ਹੈਲਥ ਡੈਸਕ- ਅੱਜ-ਕੱਲ੍ਹ ਖਰਾਬ ਲਾਈਫਸਟਾਈਲ ਕਾਰਨ ਹਾਈ ਯੂਰੀਕ ਐਸਿਡ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਡਾਕਟਰਾਂ ਅਨੁਸਾਰ ਜੇਕਰ ਤੁਹਾਨੂੰ ਅਕਸਰ ਜੋੜਾਂ 'ਚ ਦਰਦ, ਸੋਜ ਜਾਂ ਲਾਲੀ ਰਹਿੰਦੀ ਹੈ ਤਾਂ ਇਹ ਸਧਾਰਣ ਨਹੀਂ ਹੈ, ਬਲਕਿ ਯੂਰਿਕ ਐਸਿਡ ਵੱਧਣ ਦੀ ਨਿਸ਼ਾਨੀ ਹੋ ਸਕਦੀ ਹੈ। ਸਰੀਰ 'ਚ ਯੂਰਿਕ ਐਸਿਡ ਕੁਦਰਤੀ ਤੌਰ ’ਤੇ ਬਣਦਾ ਹੈ, ਜਿਸ ਨੂੰ ਕਿਡਨੀ ਫਿਲਟਰ ਕਰਕੇ ਬਾਹਰ ਕੱਢਦੀ ਹੈ। ਪਰ ਜਦੋਂ ਇਹ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਜੋੜਾਂ 'ਚ ਕ੍ਰਿਸਟਲ ਵਾਂਗ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਦਰਦ, ਸੋਜ ਪੈਦਾ ਕਰਦਾ ਹੈ।
ਇਹ ਵੀ ਪੜ੍ਹੋ : ਕਣਕ ਛੱਡ 'ਲਾਲ' ਆਟੇ ਦੀ ਰੋਟੀ ਖਾਣ ਡਾਈਬਟੀਜ਼ ਦੇ ਮਰੀਜ਼ ! ਦਿਨਾਂ 'ਚ ਹੀ ਕਾਬੂ 'ਚ ਆ ਜਾਣਗੇ ਸ਼ੂਗਰ ਲੈਵਲ
ਯੂਰਿਕ ਐਸਿਡ ਘਟਾਉਣ ਦੇ ਘਰੇਲੂ ਨੁਸਖ਼ੇ
ਆਂਵਲਾ (Amla): ਆਂਵਲੇ 'ਚ ਵਿਟਾਮਿਨ C ਅਤੇ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਲਿਵਰ ਅਤੇ ਕਿਡਨੀ ਦਾ ਫੰਕਸ਼ਨ ਬਿਹਤਰ ਬਣਾਉਂਦੇ ਹਨ। ਇਹ ਸਰੀਰ ਨੂੰ ਡਿਟੌਕਸ ਕਰਦਾ ਹੈ ਅਤੇ ਵੱਧ ਰਹੇ ਯੂਰਿਕ ਐਸਿਡ ਨੂੰ ਕੰਟਰੋਲ ਕਰਦਾ ਹੈ। ਤੁਸੀਂ ਆਂਵਲੇ ਦਾ ਰਸ, ਚਟਨੀ ਜਾਂ ਪਾਊਡਰ ਵਰਤ ਸਕਦੇ ਹੋ।
ਅਲਸੀ (Flax Seeds): ਅਲਸੀ 'ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਜੋੜਾਂ ਦੇ ਦਰਦ ਅਤੇ ਸੋਜ ਨੂੰ ਘਟਾਉਂਦਾ ਹੈ। ਇਕ ਚਮਚ ਅਲਸੀ ਦੇ ਬੀਜ ਰਾਤ ਨੂੰ ਪਾਣੀ 'ਚ ਭਿਓ ਦਿਓ ਅਤੇ ਸਵੇਰੇ ਉਹ ਪਾਣੀ ਛਾਣ ਕੇ ਪੀਓ।
ਸੇਬ ਦਾ ਸਿਰਕਾ (Apple Cider Vinegar): ਇਹ ਸਰੀਰ ਨੂੰ ਕੁਦਰਤੀ ਤਰੀਕੇ ਨਾਲ ਡਿਟੌਕਸ ਕਰਦਾ ਹੈ ਅਤੇ ਇਸ 'ਚ ਐਂਟੀ-ਇਨਫਲਮੇਟਰੀ ਗੁਣ ਹੁੰਦੇ ਹਨ ਜੋ ਸੋਜ ਘਟਾਉਂਦੇ ਹਨ। ਇਕ ਗਿਲਾਸ ਕੋਸੇ ਪਾਣੀ 'ਚ ਇਕ ਚਮਚ ਸਿਰਕਾ ਮਿਲਾ ਕੇ ਪੀਣ ਨਾਲ ਲਾਭ ਮਿਲਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Boring Bedroom Life ਨੂੰ Romantic ਬਣਾਉਣ ਲਈ ਅਪਣਾਓ ਇਹ ਦੇਸੀ ਨੁਸਖ਼ੇ
NEXT STORY