ਨਵੀਂ ਦਿੱਲੀ— ਮਾਰੂਤੀ ਸੁਜ਼ੂਕੀ (Maruti Suzuki) ਇੰਡੀਆ ਨੇ ਆਪਣੀ ਪਾਪੁਲਰ ਕਾਮਪੈਕਟ ਸੇਡਾਨ ਡਿਜ਼ਾਇਰ (Dzire) ਦੀ ਕੀਮਤ 12,690 ਰੁਪਏ ਤਕ ਵਧਾ ਦਿੱਤੀ ਹੈ। ਇਸ ਕਾਰਨ ਨਵੇਂ ਸੇਫਟੀ ਤੇ ਐਮਿਸ਼ਨ ਨਾਰਮਸ ਦਾ ਪਾਲਨ ਕਰਨ ਲਈ ਕੀਤੇ ਗਏ ਅਪਡੇਟ ਹਨ। ਡਿਜ਼ਾਇਰ ਦੀਆਂ ਨਵੀਆਂ ਕੀਮਤਾਂ ਅੱਜ ਤੋਂ ਪ੍ਰਭਾਵੀ ਹੋ ਗਈਆਂ ਹਨ। ਡਿਜ਼ਾਇਰ ਦੇ ਪੈਟਰੋਲ ਤੇ ਡੀਜ਼ਲ ਦੋਵੇਂ ਵਰਜਨ ਹੁਣ AIS-145 ਸੇਫਟੀ ਨਾਰਮਸ ਦੇ ਅਨੁਰੂਪ ਹੈ। ਇਸ ਦਾ ਪੈਟਰੋਲ ਵਰਜਨ BS-VI ਨਾਰਮਸ ਦਾ ਪਾਲਨ ਕਰਨ ਵਾਲਾ ਬਣ ਚੁੱਕਾ ਹੈ। ਇਸ ਕਾਰਨ ਮਾਰੂਤੀ ਡਿਜ਼ਾਇਰ ਦੇ ਸਾਰੇ ਵੇਰਿਅੰਟਸ ਦੀਆਂ ਕੀਮਤਾਂ ਵਧ ਗਈਆਂ ਹਨ।
ਇਸ ਕਾਰਨ ਵਧੀਆਂ ਕੀਮਤਾਂ
ਨਵੇਂ ਸੇਫਟੀ ਨਾਰਮਸ ਦੇ ਤਹਿਤ ਦੇਸ਼ ਭਰ 'ਚ 1 ਜੁਲਾਈ ਤੋਂ ਏ.ਬੀ.ਐੱਸ. ਨਾਲ ਈ.ਬੀ.ਡੀ. ਡਰਾਇਵਰ, ਏਅਰਬੈਗ, ਰਿਵਰਸ ਪਾਰਕਿੰਗ ਅਲਰਟ ਸਿਸਟਮ, ਓਵਰ ਸਪੀਡ ਅਲਰਟ, ਸਪੀਡ ਅਲਰਟ ਸਿਸਟਮ ਅਤੇ ਡਰਾਇਵਰ ਤੇ ਕੋ-ਡਰਾਇਵਰ ਲਈ ਸੀਟ ਬੈਲਟ ਰਿਮਾਇੰਡਰ ਲਗਾਉਣਾ ਲਾਜ਼ਮੀ ਬਣਾ ਦਿੱਤਾ ਗਿਆ ਹੈ। ਡਿਜ਼ਾਇਰ ਦੇ ਦੋਵੇਂ ਪੈਟਰੋਲ ਤੇ ਡੀਜ਼ਲ ਵੈਰਿਅੰਟ ਹੁਣ AIS-145 ਸੇਫਟੀ ਨਾਰਮਸ ਨਾਲ ਲੈਸ ਹੋਣਗੇ। ਨਾਲ ਹੀ ਇਸ ਦਾ ਪੈਟਰੋਲ ਵੈਰਿਅੰਟ ਬੀ.ਐੱਸ.-6 ਇਮੀਸ਼ਨ ਨਾਰਮਸ ਨਾਲ ਵੀ ਲੈਸ ਹੋਵੇਗਾ।
ਹੁਣ ਇੰਨੀ ਵਧੀ ਕੀਮਤ
ਡਿਜ਼ਾਇਰ ਦੀ ਐਕਸ ਸ਼ੋਅਰੂਮ ਕੀਮਤ ਦਿੱਲੀ ਤੇ ਐੱਨ.ਸੀ.ਆਰ. 'ਚ ਹੁਣ ਵੱਖ-ਵੱਖ ਵੈਰਿਅੰਟ ਲਈ 5,82,613 ਰੁਪਏ ਤੋਂ 9,57,622 ਰੁਪਏ ਤਕ ਹੋ ਗਈ ਹੈ। ਇਸ ਵਾਧੇ ਤੋਂ ਪਹਿਲਾਂ ਮਾਰੂਤੀ ਸੁਜੁਕੀ ਡਿਜ਼ਾਇਰ ਦੀ ਕੀਮਤ 5,69,923 ਰੁਪਏ ਤੋਂ 9,54,522 ਰੁਪਏ ਤਕ ਸੀ।
ਕੀ ਤੁਹਾਡਾ Gmail ਅਕਾਊਂਟ ਹੋ ਗਿਆ ਹੈ ਹੈਕ? ਤਾਂ ਇੰਝ ਕਰੋ ਰਿਕਵਰ
NEXT STORY