ਸਫਲਤਾ ਨਾਲ ਕੀਤੀ ਗਈ ਫਾਈਨਲ ਟੈਸਟਿੰਗ
Mars ਮਿਸ਼ਨ ਵੱਲ ਇਕ ਹੋਰ ਸਫਲਤਾ
ਗੈਜੇਟ ਡੈਸਕ– NASA ਆਪਣੇ Mars 2020 (ਮੰਗਲ 2020) ਮਿਸ਼ਨ ਪ੍ਰਤੀ ਕਾਫੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਨਾਸਾ ਨੇ ਮੰਗਲ 'ਤੇ ਜਾਣ ਵਾਲੇ ਰਾਕੇਟ ਦੀ ਹੁਣ ਤਕ ਦੀ ਸਭ ਤੋਂ ਵੱਡੀ ਹੀਟ ਸ਼ੀਲਡ ਬਣਾ ਲਈ ਹੈ ਅਤੇ ਇਸ ਨੇ ਸਫਲ ਫਾਈਨਲ ਟੈਸਟਿੰਗ ਵੀ ਕਰ ਲਈ ਹੈ।
ਹੀਟ ਸ਼ੀਲਡ ਦਾ ਆਕਾਰ 15 ਫੁੱਟ
ਇਸ ਹੀਟ ਸ਼ੀਲਡ ਨੂੰ ਲੌਕਹੀਡ ਮਾਰਟਿਨ ਵਲੋਂ ਤਿਆਰ ਕੀਤਾ ਗਿਆ ਹੈ। ਇਸ ਦਾ ਆਕਾਰ 15 ਫੁੱਟ (ਲਗਭਗ 4.5 ਮੀਟਰ) ਹੈ ਅਤੇ ਇਸ ਨੂੰ ਹੁਣ ਤਕ ਦੀ ਸਭ ਤੋਂ ਵੱਡੀ ਹੀਟ ਸ਼ੀਲਡ ਵੀ ਕਿਹਾ ਜਾ ਰਿਹਾ ਹੈ।
ਕੀ ਹੈ NASA ਦਾ Mars 2020 ਮਿਸ਼ਨ
Mars 2020 ਮਿਸ਼ਨ 'ਚ ਜਾਣ ਵਾਲਾ ਨਾਸਾ ਦਾ ਸਪੇਸਕ੍ਰਾਫਟ ਮੰਗਲ ਗ੍ਰਹਿ 'ਤੇ 18 ਫਰਵਰੀ 2021 ਨੂੰ ਪਹੁੰਚੇਗਾ। ਇਸ ਦੌਰਾਨ ਉਸ ਨੂੰ ਗਰਮੀ ਵਾਲੇ ਸਭ ਤੋਂ ਖਤਰਨਾਕ ਫੇਸ ਨੂੰ ਪਾਰ ਕਰਨਾ ਪਵੇਗਾ। ਮੰਗਲ ਗ੍ਰਹਿ 'ਤੇ ਪਹੁੰਚਣ ਤੋਂ ਪਹਿਲਾਂ ਨਾਸਾ ਦਾ ਸਪੇਸਕ੍ਰਾਫਟ 19,300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾਵੇਗਾ, ਜਿਸ ਨਾਲ ਅੱਗ ਲੱਗਣ ਦਾ ਖਤਰਾ ਵਧ ਜਾਂਦਾ ਹੈ। ਜਦੋਂ ਇਹ ਸਪੇਸਕ੍ਰਾਫਟ ਕਾਫੀ ਤੇਜ਼ੀ ਨਾਲ ਮੰਗਲ ਗ੍ਰਹਿ ਨੇੜੇ ਪਹੁੰਚਣ ਲੱਗੇਗਾ ਤਾਂ ਇਸ ਨੂੰ ਅੱਗ ਲੱਗਣ ਤੋਂ ਬਚਾਉਣ ਵਿਚ ਹੀਟ ਸ਼ੀਲਡ ਮਦਦ ਕਰੇਗਾ।
ਹਾਈਜੈਕਿੰਗ ਦਾ ਸ਼ਿਕਾਰ ਹੋ ਸਕਦੈ ਤੁਹਾਡਾ Dell PC
NEXT STORY