ਗੈਜੇਟ ਡੈਸਕ– ਕੁਝ ਦਿਨ ਪਹਿਲਾਂ ਇਕ ਰਿਪੋਰਟ ਆਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਗੂਗਲ, ਅਮੇਜ਼ਨ ਅਲੈਕਸਾ ਅਤੇ ਐਪਲ ਸੀਰੀ ਯੂਜ਼ਰਜ਼ ਦੀ ਪਰਸਨਲ ਗੱਲਬਾਤ ਸੁਣਦੇ ਹਨ ਤਾਂ ਇਸ ’ਤੇ ਕਾਫੀ ਬਵਾਲ ਮਚਿਆ ਹੋਇਆ ਸੀ। ਹੁਣ ਖਬਰ ਮਿਲੀ ਹੈ ਕਿ ਮਾਈਕ੍ਰੋਸਾਫਟ ਦੇ ਕਾਨਟ੍ਰੈਕਟਰਜ਼ ਸਕਾਈਪ ’ਤੇ ਹੋ ਰਹੀਆਂ ਲੋਕਾਂ ਦੀਆਂ ਪਰਸਨਲ ਗੱਲਾਂ ਸੁਣਦੇ ਹਨ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਮਾਈਕ੍ਰੋਸਾਫਟ ਨੇ ਵੀ ਉਹੀ ਜਵਾਬ ਦਿੱਤਾ ਹੈ ਜੋ ਐਪਲ, ਗੂਗਲ ਅਤੇ ਅਮੇਜ਼ਨ ਨੇ ਦਿੱਤਾ ਸੀ। ਮਾਈਕ੍ਰੋਸਾਫਟ ਨੇ ਕਿਹਾ ਹੈ ਕਿ ਸਕਾਈਪ ਹੋ ਰਹੀ ਗੱਲਬਾਤ ਦੀ ਰਿਕਾਰਡਿੰਗ ਬਿਹਤਰ ਅਨੁਵਾਦ ਸੇਵਾ ਦੇਣ ਲਈ ਕੀਤੀ ਜਾਂਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਉਸ ਦੀ ਪਾਲਿਸੀ ’ਚ ਹੈ, ਹਾਲਾਂਕਿ ਇਹ ਸਾਫ ਨਹੀਂ ਹੈ ਕਿ ਇਨਸਾਨ ਲੋਕਾਂ ਦੀ ਗੱਲਬਾਤ ਸੁਣਦੇ ਹਨ ਜਾਂ ਫਿਰ ਮਸ਼ੀਨ।
ਮਦਰਬੋਰਡ ਨਾਂ ਦੀ ਵੈੱਬਸਾਈਟ ਦੀ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਪ੍ਰੇਮੀ ਜੋੜੇ ਵਿਚਾਲੇ ਹੋਣ ਵਾਲੀ ਗੱਲਬਾਤ ਨੂੰ ਕੰਪਨੀ ਰਿਕਾਰਡ ਕਰਦੀ ਹੈ, ਉਥੇ ਹੀ ਅੱਗੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਪਨੀ ਲੋਕਾਂ ਦੀਆਂ ਹੋਰ ਪਰਸਨਲ ਗੱਲਾਂ ਸੁਣ ਰਹੀ ਹੈ ਜਿਨ੍ਹਾਂ ’ਚ ਭਾਰ ਘੱਟ ਕਰਨ ਵਰਗੀਆਂ ਗੱਲਾਂ ਸ਼ਾਮਲ ਹਨ।
ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਉਹ ਇਸ ਲਈ ਯੂਜ਼ਰਜ਼ ਦੀ ਮਨਜ਼ੂਰੀ ਲੈਂਦੀ ਹੈ। ਕੰਪਨੀ ਦੀ ਪਾਲਿਸੀ ’ਚ ਵਾਇਸ ਡਾਟਾ ਰਿਕਾਰਡਿੰਗ ਸ਼ਾਮਲ ਹੈ। ਕੰਪਨੀ ਦੇ ਇਕ ਬੁਲਾਰੇ ਮੁਤਾਬਕ, ਯੂਜ਼ਰਜ਼ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਦੇ ਡਾਟਾ ਦਾ ਇਸਤੇਮਾਲ ਹੋਰ ਕਿਥੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਗੂਗਲ, ਅਮੇਜ਼ਨ ਅਤੇ ਐਪਲ ਵਰਗੀਆਂ ਕੰਪਨੀਆਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਰੀਵਿਊ ਲਈਵਾਇਸ ਰਿਕਾਰਡਿੰਗ ’ਤੇ ਰੋਕ ਲਗਾ ਦਿੱਤੀ ਹੈ।
iPhone ’ਚ ਖਾਮੀ ਦਾ ਪਤਾ ਲਗਾਉਣ ’ਤੇ ਐਪਲ ਦੇਵੇਗੀ 7 ਕਰੋੜ ਰੁਪਏ
NEXT STORY