ਜਲੰਧਰ : ਫੇਸਬੁਕ 'ਤੇ ਅਸੀਂ ਕਈ ਗਰੁੱਪਸ ਨੂੰ ਜੁਆਇਨ ਕਰ ਲੈਂਦੇ ਹਾਂ, ਇਹ ਸੋਚ ਕੇ ਇਸ ਨਾਲ ਸਾਨੂੰ ਨਵੀਂ ਜਾਣਕਾਰੀ ਆਸਾਨੀ ਨਾਲ ਮਿਲੇਗੀ। ਇਸ ਨੂੰ ਧਿਆਨ 'ਚ ਰੱਖਦੇ ਹੋਏ ਫੇਸਬੁਕ ਆਈ. ਓ. ਐੱਸ. ਤੇ ਐਂਡ੍ਰਾਇਡ ਡਿਵਾਈਜ਼ਾਂ ਲਈ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਸ ਨਵੇਂ ਫੀਚਰ ਦਾ ਨਾਂ ਹੈ 'ਡਿਸਕਵਰ', ਜਿਸ ਨੂੰ ਗਰੁੱਪਸ 'ਚ ਐਡ ਕੀਤਾ ਗਿਆ ਹੈ। ਇਸ ਦੀ ਮਦਦ ਨਾਲ ਤੁਹਾਨੂੰ ਲੋਕਲ, ਪਬਲਿਕ ਤੇ ਪ੍ਰਾਈਵੇਟ ਗਰੁੱਪਸ ਨੂੰ ਲਭਣ 'ਚ ਆਸਾਨੀ ਹੋਵੇਗੀ।
ਇਸ 'ਚ ਗਰੁੱਪਸ ਨੂੰ ਕੈਟਾਗਿਰੀਆਂ 'ਤ ਵੰਡਿਆ ਜਾਵੇਗਾ ਜਿਵੇਂ ਕਿ ਪੈਰੇਂਟਿੰਗ, ਨੈੱਟਵਰਕਿੰਗ ਤੇ ਫੂਡ ਆਦਿ। ਇਸ ਫੰਕਸ਼ਨੈਲਿਟੀ ਨੂੰ ਟੈਸਟ ਕਰਨ ਲਈ ਅਗਲੇ ਹਫਤੇ ਤੱਕ ਹੋਰ ਯੂਜ਼ਰਜ਼ ਨੂੰ ਐਡ ਕੀਤਾ ਜਾਵੇਗਾ।
ਆਈਫੋਨ ਲਈ ਲਾਂਚ ਹੋਈ ਨਵੀਂ ਐਪ : Siri ਨੂੰ ਦਵੇਗੀ ਟੱਕਰ
NEXT STORY