ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਨੂੰ ਰੋਕਣ ਲਈ ਦੁਨੀਆ ਦੀਆਂ ਨਜ਼ਰਾਂ ਅੱਜ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਤੇ ਟਿਕੀਆਂ ਹੋਈਆਂ ਹਨ। ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਕਾਲੀਬਾਫ ਦੀ ਅਗਵਾਈ ਵਿੱਚ ਇੱਕ ਉੱਚ-ਪੱਧਰੀ ਵਫ਼ਦ ਅੱਜ ਸਵੇਰੇ ਇਸਲਾਮਾਬਾਦ ਪਹੁੰਚ ਗਿਆ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਅਨੁਸਾਰ, ਇਰਾਨੀ ਵਫ਼ਦ ਦਾ ਸਵਾਗਤ ਕਰਨ ਲਈ ਪਾਕਿਸਤਾਨ ਦੇ ਉਪ-ਪ੍ਰਧਾਨ ਮੰਤਰੀ ਇਸ਼ਾਕ ਡਾਰ, ਆਰਮੀ ਚੀਫ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਗ੍ਰਹਿ ਮੰਤਰੀ ਸੱਯਦ ਮੋਹਸਿਨ ਰਜ਼ਾ ਨਕਵੀ ਖੁਦ ਮੌਜੂਦ ਸਨ। ਇਸ ਵਫ਼ਦ ਵਿੱਚ ਇਰਾਨੀ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਗਚੀ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ- ਡੈੱਡਲਾਈਨ ਮਗਰੋਂ ਆਖ਼ਿਰ ਰਾਤੋ-ਰਾਤ ਕਿਵੇਂ ਹੋ ਗਿਆ Ceasefire ? ਇਨ੍ਹਾਂ ਸ਼ਰਤਾਂ ਨੇ ਰੋਕੀ 'World War-III'
ਇਰਾਨੀ ਸਪੀਕਰ ਕਾਲੀਬਾਫ ਨੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਸਾਫ਼ ਕਰ ਦਿੱਤਾ ਹੈ ਕਿ ਲਿਬਨਾਨ (ਹਿਜ਼ਬੁੱਲ੍ਹਾ) 'ਤੇ ਇਜ਼ਰਾਈਲੀ ਹਮਲੇ ਰੁਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲਿਬਨਾਨ ਵਿੱਚ ਜੰਗਬੰਦੀ ਇਸ ਸਮਝੌਤੇ ਦਾ ਅਨਿੱਖੜਵਾਂ ਅੰਗ ਹੈ। ਇਰਾਨ ਨੇ ਮੰਗ ਕੀਤੀ ਹੈ ਕਿ ਅਮਰੀਕਾ ਨਾਲ ਗੱਲਬਾਤ ਅੱਗੇ ਵਧਾਉਣ ਲਈ ਇਰਾਨ ਦੇ 'ਬਲੌਕ ਕੀਤੇ ਗਏ ਖਾਤੇ' ਤੁਰੰਤ ਬਹਾਲ ਕੀਤੇ ਜਾਣ।
ਭਾਵੇਂ ਅਮਰੀਕਾ ਅਤੇ ਇਰਾਨ ਵਿਚਾਲੇ 14 ਦਿਨਾਂ ਦੀ ਜੰਗਬੰਦੀ ਚੱਲ ਰਹੀ ਹੈ, ਪਰ ਇਜ਼ਰਾਈਲ ਵੱਲੋਂ ਲਿਬਨਾਨ 'ਤੇ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਕਾਰਨ ਇਸ ਜੰਗਬੰਦੀ ਦੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ। ਅਮਰੀਕੀ ਪ੍ਰਤੀਨਿਧਾਂ ਅਤੇ ਇਰਾਨੀ ਵਫ਼ਦ ਵਿਚਾਲੇ ਇਹ ਗੱਲਬਾਤ ਅੱਜ ਸਵੇਰੇ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪਾਕਿਸਤਾਨ ਇਸ ਮਾਮਲੇ ਵਿੱਚ ਇੱਕ 'ਵਿਚੋਲੇ' ਵਜੋਂ ਭੂਮਿਕਾ ਨਿਭਾ ਰਿਹਾ ਹੈ ਤਾਂ ਜੋ ਮਿਡਲ ਈਸਟ ਵਿੱਚ ਵਧ ਰਹੇ ਤਣਾਅ ਨੂੰ ਘੱਟ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਹੁਣ ਨਹੀਂ ਚੱਲੇਗਾ 'ਡਾਲਰ' ! ਹੋਰਮੁਜ਼ ਪਾਰ ਕਰਨਾ ਤਾਂ ਦੇਣੀ ਪਵੇਗੀ ਇਹ ਕਰੰਸੀ, ਇਰਾਨ ਨੇ ਖਿੱਚੀ ਤਿਆਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੰਪ ਨੇ ਦੇ 'ਤੀ ਚਿਤਾਵਨੀ: ‘ਹੋਰਮੁਜ਼ ਸਟ੍ਰੇਟ’ ਖੁੱਲ੍ਹੇਗਾ ਹੀ ਖੁੱਲ੍ਹੇਗਾ, ਚਾਹੇ ਇਰਾਨ ਸਹਿਯੋਗ ਕਰੇ ਜਾਂ ਨਾ
NEXT STORY