ਗੈਜੇਟ ਡੈਸਕ- ਅਕਸਰ ਲੋਕਾਂ ਕੋਲ 2 ਸਿਮ ਹੁੰਦੀਆਂ ਹਨ ਪਰ ਕਾਲਿੰਗ ਲਈ ਸਿਰਫ਼ ਇਕ ਦਾ ਹੀ ਇਸਤੇਮਾਲ ਕਰਦੇ ਹਨ। ਦੂਜੀ ਸਿਮ 'ਚ ਰੀਚਾਰਜ ਨਾ ਕਰਵਾ ਕੇ ਸਿਰਫ਼ ਆਉਂਦੀਆਂ ਕਾਲਾਂ ਰਿਸੀਵ ਕਰਦੇ ਹਨ ਪਰ ਇਕ ਤੈਅ ਸਮੇਂ ਬਾਅਦ ਇਹ ਸਿਮ ਬੰਦ ਹੋ ਜਾਂਦੀ ਹੈ ਅਤੇ ਨੰਬਰ ਕਿਸੇ ਹੋਰ ਯੂਜ਼ਰ ਨੂੰ ਦੇ ਦਿੱਤਾ ਜਾਂਦਾ ਹੈ। ਇਸ ਮਾਮਲੇ 'ਚ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦਾ ਖਾਸ ਨਿਯਮ ਹੈ, ਜਿਸ ਦੀ ਪਾਲਣਾ Jio, ਏਅਰਟੈਲ, ਵੋਡਾਫੋਨ-ਆਈਡੀਆ ਅਤੇ BSNL ਵਰਗੀਆਂ ਸਭ ਕੰਪਨੀਆਂ ਕਰਦੀਆਂ ਹਨ।
Jio ਸਿਮ
ਰਿਲਾਇੰਸ Jio ਦੀ ਸਿਮ ਬਿਨਾਂ ਰੀਚਾਰਜ ਦੇ 90 ਦਿਨ ਤੱਕ ਐਕਟਿਵ ਰਹਿੰਦੀ ਹੈ। ਹਾਲਾਂਕਿ, ਪਲਾਨ ਦੇ ਅਧਾਰ 'ਤੇ ਇਨਕਮਿੰਗ ਕਾਲਾਂ ਕੁਝ ਹਫ਼ਤਿਆਂ ਜਾਂ ਇਕ ਮਹੀਨੇ 'ਚ ਬੰਦ ਹੋ ਸਕਦੀਆਂ ਹਨ। 90 ਦਿਨ ਬਾਅਦ ਰੀਚਾਰਜ ਨਾ ਹੋਣ 'ਤੇ ਸਿਮ ਬੰਦ ਹੋ ਜਾਂਦੀ ਹੈ।
ਇਹ ਵੀ ਪੜ੍ਹੋ : iPhone 17 ਦੀ ਲਾਂਚ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਆਈਫੋਨ 16 ਦੀਆਂ ਕੀਮਤਾਂ! ਜਾਣੋ ਨਵਾਂ Price
ਏਅਰਟੈਲ ਸਿਮ
ਏਅਰਟੈਲ ਦੀ ਸਿਮ ਵੀ ਲਗਭਗ 90 ਦਿਨ ਤੱਕ ਐਕਟਿਵ ਰਹਿੰਦੀ ਹੈ। ਕੰਪਨੀ ਵੱਲੋਂ ਯੂਜ਼ਰ ਨੂੰ 15 ਦਿਨ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਰੀਚਾਰਜ ਨਾ ਹੋਣ ‘ਤੇ ਨੰਬਰ ਕਿਸੇ ਹੋਰ ਨੂੰ ਦੇ ਦਿੱਤਾ ਜਾਂਦਾ ਹੈ।
ਵੋਡਾਫੋਨ-ਆਈਡੀਆ ਸਿਮ
ਵੋਡਾਫੋਨ-ਆਈਡੀਆ ਦੀ ਸਿਮ ਵੀ 90 ਦਿਨ ਤੱਕ ਐਕਟਿਵ ਰਹਿੰਦੀ ਹੈ। ਇਸਨੂੰ ਚਾਲੂ ਰੱਖਣ ਲਈ ਘੱਟੋ-ਘੱਟ 49 ਰੁਪਏ ਦਾ ਰੀਚਾਰਜ ਲਾਜ਼ਮੀ ਹੈ।
BSNL ਸਿਮ
BSNL ਦੀ ਸਿਮ ਬਿਨਾਂ ਰੀਚਾਰਜ ਦੇ ਲਗਭਗ 180 ਦਿਨ ਤੱਕ ਐਕਟਿਵ ਰਹਿੰਦੀ ਹੈ। ਇਹ ਉਨ੍ਹਾਂ ਲਈ ਵਧੀਆ ਵਿਕਲਪ ਹੈ ਜੋ ਵਾਰ-ਵਾਰ ਰੀਚਾਰਜ ਨਹੀਂ ਕਰਵਾਉਣਾ ਚਾਹੁੰਦੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿੰਦਰਾ XUV700 ਦਾ ਸਨਰੂਫ ਮੀਂਹ 'ਚ ਹੋਇਆ ਲੀਕ, ਪ੍ਰੇਸ਼ਾਨ ਮਾਲਕ ਬੋਲਿਆ- 15 ਲੱਖ ਪਾਣੀ 'ਚ ਡੁੱਬੇ!
NEXT STORY