ਜਲੰਧਰ— ਗੂਗਲ ਦੇ ਨੈਕਸਸ ਡਿਵਾਈਸਿਸ ਤੋਂ ਬਾਅਦ ਜੇਕਰ ਕਿਸੇ ਕੰਪਨੀ ਦੇ ਸਮਾਰਟਫੋਨ 'ਚ ਅਪਡੇਟ ਮਿਲਦਾ ਹੈ ਤਾਂ ਉਹ ਹੈ ਮੋਟੋਰੋਲਾ। ਮੋਟੋਰੋਲਾ ਨੇ ਹਾਲ ਹੀ 'ਚ ਮੋਟੋ ਜੀ (ਜੈਨ 2) ਲਈ ਐਂਡ੍ਰਾਇਡ 6.0 ਮਾਰਸ਼ਮੈਲੋ ਅਪਡੇਟ ਪੇਸ਼ ਕੀਤਾ ਸੀ ਅਤੇ ਹੁਣ ਕੰਪਨੀ ਨੇ ਭਾਰਤ 'ਚ ਆਪਣੇ ਸਭ ਤੋਂ ਸਸਤੇ ਸਮਾਰਟਫੋਨ ਮੋਟੋ ਈ ਲਈ 6.0 ਮਾਰਸ਼ਮੈਲੋ ਅਪਡੇਟ ਜਾਰੀ ਕਰ ਦਿੱਤਾ ਹੈ। ਇਹ ਪਹਿਲਾ ਬਜਟ ਸਮਾਰਟਫੋਨ ਹੈ ਜਿਸ ਵਿਚ 6.0 ਮਾਰਸ਼ਮੈਲੋ ਅਪਡੇਟ ਜਾਰੀ ਕੀਤਾ ਗਿਆ ਹੈ।
ਐਂਡ੍ਰਾਇਡ ਪੁਲਸ ਦੀ ਰਿਪੋਰਟ 'ਚ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਮੋਟੋ ਈ (ਜੈਨ 2) 5ਵਾਂ ਹੈਂਡਸੈੱਟ ਹੈ ਜਿਸ ਲਈ ਮੋਟੋਰੋਲਾ ਨੇ ਮਾਰਸ਼ਮੈਲੋ ਅਪਡੇਟ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਭਾਰਤ 'ਚ ਉਪਲੱਬਧ ਮੋਟੋ ਜੀ (ਜੈਨ 2), ਮੋਟੋ ਐਕਸ ਸਟਾਈਲ, ਮੋਟੋ ਜੀ (ਜੈਨ 3) ਅਤੇ ਮੋਟੋ ਐਕਸ ਪਲੇਅ ਲਈ ਅਪਡੇਟ ਪੇਸ਼ ਕੀਤਾ ਸੀ।
ਰਿਪੋਰਟਸ ਮੁਤਾਬਕ, ਮੋਟੋ ਈ (ਜੈਨ 2) ਲਈ ਪੇਸ਼ ਕੀਤੇ ਗਏ ਓ.ਟੀ.ਏ. ਮਾਰਸ਼ਮੈਲੋ ਅਪਡੇਟ ਲਈ 453.9 ਐਮ ਦੀ ਲੋੜ ਪਵੇਗੀ। ਮੋਟੋ ਈ ਜੈਨ 2 ਸਮਾਰਟਫੋਨ ਯੂਜ਼ਰਸ ਫੋਨ ਦੀ ਸੈਟਿੰਗਰਸ > ਅਬਾਊਟ ਫੋਨ > ਸਿਸਟਮ ਅਪਡੇਟ 'ਚ ਜਾ ਕੇ 6.0 ਮਾਰਸ਼ਮੈਲੋ ਅਪਡੇਟ ਚੈੱਕ ਕਰ ਸਕਦੇ ਹੋ।
Bats ਤੋਂ ਪ੍ਰੇਰਿਤ ਹਨ ਸ਼ੇਪ ਸ਼ਿਫਟਿੰਗ ਡ੍ਰੋਨਜ਼
NEXT STORY