ਮਰਸੀਡੀਜ਼ ਬੈਂਜ਼ ਨੇ ਸਾਲ 2018 ’ਚ 12 ਗੱਡੀਆਂ ਲਾਂਚ ਕੀਤੀਆਂ ਸਨ, ਸਾਲ 2019 ’ਚ ਵੀ 12 ਤੋਂ 15 ਗੱਡੀਆਂ ਲਾਂਚ ਕਰ ਸਕਦੀ ਹੈ ਬੈਂਜ਼
ਲਗਜ਼ਰੀ ਕਾਰ ਵਿਕਰੇਤਾ ਕੰਪਨੀ ਮਰਸੀਡੀਜ਼ ਬੈਂਜ਼ ਨੇ 2015 ਵਿਚ ਭਾਰਤ ’ਚ 15 ਗੱਡੀਆਂ ਲਾਂਚ ਕੀਤੀਆਂ ਸਨ। ਠੀਕ ਇੰਝ ਹੀ 2016 ਵਿਚ 13, 2017 ਵਿਚ 12 ਅਤੇ 2018 ਵਿਚ ਵੀ 12 ਗੱਡੀਆਂ ਭਾਰਤੀ ਬਾਜ਼ਾਰ ਵਿਚ ਉਤਾਰੀਆਂ। ਸਾਲ 2019 ਵਿਚ ਵੀ ਕੰਪਨੀ ਦਾ ਇਰਾਦਾ ਕੁਝ ਅਜਿਹਾ ਹੀ ਹੈ। ਜਾਣਕਾਰਾਂ ਮੁਤਾਬਕ ਸਾਲ 2019 ਵਿਚ ਬੈਂਜ਼ 12 ਤੋਂ 15 ਗੱਡੀਆਂ ਲਾਂਚ ਕਰ ਸਕਦੀ ਹੈ। ਲਾਂਚ ਹੋਣ ਵਾਲੀ ਬੈਂਜ਼ ਦੀਆਂ ਕੁਝ ਚੋਣਵੀਆਂ ਗੱਡੀਆਂ ਨੂੰ ਲੈ ਕੇ ਭਾਰਤੀ ਬਾਜ਼ਾਰ ਵਿਚ ਚਰਚਾ ਤੇਜ਼ ਹੈ। ਉਹ ਕਿਹੜੀਆਂ ਗੱਡੀਆਂ ਹਨ ਅਤੇ ਉਨ੍ਹਾਂ ਦੀਆਂ ਕੀ ਖੂਬੀਆਂ ਹਨ, ਆਓ ਜਾਣਦੇ ਹਾਂ....
A Class
Sedan ਮੋਸਟ ਅਵੇਟਿਡ ਕਾਰ ਹੈ ਏ-ਕਲਾਸ ਸੇਡਾਨ। ਜੇਕਰ ਤੁਸੀਂ ਬੈਂਜ਼ ਫੈਮਿਲੀ ਤੋਂ ਵਾਕਿਫ ਹੋ ਤਾਂ ਤੁਸੀਂ ਇਹ ਜਾਣਦੇ ਹੀ ਹੋਵੋਗੇ ਕਿ ਏ-ਕਲਾਸ ਬੈਂਜ਼ ਦੀ ਹੈਚਬੈਕ ਸੀ, ਜਿਸ ਨੂੰੰ ਐਂਟਰੀ ਲੈਵਲ ਸੇਡਾਨ ਬਣਾ ਕੇ ਇੰਟਰਨੈਸ਼ਨਲ ਮਾਰਕੀਟ ’ਚ ਪੇਸ਼ ਕੀਤਾ ਜਾ ਚੁੱਕਾ ਹੈ। ਭਾਰਤ ਵਿਚ ਇਹ ਗੱਡੀ ਇਸ ਸਾਲ ਲਾਂਚ ਹੋ ਸਕਦੀ ਹੈ। ਅਜੇ ਤੱਕ ਇਸ ਨੂੰ ਕਾਫ਼ੀ ਚੰਗੇ ਰੀਵਿਊਜ਼ ਮਿਲੇ ਹਨ। ਚਾਹੇ ਇਹ ਮਰਸੀਡੀਜ਼ ਬੈਂਜ਼ ਦੀ ਐਂਟਰੀ ਲੈਵਲ ਸੇਡਾਨ ਹੈ ਪਰ ਟੈਕਨਾਲੋਜੀ ਅਤੇ ਫੀਚਰਸ ਨੂੰ ਲੈ ਕੇ ਕੋਈ ਕੰਪ੍ਰੋਮਾਈਜ਼ ਨਹੀਂ ਕੀਤਾ ਗਿਆ ਹੈ। ਇਹ ਐਡਵਾਂਸ ਫੀਚਰਸ ਨਾਲ ਲੈਸ ਹੈ।
ਨਵੀਂ ਏ-ਕਲਾਸ ਸੇਡਾਨ ਦੇ ਇੰਟੀਰੀਅਰ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ। ਇਸ ਦਾ ਡੈਸ਼ਬੋਰਡ ਅਤੇ ਸੈਂਟਰ ਕੰਸੋਲ ਵੀ ਨਵਾਂ ਹੈ, ਜੋ ਕਾਫ਼ੀ ਅਟ੍ਰੈਕਟਿਵ ਹੈ। ਇਸ ਗੱਡੀ ਵਿਚ ਵੀ ਮਰਸੀਡੀਜ਼ ਬੈਂਜ਼ ਯੂਜ਼ਰ ਐਕਸਪੀਰੀਅੰਸ ਸਿਸਟਮ ਇੰਟਰੋਡਿਊਸ ਕੀਤਾ ਜਾ ਸਕਦਾ ਹੈ। ਇਸ ਦਾ ਵਾਇਸ ਕਮਾਂਡ ਫੀਚਰ ਖਾਸ ਹੈ। ਮਤਲਬ ਤੁਸੀਂ ਸਨਰੂਫ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਰਫ ਇਕ ਵਾਇਸ ਕਮਾਂਡ ਦੇਣੀ ਹੈ, “hey Mercedes, open the sunroof.ਸਨਰੂਫ ਖੁਦ ਖੁੱਲ੍ਹ ਜਾਵੇਗਾ।
GLE
ਬੈਂਜ਼ ਆਪਣੀ ਚਰਚਿਤ ਐੱਸ. ਯੂ. ਵੀ. ਜੀ. ਐੱਲ. ਈ. ਨੂੰ ਵੀ 2019 ’ਚ ਰੀ-ਲਾਂਚ ਕਰਨ ਵਾਲੀ ਹੈ। ਨਵੀਂ ਜੀ. ਐੱਲ. ਈ. ਕਈ ਤਬਦੀਲੀਆਂ ਨਾਲ ਭਾਰਤ ਵਿਚ ਉਤਰੇਗੀ। ਗੱਲ ਡਾਈਮੈਂਸ਼ਨਜ਼ ਦੀ ਕਰੀਏ ਤਾਂ ਵੀ ਨਵੀਂ ਜੀ. ਐੱਲ. ਈ. ਮੌਜੂਦਾ ਜੀ. ਐੱਲ. ਈ. ਤੋਂ ਵੱਡੀ ਹੋਵੇਗੀ।
ਇੰਟੀਰੀਅਰ ਵੀ ਨਵਾਂ : ਫਰੰਟ ਐਂਡ ਰੀਅਰ ਵਿਊ ਇਕਦਮ ਨਵਾਂ ਹੈ। ਫਰੰਟ ਗਰਿੱਲ ਅਤੇ ਹੈੱਡਲਾਈਟ ਵੀ ਬਦਲੀ ਗਈ ਹੈ। ਟੇਲ ਲੈਂਪਸ ਦੇ ਨਾਲ-ਨਾਲ ਇੰਟੀਰੀਅਰ ਵੀ ਨਵਾਂ ਹੈ। ਸੈਂਟਰ ਕੰਸੋਲ ਨੂੰ ਵੀ ਰੀ-ਡਿਜ਼ਾਈਨ ਕੀਤਾ ਗਿਆ ਹੈ। ਇਸ ਵਿਚ ਬੈਂਜ਼ ਦੀ ਈ-ਕਲਾਸ ਦੀ ਤਰ੍ਹਾਂ ਹੀ ਸਿੰਗਲ ਗਲਾਸ ਟੱਚ ਸਕਰੀਨ ਦਿੱਤੀ ਗਈ ਹੈ। ਇਸ ਵਿਚ ਸਪੀਡੋਮੀਟਰ ਅਤੇ ਇਨਫੋਟੇਨਮੈਂਟ ਸਿਸਟਮ ਹੈ। 80 mm ਵਧਾਇਆ ਗਿਆ ਹੈ ਨਵੀਂ ਜੀ. ਐੱਲ. ਈ. ਦਾ ਵ੍ਹੀਲਬੇਸ, ਲੈਂਥ ਵੀ ਵਧੀ ਹੈ...
MBUX ਹੈ ਖਾਸ : ਨਵੀਂ ਜੀ. ਐੱਲ. ਈ. ਵਿਚ ਐੱਮ. ਬੀ. ਯੂ. ਐਕਸ ਇੰਟੀਰੀਅਰ ਸਿਸਟਮ ਲਾਇਆ ਗਿਆ ਹੈ, ਜੋ ਬੇਹੱਦ ਖਾਸ ਹੈ। ਖਾਸ ਇਸ ਤਰ੍ਹਾਂ ਕਿ ਇਹ ਤੁਹਾਡੀ ਮੂਵਮੈਂਟ ਨੂੰ ਸੈਂਸ ਕਰਦਾ ਹੈ। ਉਦਾਹਰਣ ਦੇ ਤੌਰ ’ਤੇ ਤੁਸੀਂ ਇਨਫੋਟੇਨ ਸਿਸਟਮ ਵਿਚ ਕੁਝ ਆਨ ਜਾਂ ਆਫ ਕਰਨਾ ਹੈ ਤਾਂ ਤੁਸੀਂ ਜਿਵੇਂ ਹੀ ਆਪਣੀ ਫਿੰਗਰ ਨੂੰ ਟੱਚ ਪੈਨਲ ਵੱਲ ਵਧਾਓਗੇ ਤਾਂ ਉਹ ਆਟੋਮੈਟੀਕਲੀ ਸੈਂਸ ਕਰ ਲਵੇਗਾ ਅਤੇ ਜਿਥੇ ਤੁਸੀਂ ਕਲਿੱਕ ਕਰਨਾ ਹੋਵੇਗਾ, ਉਸ ਏਰੀਏ ਨੂੰ ਹਾਈਲਾਈਟ ਕਰ ਦੇਵੇਗਾ। ਇਕ ਹੋਰ ਉਦਾਹਰਣ, ਮੰਨ ਲਓ, ਤੁਸੀਂ ਕਾਰ ਵਿਚ ਲੱਗੀ ਰੀਡਿੰਗ ਲਾਈਟ ਆਨ ਕਰਨੀ ਹੈ ਤਾਂ ਤੁਸੀਂ ਜਿਵੇਂ ਹੀ ਉਸ ਵੱਲ ਆਪਣਾ ਹੱਥ ਵਧਾਓਗੇ, ਉਹ ਆਪਣੇ ਆਪ ਆਨ ਹੋ ਜਾਵੇਗੀ। ਇੰਝ ਹੀ ਕਈ ਹੋਰ ਫੀਚਰ ਮਰਸੀਡੀਜ਼ ਬੈਂਜ਼ ਯੂਜ਼ਰ ਐਕਸਪੀਰੀਅੈਂਸ ਸਿਸਟਮ ਦਾ ਹਿੱਸਾ ਹਨ। ਇਹ ਸਿਸਟਮ ਬੈਂਜ਼ ਦੀਆਂ ਕਈ ਹੋਰ ਗੱਡੀਆਂ ਵਿਚ ਵੀ ਹੋਵੇਗਾ।
V-Class : ਸੀ. ਬੀ. ਯੂ. ਦੇ ਤੌਰ ’ਤੇ ਵਿਕਰੀ ਲਈ ਹੋਵੇਗੀ ਉਪਲੱਬਧ
ਮਰਸੀਡੀਜ਼ ਬੈਂਜ਼ ਆਪਣੀ ਵੀ-ਕਲਾਸ ਨੂੰ ਅਗਲੇ ਸਾਲ ਦੀ ਸ਼ੁਰੂਆਤ ਵਿਚ ਭਾਰਤ ਵਿਚ ਲਾਂਚ ਕਰ ਸਕਦੀ ਹੈ। ਵੀ-ਕਲਾਸ ਇਕ ਲਗਜ਼ਰੀ ਵੈਨ ਹੈ। ਇਸ ਨੂੰ ਵੀਟੋ, ਵਿਆਨੋ, ਵੀ-ਕਲਾਸ, ਮੈਟ੍ਰਿਸ ਅਤੇ ਮਾਰਕੋ ਪੋਲੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹਾਲਾਂਕਿ ਇਹ ਸਭ ਵੱਖ-ਵੱਖ ਕੈਟਾਗਰੀ ਦੇ ਵ੍ਹੀਕਲਜ਼ ਹਨ। ਵੀਟੋ ਵੈਨ, ਵਿਆਨੋ ਅਤੇ ਵੀ-ਕਲਾਸ ਐੱਮ. ਪੀ. ਵੀ. (ਮਲਟੀਪਰਪਜ਼ ਵ੍ਹੀਕਲ) ਹੈ। ਮਾਰਕੋ ਪੋਲੋ ਕੈਂਪਰ ਵੈਨ ਹੈ ਅਤੇ ਮੈਟ੍ਰਿਸ ਨਾਂ ਨਾਰਥ ਅਮਰੀਕਨ ਮਾਡਲਜ਼ ਨੂੰ ਦਿੱਤਾ ਗਿਆ ਹੈ। ਵੀ-ਕਲਾਸ ਇਕ ਲਗਜ਼ਰੀ ਵੈਨ ਹੈ, ਜੋ ਕਈ ਹੋਰ ਕੰਟਰੀਜ਼ ਵਿਚ ਵੀ ਉਪਲੱਬਧ ਹੈ ਪਰ ਭਾਰਤ ਵਿਚ ਇਸ ਨੂੰ ਅਜੇ ਤਕ ਆਫੀਸ਼ੀਅਲੀ ਲਾਂਚ ਨਹੀਂ ਕੀਤਾ ਗਿਆ ਹੈ, ਜੋ ਵੀ ਗੱਡੀਆਂ ਮੌਜੂਦ ਹਨ, ਉਹ ਇੰਪੋਰਟ ਕੀਤੀਆਂ ਗਈਆਂ ਹਨ।
6-7 ਸੀਟਰ ਹੋਵੇਗੀ ਵੀ-ਕਲਾਸ : ਇਕ ਰਿਪੋਰਟ ਮੁਤਾਬਕ ਇਹ ਵੈਨ 7 ਜਾਂ ਫਿਰ 8 ਸੀਟਰ ਹੋਵੇਗੀ, ਜਿਸ ਵਿਚ 2 ਲਿਟਰ ਦਾ 4 ਸਿਲੰਡਰ ਇੰਜਣ ਹੋਵੇਗਾ। ਭਾਰਤ ਵਿਚ ਇਹ ਵੈਨ ਸੀ. ਬੀ. ਯੂ. (ਕੰਪਲੀਟ ਬਿਲਟ ਯੂਨਿਟ) ਦੇ ਤੌਰ ’ਤੇ ਉਪਲੱਬਧ ਹੋਵੇਗੀ।
ਇਨ੍ਹਾਂ ਤੋਂ ਇਲਾਵਾ ਈ-ਕਲਾਸ, ਜੀ. ਐੱਲ. ਈ. ਕੂਪੇ, ਜੀ. ਟੀ. ਫੋਰ ਡੋਰ ਕੂਪੇ ਦਾ ਵੀ ਇੰਤਜ਼ਾਰ ਹੈ। ਜੀ. ਟੀ. ਕੂਪੇ ਨੂੰ ਹੀ ਜੀ. ਟੀ. ਫੋਰ ਡੋਰ ਕੂਪੇ ਵਿਚ ਕਨਵਰਟ ਕੀਤਾ ਗਿਆ ਹੈ।
ਸੈਮਸੰਗ ਦੇ ਇਸ ਨਵੇਂ ਫੀਚਰ ਨਾਲ ਗੂਗਲ ਤੇ ਵਨਪਲੱਸ ਨੂੰ ਮਿਲੇਗੀ ਟੱਕਰ
NEXT STORY