ਨਵੀਂ ਦਿੱਲੀ : ਟੈਕਨੋਲੋਜੀ ਕੰਪਨੀ ਮੈਟਾ ਨੇ ਭਾਰਤ ਵਿੱਚ ਆਪਣਾ ਨਵਾਂ 'Meta One' ਸਬਸਕ੍ਰਿਪਸ਼ਨ ਪਲਾਨ ਲਾਂਚ ਕਰ ਦਿੱਤਾ ਹੈ। ਇਸ ਸਬਸਕ੍ਰਿਪਸ਼ਨ ਸਿਸਟਮ ਰਾਹੀਂ ਯੂਜ਼ਰਸ ਨੂੰ ਹੁਣ ਵਟਸਐਪ, ਇੰਸਟਾਗ੍ਰਾਮ, ਫੇਸਬੁੱਕ ਅਤੇ ਮੈਟਾ ਏ.ਆਈ. ਲਈ ਵੱਖ-ਵੱਖ ਪਲਾਨ ਖਰੀਦਣ ਦੀ ਲੋੜ ਨਹੀਂ ਪਵੇਗੀ। ਯੂਜ਼ਰਸ ਇੱਕੋ ਜਗ੍ਹਾ ਤੋਂ ਹੀ ਇਨ੍ਹਾਂ ਸਾਰੀਆਂ ਐਪਸ ਦੇ ਪਲਾਨ ਖਰੀਦ ਸਕਣਗੇ।
ਮੈਟਾ ਅਨੁਸਾਰ ਇਹ ਸਬਸਕ੍ਰਿਪਸ਼ਨ ਪਲਾਨ ਐਪਸ ਵਿੱਚ ਵਾਧੂ ਫੀਚਰਸ ਪ੍ਰਾਪਤ ਕਰਨ ਲਈ ਪੇਸ਼ ਕੀਤੇ ਗਏ ਹਨ। ਬਿਨਾਂ ਕਿਸੇ ਸਬਸਕ੍ਰਿਪਸ਼ਨ ਦੇ ਵੀ ਯੂਜ਼ਰਸ ਇਨ੍ਹਾਂ ਸਾਰੀਆਂ ਐਪਸ ਦੀ ਵਰਤੋਂ ਆਮ ਵਾਂਗ ਕਰ ਸਕਦੇ ਹਨ। ਇਨ੍ਹਾਂ ਪਲਾਨਾਂ ਨਾਲ ਯੂਜ਼ਰਸ ਨੂੰ ਐਪ ਆਈਕਨ ਬਦਲਣ ਅਤੇ ਹੋਰ ਖਾਸ ਫੀਚਰਸ ਤੱਕ ਪਹੁੰਚ ਵਰਗੀਆਂ ਸੁਵਿਧਾਵਾਂ ਮਿਲਣਗੀਆਂ।
ਜਾਣੋ ਸਾਰੇ ਪਲਾਨ ਅਤੇ ਉਨ੍ਹਾਂ ਦੀਆਂ ਕੀਮਤਾਂ
ਸਭ ਤੋਂ ਸਸਤਾ ਪਲਾਨ : ਭਾਰਤ ਵਿੱਚ Meta One ਦਾ ਸਭ ਤੋਂ ਸਸਤਾ ਪਲਾਨ 'WhatsApp Plus' ਹੈ, ਜਿਸਦੀ ਕੀਮਤ 79 ਰੁਪਏ ਹੈ। ਇਸ ਪਲਾਨ ਰਾਹੀਂ ਯੂਜ਼ਰਸ ਨੂੰ ਐਕਸਕਲੂਸਿਵ ਥੀਮ, ਆਈਕਨ, ਸਪੈਸ਼ਲ ਇਫੈਕਟਸ, ਸਟਿੱਕਰਸ ਅਤੇ ਆਮ ਨਾਲੋਂ ਜ਼ਿਆਦਾ ਚੈਟਸ ਪਿਨ ਕਰਨ ਦੀ ਸੁਵਿਧਾ ਮਿਲੇਗੀ।
ਬੰਡਲ ਪੈਕ : ਸਭ ਤੋਂ ਸਸਤਾ ਬੰਡਲ ਪੈਕ 549 ਰੁਪਏ ਦਾ 'Meta One Core' ਹੈ। ਇਸ ਪਲਾਨ ਨਾਲ ਯੂਜ਼ਰਸ ਵਟਸਐਪ, ਇੰਸਟਾਗ੍ਰਾਮ, ਫੇਸਬੁੱਕ ਅਤੇ ਮੈਟਾ AI ਦੀ ਵਰਤੋਂ ਇੱਕਠੇ ਕਰ ਸਕਦੇ ਹਨ। ਇਸ ਰਾਹੀਂ ਮੈਟਾ AI ਦੀ ਮਦਦ ਨਾਲ ਜ਼ਿਆਦਾ ਤਸਵੀਰਾਂ ਅਤੇ ਵੀਡੀਓਜ਼ ਬਣਾਈਆਂ ਜਾ ਸਕਦੀਆਂ ਹਨ।
ਪ੍ਰੀਮੀਅਮ ਪਲਾਨ : ਕੰਪਨੀ ਦਾ ਸਭ ਤੋਂ ਮਹਿੰਗਾ ਬੰਡਲ ਪੈਕ 'Meta One Premium' ਹੈ, ਜਿਸਦੀ ਕੀਮਤ ਭਾਰਤ ਵਿੱਚ 1,950 ਰੁਪਏ ਰੱਖੀ ਗਈ ਹੈ। ਇਸ ਵਿੱਚ Core ਪਲਾਨ ਦੇ ਸਾਰੇ ਫੀਚਰਸ ਸ਼ਾਮਲ ਹਨ ਅਤੇ ਨਾਲ ਹੀ ਕੰਟੈਂਟ ਕ੍ਰਿਏਟਰਾਂ ਲਈ ਕੁਝ ਹੋਰ ਵਿਸ਼ੇਸ਼ ਫੀਚਰਸ ਵੀ ਦਿੱਤੇ ਗਏ ਹਨ।
ਜਲਦ ਲਾਂਚ ਹੋਣ ਵਾਲਾ ਹੈ Motorola ਦਾ ਸ਼ਾਨਦਾਰ ਫੋਨ ! ਟੀਜ਼ਰ ਹੋਇਆ ਲਾਂਚ
NEXT STORY