ਗੈਜੇਟ ਡੈਸਕ- ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਸਮੇਂ-ਸਮੇਂ 'ਤੇ ਅਨੋਖੇ ਪ੍ਰੋਡਕਟ ਪੇਸ਼ ਕਰਕੇ ਦੁਨੀਆ ਨੂੰ ਹੈਰਾਨ ਕਰਦੇ ਹਨ, ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਕਈ ਵਾਰ ਉਨ੍ਹਾਂ ਦੇ ਪ੍ਰੋਡਕਟ ਮਾਰਕੀਟ ਨੂੰ ਪਸੰਦ ਨਹੀਂ ਆਉਂਦੇ। ਮੈਟਾ ਹੁਣ ਇਕ ਅਜਿਹੇ ਈਅਰਬਡਸ 'ਤੇ ਕੰਮ ਕਰ ਰਹੀਹੈ ਜਿਸ ਵਿਚ ਇਨਬਿਲਟ ਕੈਮਰਾ ਹੋਵੇਗਾ। ਜੀ ਹਾਂ, ਸੁਣਨ 'ਚ ਥੋੜ੍ਹਾ ਅਜੀਬ ਹੈ ਪਰ ਇਹੀ ਸੱਚ ਹੈ ਕਿ ਉਸ ਈਅਰਬਡਸ 'ਚ ਵੀ ਕੈਮਰਾ ਹੋਵੇਗਾ ਜਿਸ ਵਿਚ ਤੁਸੀਂ ਆਮਤੌਰ 'ਤੇ ਗਾਣੇ ਸੁਣਦੇ ਹੋ। ਮੈਟਾ ਦੇ ਇਸ ਈਅਰਬਡਸ ਦਾ ਨਾਂ Camerabuds ਦੱਸਿਆ ਜਾ ਰਿਹਾ ਹੈ।
ਰਿਪੋਰਟ ਮੁਤਾਬਕ Camerabuds ਦੇ ਦੋਵੇਂ ਬਡਸ 'ਚ ਕੈਮਰੇ ਲਗਾਏ ਜਾਣਗੇ। ਇਹ ਕੈਮਰੇ ਤੁਹਾਡੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਰਿਕਾਰਡ ਕਰਨਗੇ ਅਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਦੱਸਿਆ ਜਾ ਰਿਹਾ ਹੈ ਕਿ ਮੈਟਾ ਦਾ ਇਹ ਪ੍ਰੋਜੈਕਟ ਫਿਲਹਾਲ ਸ਼ੁਰੂਆਤੀ ਪੜਾਅ 'ਤੇ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਦੇ ਡਿਜ਼ਾਈਨ ਨੂੰ ਲੈ ਕੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ।
Camerabuds 'ਚ AI ਸਪੋਰਟ ਵੀ ਹੋਵੇਗਾ ਜੋ ਅਨੁਵਾਦ ਵੀ ਕਰੇਗਾ। ਦੋਵਾਂ ਬਡਸ ਦੇ ਬਾਹਰਲੇ ਪਾਸੇ ਕੈਮਰੇ ਲਗਾਏ ਜਾਣਗੇ। ਰਿਪੋਰਟ ਮੁਤਾਬਕ ਇਨ੍ਹਾਂ ਬਡਸ 'ਚ ਕੈਮਰੇ ਦੇ ਨਾਲ ਮਲਟੀਮੋਡਲ AI ਦਾ ਸਪੋਰਟ ਵੀ ਹੋਵੇਗਾ, ਹਾਲਾਂਕਿ ਅਜੇ ਇਹ ਸਾਫ ਨਹੀਂ ਹੈ ਕਿ ਯੂਜ਼ਰਜ਼ ਨਾਲ ਬਡਸ ਦਾ ਸੰਚਾਰ ਲੈਗ-ਫ੍ਰੀ ਹੋਵੇਗਾ ਜਾਂ ਇਹ ਕੰਪਨੀ ਦੇ ਸਮਾਰਟ ਗਲਾਸ ਵਰਗਾ ਹੋਵੇਗਾ।
ਵੱਡੀ ਖ਼ਬਰ : ਖ਼ਤਮ ਹੋਇਆ Twitter ਦਾ ਵਜੂਦ! Elon Musk ਨੇ X ਵੈੱਬਸਾਈਟ 'ਤੇ ਕੀਤਾ ਇਹ ਵੱਡਾ ਬਦਲਾਅ
NEXT STORY