ਗੈਜੇਟ ਡੈਸਕ—ਸਾਊਥ ਕੋਰੀਆ ਦੀ ਕੰਪਨੀ ਸੈਮਸੰਗ ਇੰਨ੍ਹਾਂ ਦਿਨੀ ਇਕ ਲੋ ਲਾਈਟ ਕੈਮਰਾ ਮੋਡ 'ਤੇ ਕੰਮ ਕਰ ਰਹੀ ਹੈ। ਇਸ ਨਵੇਂ ਫੀਚਰ ਨੂੰ 'ਬ੍ਰਾਈਟ ਨਾਈਟ' ਦੇ ਨਾਂ ਤੋਂ ਜਾਣਿਆ ਜਾਵੇਗਾ, ਜਿਸ ਰਾਹੀਂ ਯੂਜ਼ਰਸ ਘੱਟ ਰੋਸ਼ਨੀ 'ਚ ਵੀ ਬਿਹਤਰ ਤਸਵੀਰਾਂ ਲੈ ਸਕਣਗੇ। ਐਕਸ.ਡੀ.ਏ. ਡਿਵੈੱਲਪਰਸ ਦੀ ਵੈੱਬਸਾਈਟ ਮੁਤਾਬਕ ਸੈਮਸੰਗ ਦਾ ਇਹ ਲੋ ਲਾਈਟ ਮੋਡ, ਇਸ ਦੇ ਨਵੇਂ ਸਮਾਰਟਫੋਨ ਗਲੈਕਸੀ ਐੱਸ10 'ਚ ਪੇਸ਼ ਕੀਤਾ ਜਾਵੇਗਾ।

ਜਿਥੇ ਵਨਪਲੱਸ ਆਪਣੇ 'ਨਾਈਟਸਕੇਪ' ਅਤੇ ਗੂਗਲ ਆਪਣੇ 'ਨਾਈਟ ਸਾਈਟ' ਰਾਹੀਂ ਕੁਝ ਅਜਿਹਾ ਹੀ ਫੀਚਰ ਨੂੰ ਪਹਿਲੇ ਹੀ ਪੇਸ਼ ਕਰ ਚੁੱਕੀ ਹੈ, ਉੱਥੇ ਹੁਵਾਵੇ ਦੇ ਸਮਾਰਟਫੋਨ 'ਚ ਵੀ 'ਨਾਈਟ ਮੋਡ' ਫੀਚਰ ਦੇਖਿਆ ਜਾ ਚੁੱਕਿਆ ਹੈ। ਅਜਿਹੇ 'ਚ ਸਾਫ ਹੈ ਕਿ ਸੈਮਸੰਗ ਦੇ ਇਸ ਫੀਚਰ ਦੀ ਟਕੱਰ ਗੂਗਲ, ਹੁਵਾਵੇ ਅਤੇ ਵਨਪਲੱਸ ਦੇ ਸਮਾਰਟਫੋਨ ਦੇ ਫੀਚਰਸ ਨਾਲ ਹੋਵੇਗੀ।

ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ 'ਚੋਂ ਕਿਸ ਦੀ ਪਰਫਾਰਮੈਂਸ ਬਿਹਤਰ ਹੋਵੇਗੀ। ਹਾਲਾਂਕਿ ਸੈਮਸੰਗ ਨੇ ਇਸ ਫੀਚਰ ਦੀ ਕੋਈ ਆਧਿਕਾਰਿਤ ਐਲਾਨ ਨਹੀਂ ਕੀਤਾ ਹੈ ਪਰ ਵਨ ਯੂ.ਆਈ. ਦੇ ਲੇਟੈਸਟ ਵਰਜ਼ਨ ਨੂੰ ਕੋਡ 'ਚ ਇਸ ਦੇ ਬਾਰੇ 'ਚ ਸਾਫ ਪਤਾ ਚੱਲ ਰਿਹਾ ਹੈ। ਹੁਣ ਜੋ ਕਿ ਕੰਪਨੀ ਨੇ ਇਸ ਦੇ ਬਾਰੇ 'ਚ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਅਜਿਹੇ 'ਚ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਹ ਫੀਚਰ ਉਸ ਤਰ੍ਹਾਂ ਕੰਮ ਕਰੇਗਾ ਜਿਵੇਂ ਕਿ ਅਸੀਂ ਹੁਵਾਵੇ ਅਤੇ ਗੂਗਲ ਪਿਕਸਲ 3ਐਕਸ.ਐੱਲ. 'ਚ ਪਹਿਲੇ ਹੀ ਦੇਖ ਚੁੱਕੇ ਹਾਂ।
ਜਰਮਨੀ ’ਚ ਬੈਨ ਹੋ ਸਕਦੈ ਆਈਫੋਨ
NEXT STORY