ਜਲੰਧਰ— ਭਾਰਤ ਦੀ ਸਭ ਤੋਂ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਫੇਸਲਿਫਟ ਵਰਜਨ ਲਿਆਉਣ 'ਚ ਸਭ ਤੋਂ ਪਹਿਲਾਂ ਹੈ। ਕੰਪਨੀ ਇਸ ਸਾਲ ਸਵਿਫਟ ਡਿਜ਼ਇਰ ਦਾ ਅਪਗ੍ਰੇਡ ਵਰਜਨ ਜਾਰੀ ਕਰ ਚੁੱਕੀ ਹੈ। ਪਰ ਹੁਣ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਐਂਟਰੀ-ਲੇਵਲ ਹੈੱਚਬੈਕ ਆਲਟੋ-800(Alto 800) ਦਾ ਪਹਿਲਾ ਫੇਸਲਿਫਟ ਵਰਜਨ ਸਾਹਮਣੇ ਆਇਆ ਹੈ। ਇਸ 'ਚ ਕੁਝ ਬਦਲਾਵ ਕੀਤੇ ਗਏ ਹਨ, ਪਰ ਸਭ ਤੋਂ ਜ਼ਿਆਦਾ ਧਿਆਨ ਇਸ ਦੀ ਬਾਡੀ ਲੁੱਕ 'ਤੇ ਦਿੱਤਾ ਗਿਆ ਹੈ। ਇਸ ਦੇ ਇਸ ਮਹੀਨੇ 'ਚ ਹੀ ਲਾਂਚ ਹੋਣ ਦੀ ਉਮੀਦ ਹੈ। ਉਥੇ ਹੀ ਇਸ ਦੇ ਡੀਜ਼ਲ ਵੇਰਿਅੰਟ 'ਚ ਵੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਆਲਟੋ-800 (Alto 800) ਨੂੰ ਸਾਲ 2012 'ਚ ਉਤਾਰਣ ਤੋਂ ਬਾਅਦ ਇਹ ਇਸ ਦਾ ਪਹਿਲਾ ਅਪਡੇਟ ਵਰਜਨ ਹੈ। ਇਮੇਜ 'ਚ ਵੇਖੋ ਤਾਂ ਫ੍ਰੰਟ ਲੁੱਕ ਇਕਦਮ ਨਵਾਂ ਨਜ਼ਰ ਆ ਰਿਹਾ ਹੈ। ਇਥੇ ਇਕ ਛੋਟੀ ਅਤੇ ਨਵੇਂ ਸਟਾਇਲ ਦੀ ਗਰੀਲ ਤੁਹਾਨੂੰ ਵਿਖਾਈ ਦਵੇਗੀ, ਉਥੇ ਹੀ ਨਵੇਂ ਹੈਂਡਲੈਂਪਸ ਨਾਲ ਟਾਪ ਵੇਰਿਅੰਟ ZXi 'ਚ ਫੋਗ ਲੈਂਪਸ ਵੀ ਮਿਲਣਗੇ। ਇਸ ਤੋਂ ਇਲਾਵਾ, ਇਥੇ ਜ਼ਿਆਦਾ ਕੁਝ ਦੇਖਣ ਨੂੰ ਨਹੀਂ ਮਿਲਿਆ। ਉਮੀਦ ਹੈ ਕਿ ਕੁਝ ਨਵਾਂ ਕਰਨ ਲਈ ਇਸ ਦੇ ਕੈਬਿਨ ਨੂੰ ਇਕ ਨਵੇਂ ਡਿਜ਼ਾਇਨ ਨਾਲ ਪੇਸ਼ ਕੀਤਾ ਜਾਵੇ ਜਾਂ ਮੈਕਓਵਰ ਲਈ ਕੁਝ ਨਵੇਂ ਫੀਚਰਸ ਨੂੰ ਇਥੇ ਸ਼ਾਮਿਲ ਕੀਤਾ ਜਾਵੇ।
ਆਲਟੋ-800 (Alto 800) 'ਚ 796cc ਦਾ ਪਟਰੋਲ ਇੰਜਣ ਲਗਾ ਹੈ ਜੋ 47bhp ਦੀ ਪਾਵਰ ਦੇ ਨਾਲ 69Nm ਦਾ ਟਾਰਕ ਜਨਰੇਟ ਕਰਨ 'ਚ ਸਮੱਰਥ ਹੈ। ਇਸ ਦੇ ਸਾਰੇ ਵੇਰਿਅੰਟ 'ਚ 5-ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਹੈ। ਇਹ ਪਟਰੋਲ ਤੋਂ ਇਲਾਵਾ ਸੀ. ਐੱਨ. ਜੀ 'ਚ ਵੀ ਉਪਲੱਬਧ ਹੈ। ਭਾਰਤੀ ਬਾਜ਼ਾਰ 'ਚ ਆਲਟੋ-800 (Alto 800) ਦਾ ਮੁਕਾਬਲਾ ਰੇਨੋ ਕਵਿਡ(Renault Kwid), ਹੁੰਡਈ ਇਯਾਨ (Hyundai Eon) ਅਤੇ ਜਲਦ ਹੀ ਆਉਣ ਵਾਲੀ ਡੈਟਸਨ ਰੈਡੀ-ਗੋ (Datsun Redi-Go) ਨਾਲ ਹੈ।
Facebook ਟੈਸਟ ਕਰ ਰਹੀ ਏ ਗਰੁੱਪਸ ਲਈ ਇਹ ਨਵਾਂ ਫੀਚਰ
NEXT STORY