ਮੁੰਬਈ- ਪਿਛਲੇ ਕੁਝ ਸਾਲਾਂ ਤੋਂ ਗਾਊਨ ਬਹੁਤ ਟਰੈਂਡ ਵਿਚ ਹਨ। ਮੁਟਿਆਰਾਂ ਨੂੰ ਕਈ ਮੌਕਿਆਂ ’ਤੇ ਡਿਜ਼ਾਈਨਰ ਸਲੀਵਸ, ਨੈੱਕਲਾਈਨ ਜਾਂ ਸਟ੍ਰੈਪਲੈੱਸ ਡਿਜ਼ਾਈਨ ਦੇ ਗਾਊਨ ਵਿਚ ਦੇਖਿਆ ਜਾ ਸਕਦਾ ਹੈ। ਅੱਜਕੱਲ ਮੁਟਿਆਰਾਂ ਨੂੰ ਸਟ੍ਰੈਪਲੈੱਸ ਗਾਊਨ ਬਹੁਤ ਪਸੰਦ ਆ ਰਹੇ ਹਨ। ਸਟ੍ਰੈਪਲੈੱਸ ਗਾਊਨ ਵਿਚ ਆਕਰਸ਼ਕ ਡਿਜ਼ਾਈਨ ਹੁੰਦੇ ਹਨ, ਜੋ ਇਸਨੂੰ ਸਟਾਈਲਿਸ਼ ਅਤੇ ਫੈਸ਼ਨੇਬਲ ਬਣਾਉਂਦੇ ਹਨ। ਸਟ੍ਰੈਪਲੈੱਸ ਗਾਊਨ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਫਲੇਅਰਡ ਸਟ੍ਰੈਪਲੈੱਸ ਗਾਊਨ ਜਿਸ ਵਿਚ ਫਲੇਅਰਡ ਡਿਜ਼ਾਈਨ ਹੁੰਦਾ ਹੈ।
ਬਾਡੀਕਾਨ ਸਟ੍ਰੈਪਲੈੱਸ ਗਾਊਨ ਵਿਚ ਬਾਡੀਕਾਨ ਡਿਜ਼ਾਈਨ ਹੁੰਦਾ ਹੈ ਜਿਸਨੂੰ ਮੁਟਿਆਰਾਂ ਪਾਰਟੀਜ਼ ਵਿਚ ਪਹਿਨਣਾ ਜ਼ਿਆਦਾ ਪਸੰਦ ਕਰਦੀਆਂ ਹਨ। ਸਟ੍ਰੈਪਲੈੱਸ ਲਾਂਗ ਗਾਊਨ ਵਿਚ ਲੰਬਾਈ ਜ਼ਿਆਦਾ ਹੁੰਦੀ ਹੈ ਜੋ ਇਸਨੂੰ ਜ਼ਿਆਦਾ ਸਟਾਈਲਿਸ਼ ਲੁਕ ਦਿੰਦੀ ਹੈ। ਇਸ ਵਿਚ ਕਈ ਤਰ੍ਹਾਂ ਦੀ ਨੈਕਲਾਈਨ ਹੁੰਦੀ ਹੈ ਜਿਸ ਵਿਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਸਵੀਟਹਾਰਟ ਅਤੇ ਹਾਲਟਰ ਨੈੱਕਲਾਈਨ ਡਿਜ਼ਾਈਨ ਦੇ ਗਾਊਨ ਵਿਚ ਦੇਖਿਆ ਜਾ ਸਕਦਾ ਹੈ।
ਦੂਜੇ ਪਾਸੇ ਕੁਝ ਮੁਟਿਆਰਾਂ ਨੂੰ ਸਕੁਆਇਰ ਨੈੱਕਲਾਈਨ, ਰਾਊਂਡ ਨੈੱਕਲਾਈਨ ਜਾਂ ਸ਼ਾਰਟ ਵੀ-ਨੈੱਕਲਾਈਨ ਦੇ ਗਾਊਨ ਪਸੰਦ ਆ ਰਹੇ ਹਨ। ਸਟ੍ਰੈਪਲੈੱਸ ਗਾਊਨ ਇਕ ਆਕਰਸ਼ਕ ਅਤੇ ਸਟਾਈਲਿਸ਼ ਬਦਲ ਹੈ ਜੋ ਵੱਖ-ਵੱਖ ਮੌਕਿਆਂ ’ਤੇ ਪਹਿਨਣ ਲਈ ਉਪਯੁਕਤ ਹਨ। ਇਹ ਮੁਟਿਆਰਾਂ ਨੂੰ ਪਾਰਟੀ, ਜਨਮਦਿਨ, ਵਰ੍ਹੇਗੰਢ ਆਦਿ ’ਤੇ ਸਪੈਸ਼ਲ ਲੁਕ ਦਿੰਦਾ ਹੈ। ਦੂਜੇ ਪਾਸੇ ਕੁਝ ਮੁਟਿਆਰਾਂ ਨੂੰ ਵਿਆਹ ਜਾਂ ਰਿਸੈਪਸ਼ਨ ਵਿਚ ਇਸ ਤਰ੍ਹਾਂ ਦੇ ਗਾਊਨ ਵਿਚ ਦੇਖਿਆ ਜਾ ਸਕਦਾ ਹੈ। ਸਟ੍ਰੈਪਲੈੱਸ ਗਾਊਨ ਮੁਟਿਆਰਾਂ ਨੂੰ ਇਕ ਆਕਰਸ਼ਕ, ਸਟਾਈਲਿਸ਼ ਅਤੇ ਮਾਡਰਨ ਲੁਕ ਦਿੰਦੇ ਹਨ। ਇਹ ਮੁਟਿਆਰਾਂ ਨੂੰ ਫੈਸ਼ਨੇਬਲ ਬਣਾਉਂਦੇ ਹਨ।
ਮੁਟਿਆਰਾਂ ਨੂੰ ਪਾਰਟੀਜ਼ ਦੌਰਾਨ ਸਭ ਤੋਂ ਵੱਧ ਬਲੈਕ, ਗੋਲਡਨ ਅਤੇ ਲਾਲ ਰੰਗ ਦੇ ਸਟ੍ਰੈਪਲੈੱਸ ਗਾਊਨ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਸੁੰਦਰ ਬਣਾਉਣ ਲਈ ਮੈਚਿੰਗ ਜਿਊਲਰੀ, ਕਲੱਚ ਅਤੇ ਹੋਰ ਅਸੈਸਰੀਜ਼ ਨੂੰ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ। ਜੁੱਤੀ ਵਿਚ ਮੁਟਿਆਰਾਂ ਇਨ੍ਹਾਂ ਨਾਲ ਜ਼ਿਆਦਾਤਰ ਹਾਈ ਹੀਲਸ ਅਤੇ ਹਾਈ ਵੈੈਲੀ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਟੌਲ ਲੁਕ ਵੀ ਮਿਲਦੀ ਹੈ।ਹੇਅਰ ਸਟਾਈਲ ਵਿਚ ਮੁਟਿਆਰਾਂ ਸਟ੍ਰੈਪਲੈੱਸ ਗਾਊਨ ਨਾਲ ਖੁੱਲ੍ਹੇ ਵਾਲ ਤੋਂ ਲੈ ਕੇ, ਮੈੱਸੀ ਬਨ ਅਤੇ ਹੇਅਰ ਡੂ ਕਰਨਾ ਪਸੰਦ ਕਰਦੀਆਂ ਹਨ।
ਮੁਟਿਆਰਾਂ ਨੂੰ ਯੂਨੀਕ ਲੁਕ ਦੇ ਰਹੀ ਟਾਇਰਡ ਮੈਕਸੀ
NEXT STORY