ਜਲੰਧਰ : ਮਾਈਕ੍ਰੋਸਾਫਟ ਦੀ ਫ੍ਰੀ ਵਿੰਡੋਜ਼ 10 ਅਪਡੇਟ ਦੀ ਆਖਿਰੀ ਤਰੀਕ ਨੇੜੇ ਆ ਰਹੀ ਹੈ। 29 ਜੁਲਾਈ ਤੋਂ ਬਾਅਦ ਕੰਪਨੀ ਵੱਲੋਂ ਦਿੱਤੀ ਜਾ ਰਹੀ ਵਿੰਡੋਜ਼ 10 ਦੀ ਫ੍ਰੀ ਅਪਡੇਟ ਵਾਲੀ ਆਫਰ ਖਤਮ ਹੋ ਜਾਵੇਗੀ। ਵਿੰਡੋਜ਼ 10 ਨੂੰ ਆਫਿਸ਼ੀਅਲੀ ਰਿਲੀਜ਼ ਹੋਏ 1 ਸਾਲ ਹੋ ਗਿਆ ਹੈ। ਇਸ ਨਵੀਂ ਅਪਡੇਟ 'ਚ ਨਵੇਂ ਜੈਸ਼ਚਕ ਕੰਟ੍ਰੋਲ, ਕੋਰਟਾਨਾ ਦਾ ਨਵਾਂ ਅਵਤਾਰ ਤੇ ਵਿੰਡੋਜ਼/ਐਕਸਬਾਕਸ ਵਨ ਐਪ ਸਟੋਰ ਦਾ ਮਿਲਿਆ-ਜੁਲਿਆ ਰੂਪ ਐਡ ਕੀਤਾ ਗਿਆ ਸੀ।
29 ਜੁਲਾਈ ਤੋਂ ਬਾਅਦ ਇਹ ਲਾਈਸੈਂਸਡ ਅਪਡਟੇ 119 ਡਾਲਰ (ਲਗਭਗ 8000 ਰੁਪਏ) 'ਚ ਮਿਲੇਗੀ, ਇਸ ਲਈ ਮਾਈਕ੍ਰੋਸਾਫਟ ਚਾਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਫਿਸ਼ੀਇਅਲ ਅਪਡੇਟ ਨੂੰ ਡਾਊਨਲੋਡ ਕਰ ਲੈਣ। ਜ਼ਿਕਰਯੋਗ ਹੈ ਕਿ ਮਾਈਕ੍ਰੋਸਾਫਟ ਦਾ 1 ਬਿਲੀਅਨ ਡਿਵਾਈਜ਼ਾਂ 'ਤੇ ਵਿੰਡੋਜ਼ 10 ਦਾ ਟੀਚਾ ਸੀ ਪਰ ਇਕ ਅੰਕੜੇ ਦੇ ਮੁਤਾਬਿਕ ਸਿਰਫ 350 ਮਿਲੀਅਨ ਡਿਵਾਈਜ਼ਾਂ ਹੀ ਵਿੰਡੋਜ਼ 10 'ਤੇ ਆਫਿਸ਼ੀਅਲੀ ਰਨ ਕਰ ਰਹੀ ਹੈ।
ਮਹਿੰਗੇ ਲੈਪਟਾਪ ਦੀ ਜ਼ਰੂਰਤ ਪੂਰਾ ਕਰੇਗਾ ਇਹ ਸਸਤਾ ਡਿਵਾਈਸ
NEXT STORY