ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਅੱਜ ਚੀਨ 'ਚ ਹੋਏ ਲੀਕ ਇਵੈਂਟ ਦੌਰਾਨ ਆਪਣੇ ਨਵੇਂ ਸਮਾਰਟਫੋਨ ਮੀ 5ਐੱਕਸ ਨੂੰ ਪੇਸ਼ ਕੀਤਾ। ਸ਼ਿਓਮੀ ਮੀ 5ਐੱਕਸ ਸਮਾਰਟਫੋਨ ਨਾਲ ਹੀ ਕੰਪਨੀ MIUI 9 ਨੂੰ ਵੀ ਪੇਸ਼ ਕੀਤਾ ਗਿਆ ਹੈ। MIUI 9 ਲੇਟੈਸਟ ਐਂਡਰਾਇਡ 7.0 ਨਾਗਟ ਨੂੰ ਵੀ ਸਪੋਰਟ ਨੂੰ ਵੀ ਸਪੋਰਟ ਕਰੇਗਾ। ਮੀ 5ਐੱਕਸ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ, ਜੋ MIUI 9 ਨਾਲ ਪੇਸ਼ ਕੀਤਾ ਗਿਆ ਹੈ।
ਸ਼ਿਓਮੀ ਨੇ ਮੀ 5ਐੱਕਸ ਨੂੰ ਵੱਡੀ ਸਕਰੀਨ, ਡਿਊਲ ਕੈਮਰੇ ਨਾਲ ਫੁੱਲ ਮੇਟਲ ਬਾਡੀ ਨੂੰ ਸਪੋਰਟ ਕਰਦਾ ਹੈ। ਇਸ ਫੋਨ ਦੀ ਖਾਸੀਅਤ ਇਸ 'ਚ ਦਿੱਤਾ ਗਿਆ ਡਿਊਲ ਰਿਅਰ ਕੈਮਰਾ ਹੈ, ਜਿਸ ਨਾਲ ਤੁਸੀਂ ਡੀ. ਐੱਸ. ਐੱਲ. ਆਰ. ਵਰਗੇ ਫੋਟੋਗ੍ਰਾਫੀ ਕਰ ਸਕਦੇ ਹੋ। ਫੋਨ ਨੂੰ ਚੀਨ 'ਚ 1499 RMB (ਲਗਭਗ 14,285 ਰੁਪਏ) ਦੀ ਕੀਮਤ 'ਚ ਪੇਸ਼ ਕੀਤਾ ਗਿਆ ਹੈ।
Mi 5X ਦੇ ਸਪੈਸੀਫਿਕੇਸ਼ਨ ਅਤੇ ਫੀਚਰਸ -
ਇਸ ਸਮਾਰਟਫੋਨ 'ਚ 5.5 ਇੰਚ ਦਾ 1080p ਡਿਸਪਲੇ ਦਿੱਤਾ ਗਿਆ ਹੈ। ਇਸ ਨਾਲ ਹੀ ਇਸ 'ਚ ਆਕਟਾ-ਕੋਰ 64 ਬਿਟ ਸਨੈਪਡ੍ਰੈਗਨ 625 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਦਿੱਤੀ ਗਈ ਹੈ। ਪਾਵਰ ਬੈਕਅੱਪ ਲਈ ਫੋਨ 'ਚ 3,080 ਐੱਮ. ਏ. ਐੱਚ. ਦੀ ਬੈਟਰੀ ਹੈ।
ਗੱਲ ਕਰੀਏ ਫੋਟੋਗ੍ਰਾਫੀ ਦੀ ਤਾਂ ਫੋਨ 'ਚ ਟੈਲੀਫੋਟੋ 12+12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ, ਜੋ ਕਿ ਆਪਟੀਕਲ ਜੂਮ ਨਾਲ ਆਉਂਦਾ ਹੈ। ਇਸ ਸਮਾਰਟਫੋਨ 'ਚ ਡਿਸਕ੍ਰੀਟ ਐਂਟੀਨਾ ਡਿਜ਼ਾਈਨ ਅਤੇ ਸਮੂਥ ਐਂਟੀ-ਫਿੰਗਰਪ੍ਰਿੰਟ-ਕੋਟਿੰਗ ਦਿੱਤੀ ਗਈ ਹੈ। ਇਹ ਡਿਵਾਈਸ ਗੋਲਡ ਅਤੇ ਬਲੈਕ ਅਤੇ ਰੋਜ਼ ਗੋਲਡ ਕਲਰ ਵੈਰੀਅੰਟ 'ਚ ਉਪਲੱਬਧ ਹੋਵੇਗਾ।
ਜਾਣੋ Android ਦੇ ਲੇਟੈਸਟ ਵਰਜਨ 'ਚ ਮਿਲਣ ਵਾਲੇ ਨਵੇਂ ਅਤੇ ਖਾਸ ਫੀਚਰਸ ਬਾਰੇ
NEXT STORY