ਗੈਜੇਟ ਡੈਸਕ- ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟਡ (BSNL) ਲਗਾਤਾਰ ਸਸਤੇ ਰੀਚਾਰਜ ਪਲਾਨ ਲਾਂਚ ਕਰਕੇ ਨਵੇਂ ਯੂਜ਼ਰ ਆਪਣੇ ਨੈੱਟਵਰਕ ਨਾਲ ਜੋੜ ਰਹੀ ਹੈ। ਕੰਪਨੀ ਨੇ ਹਾਲ ਹੀ 'ਚ 1 ਲੱਖ ਨਵੇਂ 4G/5G ਮੋਬਾਇਲ ਟਾਵਰ ਲਗਾਏ ਹਨ ਅਤੇ ਅੱਗੇ ਹੋਰ 1 ਲੱਖ ਟਾਵਰ ਲਗਾਉਣ ਦੀ ਯੋਜਨਾ ਹੈ। ਇਸ ਦੇ ਨਾਲ BSNL ਨੇ ਹੁਣ 84 ਦਿਨ ਦੀ ਵੈਲਿਡਿਟੀ ਵਾਲਾ ਨਵਾਂ ਕਿਫਾਇਤੀ ਪਲਾਨ ਪੇਸ਼ ਕੀਤਾ ਹੈ।
599 ਰੁਪਏ ਵਾਲਾ ਨਵਾਂ ਪਲਾਨ
BSNL ਦੇ ਅਧਿਕਾਰਿਕ X ਹੈਂਡਲ ਤੋਂ ਐਲਾਨ ਕੀਤੇ ਗਏ ਇਸ ਪਲਾਨ 'ਚ ਗਾਹਕਾਂ ਨੂੰ ਮਿਲੇਗਾ:
- ਅਨਲਿਮਿਟਡ ਕਾਲਿੰਗ (ਦੇਸ਼ ਭਰ 'ਚ ਫ੍ਰੀ ਨੈਸ਼ਨਲ ਰੋਮਿੰਗ ਸਮੇਤ)
- ਡੇਲੀ 3GB ਹਾਈ ਸਪੀਡ ਡਾਟਾ
- ਡੇਲੀ 100 ਫ੍ਰੀ SMS
- 84 ਦਿਨ ਦੀ ਵੈਲਿਡਿਟੀ
ਇਸ ਦੇ ਨਾਲ ਯੂਜ਼ਰਜ਼ ਨੂੰ BiTV ਦਾ ਮੁਫ਼ਤ ਐਕਸੈਸ ਮਿਲੇਗਾ, ਜਿਸ 'ਚ 400 ਤੋਂ ਵੱਧ ਲਾਈਵ ਟੀਵੀ ਚੈਨਲ ਅਤੇ ਕਈ OTT ਐਪਸ ਦੀ ਸਹੂਲਤ ਸ਼ਾਮਲ ਹੈ।
ਇਹ ਵੀ ਪੜ੍ਹੋ : ਬਿਨਾਂ Recharge ਕੀਤੇ ਕਿੰਨੇ ਦਿਨਾਂ ਤੱਕ ਚੱਲਦੀ ਹੈ SIM, ਜਾਣੋ ਕੀ ਹੈ ਨਿਯਮ
1 ਰੁਪਏ ਵਾਲਾ ਖਾਸ ਪਲਾਨ
- BSNL ਨੇ ਨਵੇਂ ਗਾਹਕਾਂ ਲਈ 1 ਰੁਪਏ ਫ੍ਰੀਡਮ ਪਲਾਨ ਵੀ ਸ਼ੁਰੂ ਕੀਤਾ ਹੈ, ਜਿਸ 'ਚ ਮਿਲੇਗਾ:
- 30 ਦਿਨ ਦੀ ਵੈਲਿਡਿਟੀ
- ਅਨਲਿਮਿਟਡ ਕਾਲਿੰਗ (ਦੇਸ਼ ਭਰ 'ਚ)
- ਡੇਲੀ 2GB ਡਾਟਾ
- ਡੇਲੀ 100 ਫ੍ਰੀ SMS
ਇਹ ਖਾਸ ਪਲਾਨ ਉਨ੍ਹਾਂ ਨਵੇਂ ਯੂਜ਼ਰਾਂ ਲਈ ਹੈ ਜੋ ਘੱਟ ਕੀਮਤ ‘ਤੇ ਵੱਧ ਸਹੂਲਤਾਂ ਲੈਣਾ ਚਾਹੁੰਦੇ ਹਨ। 31 ਅਗਸਤ 2025 ਤੋਂ ਪਹਿਲਾਂ ਨਵਾਂ BSNL ਸਿਮ ਖਰੀਦਣ ਵਾਲਿਆਂ ਨੂੰ ਇਸ ਆਫਰ ਦਾ ਲਾਭ ਮਿਲੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
30 ਦਿਨਾਂ ਤੱਕ ਚਲਾ ਕੇ ਦੇਖੋ Earbuds, ਪਸੰਦ ਨਾ ਆਏ ਤਾਂ ਪੈਸੇ ਵਾਪਸ, ਇਹ ਕੰਪਨੀ ਦੇ ਰਹੀ ਸ਼ਾਨਦਾਰ ਆਫ਼ਰ
NEXT STORY