ਗੈਜੇਟ ਡੈਸਕ– ਸ਼ਾਓਮੀ ਦੇ ਨਵੇਂ ਬੈਂਡ Mi Band 7 ਨੂੰ ਲੈ ਕੇ ਲੀਕ ਰਿਪੋਰਟਾਂ ਸਾਹਮਣੇ ਆਉਣ ਲੱਗੀਆਂ ਹਨ। ਖਬਰ ਹੈ ਕਿ Mi Band 7 ਨੂੰ 24 ਮਈ ਨੂੰ ਚੀਨ ’ਚ ਲਾਂਚ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸੇ ਈਵੈਂਟ ’ਚ ਰੈੱਡਮੀ ਨੋਟ 11ਟੀ ਸੀਰੀਜ਼ ਦੀ ਵੀ ਲਾਂਚਿੰਗ ਹੋਣ ਵਾਲੀ ਹੈ। Mi Band 7 ਨੂੰ ਲੈ ਕੇ ਸ਼ਾਓਮੀ ਨੇ ਵੀ ਕੁਝ ਜਾਣਕਾਰੀ ਜਨਤਕ ਕੀਤੀ ਹੈ। ਨਵਾਂ ਬੈਂਡ Mi Band 6 ਦਾ ਅਪਗ੍ਰੇਡਿਡ ਵਰਜ਼ਨ ਹੋਵੇਗਾ।
ਸਾਓਮੀ ਦੇ ਅਧਿਕਾਰਤ ਬਿਆਨ ਮੁਤਾਬਕ, Mi Band 7 ਦੇ ਨਾਲ 1.62 ਇੰਚ ਦੀ ਐਮੋਲੇਡ ਡਿਸਪਲੇਅ ਮਿਲੇਗੀ ਜਿਸਦਾ ਰੈਜ਼ੋਲਿਊਸ਼ਨ 192x490 ਪਿਕਸਲ ਹੋਵੇਗਾ। ਡਿਸਪਲੇਅ ਦੇ ਨਾਲ ਆਲਵੇਜ ਆਨ ਡਿਸਪਲੇਅ ਫੀਚਰ ਵੀ ਹੋਵੇਗਾ।
ਚੀਨੀ ਸੋਸ਼ਲ ਮੀਡੀਆ ਸਾਈਟ Weibo ’ਤੇ ਸ਼ੇਅਰ ਹੋਈ ਇਕ ਪੋਸਟ ਮੁਤਾਬਕ, Mi Band 7 ਨੂੰ 24 ਮਈ ਨੂੰ ਲਾਂਚ ਕੀਤਾ ਜਾਵੇਗਾ। ਇਸ ਵਿਚ Mi Band 6 ਦੇ ਮੁਕਾਬਲੇ 25 ਫੀਸਦੀ ਵੱਡੀ ਡਿਸਪਲੇਅ ਮਿਲੇਗੀ। Mi Band 7 ਦੇ ਨਾਲ NFC ਦਾ ਵੀ ਸਪੋਰਟ ਹੋਵੇਗਾ ਅਤੇ 300 ਬਸ ਕਾਰਡ ਨੂੰ ਇਹ ਸਪੋਰਟ ਕਰੇਗਾ।
Mi Band 7 ਦੇ ਸੰਭਾਵਿਤ ਫੀਚਰਜ਼
Mi Band 7 ’ਚ ਜੀ.ਪੀ.ਐੱਸ. ਦਾ ਸਪੋਰਟ ਮਿਲੇਗਾ। ਬੈਂਡ ਦਾ ਮਾਡਲ ਨੰਬਰ M2129B1 ਅਤੇ M2130B1 ਦੱਸੇ ਜਾ ਰਹੇ ਹਨ। ਇਸਦਾ ਕੋਡ ਨੇਮ ਵੀ ਸਾਹਮਣੇ ਆਇਆ ਹੈ ਜੋ ਕਿ L66 ਹੈ। Mi Band 7 ਦੇ ਨਾਲ ਪਾਵਰ ਸੇਵਿੰਗ ਮੋਡ ਵੀ ਮਿਲੇਗਾ। ਬੈਂਡ ’ਚ ਸਲੀਪ ਅਤੇ ਸਟੈੱਪ ਕਾਊਂਟਰ ਦਾ ਸਪੋਰਟ ਮਿਲੇਗਾ, ਹਾਲਾਂਕਿ, ਇਸ ਵਿਚ ਸਮਾਰਟ ਅਲਾਰਮ ਵੀ ਹੋਵੇਗਾ।
ਦੱਸ ਦੇਈਏ ਕਿ ਪਿਛਲੇ ਸਾਲ ਸ਼ਾਓਮੀ ਨੇ Smarter Living 2022 ’ਚ Mi Smart Band 6 ਨੂੰ ਲਾਂਚ ਕੀਤਾ ਹੈ। ਨਵਾਂ ਫਿਟਨੈੱਸ ਬੈਂਡ Mi Smart Band 5 ਦਾ ਅਪਗ੍ਰੇਡਿਡ ਵਰਜ਼ਨ ਹੈ। Mi Smart Band 6 ’ਚ ਪਹਿਲਾਂ ਦੇ ਮੁਕਾਬਲੇ ਵੱਡੀ ਡਿਸਪਲੇਅ ਹੈ ਜੋ ਕਿ ਐਮੋਲੇਡ ਹੈ। ਡਿਸਪਲੇਅ ਦੇ ਨਾਲ ਟੱਚ ਦਾ ਸਪੋਰਟ ਹੈ। Mi Smart Band 6 ’ਚ ਬਲੱਡ ਆਕਸੀਜਨ ਮਾਨੀਟਰ ਲਈ SpO2 ਸੈਂਸਰ ਦਿੱਤਾ ਗਿਆ ਹੈ। Mi Smart Band 6 ਦੀ ਕੀਮਤ 3,499 ਰੁਪਏ ਹੈ।
100 ਘੰਟਿਆਂ ਤਕ ਚੱਲੇਗੀ ਇਸ ਨੈੱਕਬੈਂਡ ਦੀ ਬੈਟਰੀ, ਫਾਸਟ ਚਾਰਜਿੰਗ ਨਾਲ ਹੈ ਲੈਸ
NEXT STORY