿਊ ਸਾਊਥ ਵੈਲਸ (ਯੂ. ਐਨ. ਐੱਸ. ਡਬਲਿਊ. ) ਦੇ ਖੋਜਕਾਰਾਂ ਨੇ ਫੇਸਬੁਕ ਦੀ ਪ੍ਰੋਫਾਇਲ ਤਸਵੀਰ ਨੂੰ ਲੈ ਕੇ ਇਕ ਸੱਟਡੀ ਕੀਤੀ ਹੈ। ਇਸ ਸਟੱਡੀ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਕ ਵਿਅਕਤੀ ਆਪਣੀ ਪ੍ਰੋਫਾਇਲ ਦੇ ਲਈ ਐਨੀ ਅਸਰਦਾਰ ਤਸਵੀਰ ਨਹੀਂ ਚੁਣ ਸਕਦਾ ਹੈ, ਜੋ ਅਜਨਬੀ ਕਰ ਸਕਦਾ ਹਨ। ਯੂ. ਐਨ. ਐੱਸ. ਡਬਲਿਊ. ਦੇ David White ਨੇ ਦੱਸਿਆ ਹੈ , ' ਸਾਡੇ ਨਤੀਜੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਆਨਲਾਈਨ ਪ੍ਰੋਫਾਇਲ ਤਸਵੀਰਾਂ ਦੇ ਲਈ ਇਕ ਵਿਅਕਤੀ ਦਾ ਆਪਣਾ ਚੋਣ ਬਹੁਤ ਮਾੜਾ ਹੁੰਦਾ ਹੈ, ਜੋ ਉਨ੍ਹਾਂ ਦੇ ਬਾਰੇ 'ਚ ਹੋਰ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਦੀ ਹੈ।
ਉਨ੍ਹਾਂ ਕਿਹਾ ਹੈ ਕਿ ਫੋਟੋ ਦੇ ਆਧਾਰ 'ਤੇ ਦੂਜੇ ਲੋਕ ਕਿਸੇ ਵਿਅਕਤੀ ਦੇ ਬਾਰੇ ਰਾਏ ਬਣਾਉਦੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਫੋਟੋ ਦੇ ਆਧਾਰ 'ਤੇ ਦੂਜੇ ਲੋਕ ਇਹ ਫੈਸਲਾ ਵੀ ਲੈਦੇ ਹਨ ਕਿ ਕਿਸੇ ਵਿਅਕਤੀ ਨੂੰ ਜੋਬ 'ਤੇ ਰੱਖਣਾ ਹੈ ਜਾਂ ਨਹੀਂ, ਡੇਟਿੰਗ ਕਰਨੀ ਹੈ ਜਾਂ ਨਹੀਂ, ਦੋਸਤੀ ਕਰਨੀ ਹੈ ਜਾਂ ਨਹੀਂ, ਕਿਸੇ ਖਾਸ ਵਿਅਕਤੀ ਦੇ ਲਈ ਵੋਟਿੰਗ ਕੀਤੀ ਜਾਵੇ ਜਾਂ ਨਹੀਂ। ਸਟੱਡੀ 102 ਵਿਦਿਆਰਥੀਆਂ 'ਤੇ ਕੀਤੀ ਗਈ ਹੈ ਜਿਨ੍ਹਾਂ ਨੂੰ ਆਪਣੇ 12 ਫੋਟੋ 'ਚ 2 ਅਜਿਹੇ ਫੋਟੋ ਚੁਣਨ ਨੂੰ ਕਿਹਾ ਗਿਆ ਹੈ ਜਿਨ੍ਹਾਂ ਨੂੰ ਆਪਣੀ ਪ੍ਰੋਫਾਇਲ ਤਸਵੀਰ ਬਣਾਉਣਾ ਚਾਹੁੰਣਗੇ। ਇਸ ਦੇ ਬਾਅਦ ਹਿੱਸਾ ਲੈਣ ਵਾਲਿਆ ਨੂੰ ਹੋਰ ਅਜਨਬੀ ਵਿਅਕਤੀਆਂ ਦੀ 12 ਈਮੇਜ਼ 'ਚ 2 ਈਮੇਜ਼ ਚੁਣਨ ਨੂੰ ਕਿਹਾ ਗਿਆ ਹੈ। ਖੋਜਕਾਰਾਂ ਨੇ ਦੱਸਿਆ ਹੈ ਕਿ ਹੋਰ ਵਿਅਕਤੀ ਦੁਆਰਾ ਚੁਣੇ ਗਏ ਫੋਟੋ ਜਿਆਦਾ ਪ੍ਰਭਾਵ ਪਾਉਣ ਵਾਲੇ ਹੁੰਦੇ ਹਨ।
ਟੈਸਟਿੰਗ ਦੇ ਦੌਰਾਨ ਨਜ਼ਰ ਆਈ Volkswagen Tiguan, ਮਈ ਮਹੀਨੇ ਭਾਰਤ 'ਚ ਹੋਵੇਗੀ ਲਾਂਚ
NEXT STORY