ਜਲੰਧਰ— ਮੇਜ਼ੂ ਦਾ ਨਵਾਂ ਸਮਾਰਟਫੋਨ ਐੱਮ.ਐਕਸ 5ਈ ਚੀਨ 'ਚ ਲਿਸਟ ਕਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਪਿਛਲੇ ਸਾਲ ਲਾਂਚ ਹੋਏ ਐੱਮ.ਐਕਸ 5ਈ ਦਾ ਹੀ ਨਵਾਂ ਵੇਰੀਅੰਟ ਹੈ। ਹਾਲਾਂਕਿ ਐੱਮ.ਐਕਸ 5ਈ 'ਚ ਦਿੱਤੇ ਗਏ ਸਪੈਸੀਫਿਕੇਸ਼ਨ ਅਤੇ ਕੀਮਤ ਮੇਜ਼ੂ ਐੱਮ.ਐਕਸ5 ਤੋਂ ਕੁਝ ਘੱਟ ਹੈ। ਮੇਜ਼ੂ ਦੇ ਇਸ ਫੋਨ ਨੂੰ ਕੰਪਨੀ ਦੇ ਸਟੋਰ ਤੋਂ 1,699 ਚੀਨੀ ਯੁਆਨ (ਕਰੀਬ 17,411 ਰੁਪਏ) 'ਚ ਖਰੀਦਿਆ ਜਾ ਸਕਦਾ ਹੈ।
ਮੇਜ਼ੂ ਐੱਮ.ਐਕਸ 5ਈ ਸਮਾਰਟਫੋਨ 'ਚ 2 ਗੀਗਾਹਰਟਜ਼ 'ਤੇ ਚੱਲਣ ਵਾਲਾ ਸਟੈਂਡਰਡ ਮੀਡੀਆਟੈੱਕ 64-ਬਿਟ ਐੱਮ.ਟੀ6795 ਹੇਲਿਓ ਐਕਸ10 ਆਕਟਾਕੋਰ ਪ੍ਰੋਸੈਸਰ ਲੱਗਾ ਹੈ। ਫੋਨ 'ਚ 16 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਪਿਕਸਲ ਦਾ ਫਰੰਟ ਕੈਮਰਾ ਵੀ ਮੌਜੂਦ ਹੈ ਜਦੋਂਕਿ ਐੱਮ.ਐਕਸ 5 'ਚ 20.7 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਬਾਕੀ ਸਾਰੇ ਫੀਚਰ ਐੱਮ.ਐਕਸ 5 ਸਮਾਰਟਫੋਨ ਵਰਗੇ ਹੀ ਹਨ। ਐੱਮ.ਐਕਸ 5 ਦੀ ਤਰ੍ਹਾਂ ਹੀ ਇਹ ਫੋਨ ਵੀ ਮੈਟਲ ਬਾਡੀ ਦਾ ਬਣਿਆ ਹੈ ਜਿਸ ਦਾ ਫਿਜ਼ੀਕਲ ਹੋਮ ਬਟਨ ਫਿੰਗਰਪ੍ਰਿੰਟ ਸਕੈਨਰ ਦੇ ਤੌਰ 'ਤੇ ਵੀ ਕੰਮ ਕਰੇਗਾ।
ਹੈਂਡਸੈੱਟ 'ਚ 5.5-ਇੰਚ ਦੀ ਫੁੱਲ ਐੱਚ.ਡੀ. (1080x1920 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ ਜਿਸ 'ਤੇ ਕਾਰਨਿੰਗ ਗੋਰਿੱਲਾ ਗਲਾਸ ਪ੍ਰੋਟੈਕਸ਼ਨ ਵੀ ਮੌਜੂਦ ਹੈ। ਫੋਨ 'ਚ 3ਜੀ.ਬੀ. ਰੈਮ ਦੇ ਨਾਲ 16ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।
ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਸਮਾਰਟਫੋਨ 4ਜੀ ਐੱਲ.ਟੀ.ਈ, 3ਜੀ, ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ/ਏ.ਜੀ.ਪੀ.ਐੱਸ, ਗਲੋਨਾਸ ਅਤੇ ਮਾਈਕ੍ਰੋ-ਯੂ.ਐੱਸ.ਬੀ. ਸਪੋਰਟ ਦੇ ਨਾਲ ਆਏਗਾ। ਇਸ ਫੋਨ 'ਚ 3150 ਐੱਮ.ਏ.ਐੱਚ. ਪਾਵਰ ਦੀ ਬੈਟਰੀ ਦਿੱਤੀ ਗਈ ਹੈ ਜੋ ਕੁਇੱਕ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਹ ਹੈਂਡਸੈੱਟ ਐਂਡ੍ਰਾਇਡ 5.0 ਲਾਲੀਪਾਪ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਕੰਪਨੀ ਵੱਲੋਂ ਇਸ ਫੋਨ ਨੂੰ ਚੀਨ ਤੋਂ ਬਾਹਰ ਲਾਂਚ ਕਰਨ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ X-ray ਲੇਜ਼ਰ ਦੀ ਤਾਕਤ ਹੋ ਜਾਵੇਗੀ 10,000 ਗੁਣਾ ਜ਼ਿਆਦਾ
NEXT STORY