ਜਲੰਧਰ - ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਬੈਂਜ਼ ਨੇ ਭਾਰਤ 'ਚ ਆਪਣੀ ਪਰਫਾਰਮੇਨਸ ਕਾਰਾਂ ਦੀ ਪੋਰਟਫੋਲੀਓ ਨੂੰ ਵਧਾਉਣ ਲਈ ਮਰਸਡੀਜ਼- AMG 43 ਨੂੰ ਲਾਂਚ ਕੀਤਾ ਹੈ। ਸੀ43 ਇਸ ਸਾਲ ਲਾਂਚ ਹੋਣ ਵਾਲੀ ਕੰਪਨੀ ਦੀਆਂ 13ਵੀਂ ਕਾਰ ਹੈ। ਹਾਲਾਂਕਿ, ਕੰਪਨੀ ਨੇ ਪਹਿਲਾਂ ਇਸ ਸਾਲ 12 ਕਾਰਾਂ ਲਾਂਚ ਕਰਨ ਦੀ ਹੀ ਘੋਸ਼ਣਾ ਕੀਤੀ ਸੀ, ਪਰ ਹਾਲ ਹੀ 'ਚ C 43 ਨੂੰ ਲਾਂਚ ਕਰ ਕੰਪਨੀ ਨੇ ਸਾਰਿਆ ਨੂੰ ਹੈਰਾਨ ਦਿੱਤਾ ਹੈ। ਮਰਸਡੀਜ਼-ਏ.ਐੱਮ. ਜੀ ਸੀ43 ਦੀ ਦਿੱਲੀ 'ਚ ਐਕਸ-ਸ਼ੋਰੂਮ ਕੀਮਤ 74.35 ਲੱਖ ਰੁਪਏ ਰੱਖੀ ਗਈ ਹੈ।
ਪਾਵਰਫੁਲ ਇੰਜਣ ਨਾਲ ਹੈ ਲੈਸ -
ਮਰਸਡੀਜ਼ AMG C 43 'ਚ ਟਵਿਨ-ਟਰਬੋ 3.0-ਲਿਟਰ V6 ਇੰਜਣ ਲਗਾ ਹੈ ਜੋ 357 ਬੀ. ਐੱਚ. ਪੀ ਦੀ ਪਾਵਰ ਅਤੇ 520Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 9G-TRONIC ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ 'ਚ ਸਿਰਫ਼ 4.7 ਸੇਕੈਂਡ ਦਾ ਸਮਾਂ ਲੈਂਦੀ ਹੈ। ਕਾਰ 'ਚ ਆਲ-ਵ੍ਹੀਲ ਡਰਾਇਵ ਦੀ ਸਹੂਲਤ ਵੀ ਉਪਲੱਬਧ ਹੈ।
ਆਕਰਸ਼ਕ ਡਿਜ਼ਾਇਨ-
ਕਾਰ ਦੇ ਇੰਟੀਰਿਅਰ ਨੂੰ ਬਾਕੀ ਕਾਰਾਂ ਦੀ ਤੁਲਨਾ 'ਚ ਜ਼ਿਆਦਾ ਸਪੋਰਟੀ ਬਣਾਇਆ ਗਿਆ ਹੈ। ਕਾਰ ਦੀ ਬਾਹਰੀ ਬਣਾਵਟ 'ਤੇ ਨਜ਼ਰ ਕਰੀਏ ਤਾਂ ਇਸ 'ਚ ਪਹਿਲਕਾਰ ਫ੍ਰੰਟ ਬੰਪਰ ਸਹਿਤ ਕਈ ਆਕਰਸ਼ਕ ਫੀਚਰ ਦਿੱਤੇ ਗਏ ਹਨ। ਤੁਹਾਨੂੰ ਦੱਸ ਦਈਏ ਕਿ ਫਿਲਹਾਲ, ਮਰਸਡੀਜ਼-ਏ. ਐੱਮ. ਜੀ ਸੀ43 ਦਾ ਆਡੀ ਐੱਸ4 ਨਾਲ ਹੈ ਜੋ ਫਿਲਹਾਲ ਭਾਰਤ 'ਚ ਪੇਸ਼ ਨਹੀ ਕੀਤੀ ਗਈ ਹੈ।
ਜਲਦ ਹੀ ਮਿਲੇਗਾ ਮੋਟੋ ਐੱਮ ਸਮਾਰਟਫੋਨ 'ਚ ਐਂਡ੍ਰਾਇਡ ਨਾਗਟ ਅਪਡੇਟ
NEXT STORY