ਆਟੋ ਡੈਸਕ– ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼ ਬੈਂਜ਼ ਨੇ ਆਖ਼ਿਰਕਾਰ ਭਾਰਤ ’ਚ ਆਪਣੀ ਏ-ਕਲਾਸ ਲਿਮੋਜਿਨ ਨੂੰ ਲਾਂਚ ਕਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਏਅਰੋਡਾਇਨਾਮਿਕ ਡਿਜ਼ਾਇਨ ਵਾਲੀ ਲਗਜ਼ਰੀ ਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣਾਂ ਨਾਲ ਲਿਆਇਆ ਗਿਆ ਹੈ। ਇਸ ਕਾਰ ਦੇ ਪੈਟਰੋਲ ਮਾਡਲ (ਏ 200) ਦੀ ਕੀਮਤ 39.90 ਲੱਖ ਰੁਪਏ ਰੱਖੀ ਗਈ ਹੈ ਉਥੇ ਹੀ ਇਸ ਦੇ ਡੀਜ਼ਲ ਮਾਡਲ (ਏ 200ਡੀ) ਦੀ ਕੀਮਤ 40.90 ਲੱਖ ਰੁਪਏ ਅਤੇ ਏ.ਐੱਮ.ਜੀ. ਏ 35 4 ਮੈਟਿਕ ਦੀ ਕੀਮਤ 56.24 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਸ ਦੀ ਵਿਕਰੀ ਅੱਜ ਤੋਂ ਹੀ ਦੇਸ਼ ਭਰ ਦੇ ਡੀਲਰਸ਼ਿਪ ’ਤੇ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਏ-ਕਲਾਸ ਭਾਰਤ ’ਚ ਅਸੈਂਬਲ ਹੋਣ ਵਾਲੀ ਕੰਪਨੀ ਦੀ ਦੂਜੀ ਏ.ਐੱਮ.ਜੀ. ਕਾਰ ਹੈ।
ਸ਼ਾਨਦਾਰ ਡਿਜ਼ਾਇਨ
ਇਸ ਲਗਜ਼ਰੀ ਸੇਡਾਨ ਕਾਰ ਦੇ ਫਰੰਟ ’ਚ ਇੰਟਿਗ੍ਰੇਟਿਡ ਐੱਲ.ਈ.ਡੀ. ਡੀ.ਆਰ.ਐੱਲ.ਐੱਸ. ਦੇ ਨਾਲ ਐੱਲ.ਈ.ਡੀ. ਹੈੱਡਲੈਂਪਸ ਲਗਾਏ ਗਏ ਹਨ। ਇਨ੍ਹਾਂ ਦੇ ਵਿਚਕਾਰ ਕਰੋਮ ਗਰਿੱਲ ਦਾ ਇਸਤੇਮਾਲ ਕੀਤਾ ਗਿਆ ਹੈ ਜਿਨ੍ਹਾਂ ’ਚ ਕੰਪਨੀ ਦਾ ਤਿੰਨ ਸਟਾਰ ਲੋਗੋ ਲੱਗਾ ਹੈ। ਕਾਰ ਦੇ ਸਾਈਡ ਹਿੱਸੇ ਦੀ ਗੱਲ ਕਰੀਏ ਤਾਂ ਇਸ ਵਿਚ 17 ਇੰਚ ਦੇ ਡਿਊਲ ਟੋਨ ਅਲੌਏ ਵ੍ਹੀਲ ਦਿੱਤੇ ਗਏ ਹਨ। ਕਾਰ ਦੇ ਪਿਛਲੇ ਹਿੱਸੇ ’ਚ ਬੂਟ ਲਿਪ ਸਪੋਇਲਰ, ਸਪਲਿੱਟ ਐੱਲ.ਈ.ਡੀ. ਟੇਲਲੈਂਪ ਅਤੇ ਡਿਊਲ ਕ੍ਰੋਮ ਫਿਨਿਸ਼ ਐਗਜਾਸਟ ਟਿਪਸ ਮਿਲਦੀਆਂ ਹਨ।
ਡਿਊਲ ਸਕਰੀਨ MBUX ਇੰਫੋਟੇਨਮੈਂਟ ਸਿਸਟਮ
ਮਰਸੀਡੀਜ਼ ਬੈਂਜ਼ ਏ-ਕਲਾਸ ਲਿਮੋਜਿਨ ’ਚ ਡਿਊਲ ਸਕਰੀਨ ਐੱਮ.ਬੀ.ਯੂ.ਐਕਸ. ਇੰਫੋਟੇਨਮੈਂਟ ਸਿਸਟਮ ਲੱਗਾ ਹੈ। ਕਾਰ ’ਚ ਤੁਹਾਨੂੰ ਕਲਾਈਮੇਟ ਕੰਟਰੋਲ, ਵੌਇਸ ਕਮਾਂਡ, ਪਾਰਕ ਅਸਿਸਟ, ਬ੍ਰੇਕ ਅਸਿਸਟ ਸਮੇਤ ਕਈ ਆਧੁਨਿਕ ਫੀਚਰਜ਼ ਮਿਲਣਗੇ। ਕ੍ਰੋਮ ਫਿਨਿਸ਼ ਏਅਰ ਵੈਂਟਸ ਤੋਂ ਇਲਾਵਾ ਇਸ ਵਿਚ ਮਲਟੀਫੰਕਸ਼ਨ ਸਟੀਅਰਿੰਗ ਵ੍ਹੀਲ ਅਤੇ 10.25 ਇੰਚ ਦੀਆਂ ਦੋ ਸਕਰੀਨਾਂ ਮਿਲਦੀਆਂ ਹਨ ਜਿਨ੍ਹਾਂ ’ਚੋਂ ਇਕ ਇੰਫੋਟੇਨਮੈਂਟ ਅਤੇ ਇਕ ਇੰਸਟਰੂਮੈਂਟ ਕਲੱਸਟਰ ਲਈ ਹੈ।
ਇੰਜਣ
ਇਸ ਦੇ ਪੈਟਰੋਲ ਮਾਡਲ ਦੀ ਗੱਲ ਕਰੀਏ ਤਾਂ ਇਸ ਕਾਰ ’ਚ 1.3 ਲੀਟਰ ਦਾ ਟਰਬੋ ਪੈਟਰੋਲ ਇੰਜਣ ਲੱਗਾ ਹੈ ਜੋ 161 ਬੀ.ਐੱਚ.ਪੀ. ਦੀ ਪਾਵਰ ਅਤੇ 250 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 7 ਸਪੀਡ ਗਿਅਰਬਾਕਸ ਨਾਲਲੈਸ ਕੀਤਾ ਗਿਆ ਹੈ, ਉਥੇ ਹੀ ਡੀਜ਼ਲ ਮਾਡਲ ਦੀ ਗੱਲ ਕਰੀਏ ਤਾਂ ਇਸ ਵਿਚ 2.0 ਲੀਟਰ ਦਾ ਟਰਬੋਚਾਰਜਡ ਯੂਨਿਟ ਲੱਗਾ ਹੈ ਜੋ 148 ਬੀ.ਐੱਚ.ਪੀ. ਦੀ ਪਾਵਰ ਅਤੇ 320 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 8 ਸਪੀਡ ਡੀ.ਸੀ.ਟੀ. ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਸਸਤਾ ਹੋਇਆ ਸ਼ਾਓਮੀ ਦਾ Mi TV Stick, ਜਾਣੋ ਨਵੀਂ ਕੀਮਤ
NEXT STORY