ਆਟੋ ਡੈਸਕ– ਦੇਸ਼ ਦੀ ਸਭ ਤੋਂਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ.ਐੱਸ.ਆਈ.) ਆਪਣੇ ਹਲਕੇ ਵਪਾਰਕ ਵਾਹਨ ਸੁਪਰ ਕੈਰੀ ਦੀਆਂ 5,900 ਇਕਾਈਆਂ ਨੂੰ ਵਾਪਸ ਮੰਗਵਾ ਰਹੀ ਹੈ। ਇਨ੍ਹਾਂ ਵਾਹਨਾਂ ਦੇ ਫਿਊਲ ਫਿਲਟਰ ’ਚ ਖਰਾਬੀ ਹ, ਜਿਸ ਨੂੰ ਕੰਪਨੀ ਬਦਲੇਗੀ। ਮਾਰੂਤੂ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਕੰਪਨੀ 26 ਅਪ੍ਰੈਲ 2018 ਤੋਂ 1 ਅਗਸਤ ਵਿਚਕਾਰ ਬਣੇ 5900 ਸੁਪਰ ਕੈਰੀ ਵਾਹਨਾਂ ਦੇ ਫਿਊਲ ਫਿਲਟਰ ’ਚ ਸੰਭਾਵਿਤ ਖਰਾਬੀ ਦੀ ਜਾਂਚ ਕਰੇਗੀ। ਕੰਪਨੀ ਨੇ ਕਿਹਾ ਕਿ ਮਾਰੂਤੀ ਦੇ ਡੀਲਰ ਬੁੱਧਵਾਰ ਤੋਂ ਵਾਹਨਾਂ ਦੇ ਮਾਲਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦੇਣਗੇ ਅਤੇ ਵਾਹਨਾਂ ਦੀ ਜਾਂਚ ਕਰਕੇ ਖਰਾਬ ਹਿੱਸੇ ਨੂੰ ਮੁਫਤ ’ਚ ਬਦਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਰੂਤੀ ਨੇ ਅਕਤੂਬਰ ’ਚ ਫਿਊਲ ਪੰਪ ’ਚ ਖਰਾਬੀ ਨੂੰ ਠੀਕ ਕਰਨ ਲਈ 640 ਸੁਪਰ ਕੈਰੀ ਵਾਹਨ ਵਾਪਸ ਮੰਗਵਾਏ ਸਨ।
2019 'ਚ ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗਾ ਐਂਡ੍ਰਾਇਡ ਪਾਈ ਦਾ ਤੋਹਫਾ
NEXT STORY