ਜਲੰਧਰ- ਸ਼ਿਓਮੀ 20 ਮਾਰਚ ਨੂੰ ਨਵੀਂ ਦਿੱਲੀ 'ਚ ਇਕ ਲਾਂਚ ਈਵੈਂਟ ਆਯੋਜਿਤ ਕਰਨ ਵਾਲੀ ਹੈ। ਸ਼ਿਓਮੀ ਇੰਡੀਆ ਨੇ ਈਵੈਂਟ ਲਈ ਮੀਡੀਆ ਨੂੰ ਇਨਵਾਈਟ ਭੇਜ ਦਿੱਤਾ ਹੈ। ਉਮੀਦ ਹੈ ਕਿ ਚੀਨ ਦੀ ਇਹ ਟੈਕਨਾਲੋਜੀ ਕੰਪਨੀ ਇਸ ਦਿਨ ਚਾਰ ਸਮਾਰਟਫੋਨਜ਼ ਲਾਂਚ ਕਰ ਸਕਦੀ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਤਸਵੀਰ 'ਚ 4 ਅਤੇ 1 ਦੇ ਚਿੰਨ੍ਹ 'ਤੇ ਜ਼ੋਰ ਦਿੱਤਾ ਗਿਆ ਹੈ। ਕੰਪਨੀ ਵੱਲੋਂ ਸ਼ਿਓਮੀ ਰੈੱਡਮੀ 4, ਸ਼ਿਓਮੀ ਰੈੱਡਮੀ4 ਪ੍ਰਾਈਮ, ਸ਼ਿਓਮੀ ਰੈੱਡਮੀ 4 ਐਕਸ ਅਤੇ ਸ਼ਿਓਮੀ ਰੈੱਡਮੀ 4ਏ ਨੂੰ ਲਾਂਚ ਕੀਤੇ ਜਾਣ ਦੀ ਉਮੀਦ ਹੈ।
ਇਸ 'ਚ 3 ਸਮਾਰਟਫੋਨਜ਼ ਨੂੰ ਪਿਛਲੇ ਸਾਲ ਨਵੰਬਰ ਮਹੀਨੇ 'ਚ ਲਾਂਚ ਕੀਤਾ ਗਿਆ ਸੀ। ਰੈੱਡਮੀ 4 ਦੀ ਕੀਮਤ 699 ਚੀਨੀ ਯੂਆਨ (ਕਰੀਬ 6,900 ਰੁਪਏ) ਹੈ ਅਤੇ ਰੈੱਡਮੀ 4 ਪ੍ਰਾਈਮ ਦੀ ਕੀਮਤ 899 ਚੀਨੀ ਯੂਆਨ (ਕਰੀਬ 8,900 ਰੁਪਏ)। ਸ਼ਿਓਮੀ ਰੈੱਡਮੀ 4ਏ ਨੂੰ ਸਥਾਨਕ ਮਾਰਕੀਟ 'ਚ 499 ਚੀਨੀ ਯੂਆਨ (ਕਰੀਬ 4,900 ਰੁਪਏ) 'ਚ ਵੇਚਿਆ ਜਾ ਰਿਹਾ ਹੈ। ਰੈੱਡਮੀ 4 ਐਕਸ ਨੂੰ ਪਿਛਲੇ ਮਹੀਨੇ ਹੀ ਲਾਂਚ ਕੀਤਾ ਗਿਆ ਸੀ। ਇਸ ਦੇ ਦੋ ਵੇਰਿਅੰਟ ਉਪਲੱਬਧ ਕਰਏ ਗਏ ਸਨ, 2 ਜੀਬੀ ਰੈਮ ਅਤੇ 16 ਜੀਬੀ ਸਟੋਰੇਜ ਵਾਲੇ ਵੇਰਿਅੰਟ ਦੀ ਕੀਮਤ 699 ਚੀਨੀ ਯੂਆਨ (ਕਰੀਬ 7,000 ਰੁਪਏ) ਹੈ ਅਤੇ 3 ਜੀਬੀ ਰੈਮ ਅਤੇ 32 ਜੀਬੀ ਸਟੋਰੇਜ ਵਾਲਾ ਵੇਰਿਅੰਟ 899 ਚੀਨੀ ਯੂਆਨ (ਕਰੀਬ 8,500 ਰੁਪਏ) 'ਚ ਮਿਲਦਾ ਹੈ।
ਭਾਰਤ 'ਚ ਹੋਣ ਵਾਲੇ ਈਵੈਂਟ ਦਾ ਸੰਚਾਲਨ ਸ਼ਿਓਮੀ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਮਨੂ ਜ਼ੈਨ ਅਤੇ ਪ੍ਰੌਡੈਕਟ ਮੁੱਖ ਜੈ ਮਨੀ ਵੱਲੋਂ ਕੀਤਾ ਜਾਵੇਗਾ। ਕੰਪਨੀ ਸਪੈਸੀਫਿਕੇਸ਼ਨ 'ਤੇ ਗੌਰ ਕਰੀਏ ਤਾਂ ਰੈੱਡਮੀ 4 'ਚ 5 ਇੰਚ ਦੀ ਐੱਚ. ਡੀ. (720x1280 ਪਿਕਸਲ) ਡਿਸਪਲੇ, ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ 430 ਪ੍ਰੋਸੈਸਰ, 2 ਜੀਬੀ ਰੈਮ 13 ਮੈਗਾਪਿਕਸਲ ਰਿਅਰ ਕੈਮਰਾ, 5 ਮੈਗਾਪਿਕਸਲ ਫਰੰਟ ਕੈਮਰਾ, 16 ਜੀਬੀ ਸਟੋਰੇਜ ਅਤੇ 4100 ਐੱਮ.ਏ. ਐੱਚ. ਦੀ ਬੈਟਰੀ ਹੈ। ਰੈੱਡਮੀ 4 ਪ੍ਰਾਈਮ 'ਚ 5 ਇੰਚ ਦੀ ਫੁੱਲ ਐੱਚ. ਡੀ. (1080 1920 ਪਿਕਸਲ) ਡਿਸਪਲੇ, 2 ਗੀਗਾਹਟਰਜ਼ ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ 625 ਚਿੱਪਸੈੱਟ, 3 ਜੀਬੀ ਰੈਮ, 32 ਜੀਬੀ ਇਨਬਿਲਟ ਸਟੋਰੇਜ ਅਤੇ ਬਲੂਟਥ ਵੀ4.2 ਕਨੈਕਟੀਵਿਟੀ ਹੈ। ਇਸ ਤੋਂ ਇਲਾਵਾ ਬਾਕੀ ਸਪੈਸੀਫਿਕੇਸ਼ਨ ਰੈੱਡਮੀ 4 ਵਾਲੇ ਹੀ ਹਨ।
ਰੈੱਡਮੀ 4ਏ ਸਮਾਰਟਫੋਨ 'ਚ ਪਿਛਲੇ ਹਿੱਸੇ 'ਤੇ ਫਿੰਗਰਪ੍ਰਿੰਟ ਸੈਂਸਰ ਨਹੀਂ ਹੈ। ਇਸ 'ਚ 5 ਇੰਚ ਦੀ ਐੱਚ. ਡੀ. (720x1280 ਪਿਕਸਲ) ਡਿਸਪਲੇ, 1.4 ਗੀਗਾਹਟਰਜ਼ ਕਵਾਡ-ਕੋਰ ਸਨੈਪਡ੍ਰਾਗਨ 425 ਚਿੱਪਸੈੱਟ, 2 ਜੀਬੀ ਰੈਮ, 13 ਮੈਗਾਪਿਕਸਲ ਰਿਅਰ ਕੈਮਰਾ, 5 ਮੈਗਪਿਕਸਲ ਫਰੰਟ ਕੈਮਰਾ, 16 ਜੀਬੀ ਸਟੋਰੇਜ ਅਤੇ 3120 ਐੱਮ. ਏ. ਐੱਚ. ਦੀ ਬੈਟਰੀ ਹੈ।
ਗੱਲ ਕਰੀਏ ਰੈੱਡਮੀ 4 ਐਕਸ ਦੀ ਤਾਂ ਇਸ 'ਚ 5 ਇੰਚ ਦੀ ਐੱਚ. ਡੀ. (720x1280 ਪਿਕਸਲ) ਡਿਸਪਲੇ, ਆਕਟਾ-ਕੋਰ ਕਵਾਕਲਮ ਸਨੈਪਡ੍ਰੈਗਨ 435 ਪ੍ਰੋਸੈਸਰ, 13 ਮੈਗਾਪਿਕਸਲ ਰਿਅਰ ਕੈਮਰਾ, 5 ਮੈਗਾਪਿਕਸਲ ਫਰੰਟ ਕੈਮਰਾ, ਵੀ, ਓ. ਐੱਲ. ਟੀ. ਈ. ਸਪੋਰਟ ਅਤੇ 4100 ਐੱਮ. ਏ. ਐੱਚ. ਦੀ ਬੈਟਰੀ ਹੈ। ਇਹ ਚਾਰੇ ਸਮਾਰਟਫੋਨਜ਼ ਐਂਡਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਮੀ. ਯੂ. ਆਈ. 8 'ਤੇ ਚੱਲਦੇ ਹਨ।
TVS ਨੇ BS-IV ਇੰਜਣ ਦੇ ਨਾਲ ਲਾਂਚ ਕੀਤੀ ਨਵੀਂ Jupiter
NEXT STORY