ਗੈਜੇਟ ਡੈਸਕ- ਮਾਈਕ੍ਰੋਮੈਕਸ ਇੰਫਾਰਮੈਟਿਕਸ ਲਿਮਟਿਡ ਨੇ ਸ਼ੁੱਕਰਵਾਰ ਨੂੰ ਆਪਣੇ ਪਹਿਲੇ ਗੂਗਲ-ਸਰਟੀਫਾਈਡ ਐਂਡ੍ਰਾਇਡ ਟੀ. ਵੀ ਦੇ ਦੋ ਵੇਰੀਐਂਟਸ 'ਚ ਲਾਂਚ ਕੀਤੇ ਹਨ। ਇਸ ਟੀ. ਵੀ ਨੂੰ 49 ਇੰਚ ਤੇ 55 ਇੰਚ 'ਚ ਪੇਸ਼ ਕੀਤਾ ਗਿਆ ਹੈ। 49 ਇੰਚ ਵਾਲੀ ਟੀ. ਵੀ ਦੀ ਕੀਮਤ 51,990 ਰੁਪਏ ਤੇ 55 ਇੰਚ ਵਾਲੀ ਟੀ. ਵੀ ਦੀ ਕੀਮਤ 61,990 ਰੁਪਏ ਰੱਖੀ ਗਈ ਹੈ।
ਮਾਈਕ੍ਰੋਮੈਕਸਸ ਇੰਫਾਰਮੇਟਿਕਸ ਲਿ. ਦੇ ਨਿਦੇਸ਼ਕ ਰੋਹਨ ਅੱਗਰਵਾਲ ਨੇ ਕਿਹਾ, ਅਸੀਂ ਉਨ੍ਹਾਂ ਗਾਹਕਾਂ ਲਈ ਇਹ ਟੀ. ਵੀ ਉਤਾਰੇ ਹਨ, ਜੋ ਲਾਰਜਰ ਦੈਨ ਲਾਈਫ ਅਨੁਭਵ ਚਾਹੁੰਦੇ ਹਨ ਤੇ ਸਮਾਰਟ ਐਂਡਰਾਇਡ ਕੰਟੈਂਟ ਨੂੰ ਬਿਨਾਂ ਸ਼ਾਰਪਰ ਤੇ ਕ੍ਰਿਸਟਲ ਕਲੀਅਰ ਸਕ੍ਰੀਨ 'ਤੇ ਵੇਖਣਾ ਚਾਹੁੰਦੇ ਹਨ। ਅਸੀਂ ਇਸ ਸੈਂਗਮੈਂਟ 'ਚ ਪ੍ਰਾਡਕਟ ਪੇਸ਼ ਉਤਾਰਾਂਗੇ। ਗੂਗਲ ਦੁਆਰਾ ਸਰਟੀਫਾਈਟ ਐਂਡ੍ਰਾਇਡ ਟੀ. ਵੀ 'ਚ ਗੂਗਲ ਪਲੇਅ ਸਟੋਰ, ਗੇਮਜ਼, ਮੂਵੀਜ਼ ਤੇ ਮਿਊਜਿਕ ਉਪਲੱਬਧ ਹੁੰਦਾ ਹੈ। ਮਾਇਕ੍ਰੋਮੈਕਸ ਦੇ ਨਵੇਂ ਲਾਂਚ ਕੀਤੇ ਗਏ ਟੀ.ਵੀ. ਐਂਡ੍ਰਾਇਡ ਓਰੀਓ 'ਤੇ ਅਧਾਰਿਤ ਹੈ, ਜਿਸ ਦੇ ਨਾਲ ਡਾਲਬੀ ਤੇ ਡੀ. ਟੀ. ਐੱਸ ਸਾਊਂਡ ਸਰਟੀਫਿਕੇਸ਼ਨ ਦਿੱਤਾ ਗਿਆ ਹੈ। ਇਸ 'ਚ ਕਵਾਡ ਕੋਰ ਏ53 ਪ੍ਰੋਸੈਸਰ ਦੇ ਨਾਲ 2.5 ਜੀ. ਬੀ ਡੀ. ਡੀ. ਆਰ 3 ਰੈਮ ਤੇ 16 ਜੀ. ਬੀ ਦਾ ਈ. ਐੱਮ. ਐੱਮ. ਸੀ ਫਲੈਸ਼ ਰੋਮ, ਬਿਲਟ ਇਨ ਕਰੋਮਕਾਸਟ, ਵੁਆਈਸ ਇਨੇਬਲਡ ਸਰਚ ਦੇ ਨਾਲ ਗੂਗਲ ਅਸਿਸਟੈਂਟ ਤੇ ਵਾਇਰਲੈੱਸ ਸਮਾਰਟਫੋਨ ਕੰਟਰੋਲ ਸਮੇਤ ਹੋਰ ਫੀਚਰਸ ਦਿੱਤੇ ਗਏ ਹਨ। ਕੰਪਨੀ ਨੇ ਕਿਹਾ ਕਿ ਇਹ ਟੀ. ਵੀ ਅਗਲੇ ਮਹੀਨੇ ਨਾਲ ਸਟੋਰਸ 'ਤੇ ਵਿਕਰੀ ਲਈ ਉਪਲੱਬਧ ਹੋਣਗੇ।
Jio Phone 2 ਦੀ ਦੀਵਾਲੀ ਸੇਲ, ਮਿਲਣਗੇ ਇਹ ਸ਼ਾਨਦਾਰ ਆਫਰਸ
NEXT STORY