ਗੈਜੇਟ ਡੈਸਕ- ਭਾਰਤ 'ਚ ਮੋਬਾਇਲ ਇੰਟਰਨੈੱਟ ਦੀਆਂ ਕੀਮਤਾਂ ਦੁਨੀਆ ਦੇ ਕਈ ਦੇਸ਼ਾਂ, ਇਥੋਂ ਤਕ ਕਿ ਚੀਨ ਅਤੇ ਪਾਕਿਸਤਾਨ ਵਰਗੇ ਗੁਆਂਢੀ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹਨ। ਆਉਣ ਵਾਲੇ ਸਮੇਂ 'ਚ ਭਲੇ ਹੀ ਰੀਚਾਰਜ ਪਲਾਨ ਪਹਿੰਗੇ ਹੋਣ ਪਰ ਇਸਦੇ ਬਾਵਜੂਦ ਭਾਰਤ ਅੱਜ ਵੀ ਸਸਤੇ ਇੰਟਰਨੈੱਟ ਵਾਲੇ ਦੇਸ਼ਾਂ 'ਚ ਸ਼ਾਮਲ ਹੈ। ਹੁਣ ਸਰਕਾਰ ਨੇ ਇਸਦੇ ਪਿੱਛੇ ਦੀ ਅਸਲੀ ਵਜ੍ਹਾ ਦੱਸੀ ਹੈ।
ਸੰਚਾਰ ਰਾਜ ਮੰਤਰੀ ਪੇਮਾਸਾਨੀ ਚੰਦਰਾ ਸ਼ੇਖਰ ਨੇ ਭਾਰਤ 'ਚ ਇੰਟਰਨੈੱਟ ਸਸਤਾ ਹੋਣ ਦੀ ਵਜ੍ਹਾ ਦੱਸੀ ਹੈ। ਰਾਜ ਸਭਾ 'ਚ ਲਿਖਤੀ ਜਵਾਬ ਦਿੰਦੇ ਹੋਏ ਦੱਸਿਆ ਕਿ ਇਸਦੀ ਵਜ੍ਹਾ ਸਰਕਾਰ ਦੀਆਂ ਨੀਤੀਆਂ ਅਤੇ ਟਰਾਈ (ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ) ਨੇ ਨਿਯਮ ਹਨ। ਇਸੇ ਕਾਰਨ ਟੈਲੀਕਾਮ ਸੇਵਾਵਾਂ ਦੀਆਂ ਕੀਮਤਾਂ ਨੂੰ ਸੰਤੁਲਿਤ ਬਣਾਈ ਰੱਖਿਆ ਹੈ।
ਇਹ ਵੀ ਪੜ੍ਹੋ- 2026 'ਚ ਪਵੇਗੀ ਮਹਿੰਗਾਈ ਦੀ ਦੋਹਰੀ ਮਾਰ, ਹੋ ਗਈ ਵੱਡੀ ਭਵਿੱਖਬਾਣੀ!
ਮੰਤਰੀ ਮੁਤਾਬਕ, ਦੇਸ਼ ਦੀ ਟੈਲੀਕਾਮ ਪਾਲਿਸੀ ਅਤੇ ਟਰਾਈ ਵੱਲੋਂ ਬਣਾਏ ਗਏ ਰੇਗੁਲੇਸ਼ਨ ਕਾਰਨ ਟੈਲੀਕਾਮ ਕੰਪਨੀਆਂ ਵਿਚਾਲੇ ਸਖਤ ਮੁਕਾਬਲੇਬਾਜ਼ੀ ਬਣੀ ਰਹਿੰਦੀ ਹੈ। ਇਸਦਾ ਸਿੱਧਾ ਫਾਇਦਾ ਗਾਹਕਾਂ ਨੂੰ ਘੱਟ ਕੀਮਤ 'ਤੇ ਕਾਲ ਅਤੇ ਡਾਟਾ ਸੇਵਾਵਾਂ ਦੇ ਰੂਪ 'ਚ ਮਿਲਦਾ ਹੈ। ਸਰਕਾਰ ਮੰਨਦੀ ਹੈ ਕਿ ਇਸੇ ਕਾਰਨ ਡਿਜੀਟਲ ਸੇਵਾਵਾਂ ਆਮ ਲੋਕਾਂ ਤਕ ਪਹੁੰਚ ਸਕੀਆਂ ਹਨ।
ਅੰਤਰਰਾਸ਼ਟਰੀ ਦੂਰਸੰਚਾਰ ਸੰਘ (ਆਈ.ਟੀ.ਯੂ.) ਦੇ 2024 ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸਰਕਾਰ ਨੇ ਦੱਸਿਆ ਕਿ ਮੋਬਾਇਲ ਸੇਵਾਵਾਂ ਦੀਆਂ ਕੀਮਤਾਂ ਦੇ ਮਾਮਲੇ 'ਚ ਭਾਰਤ ਦੁਨੀਆ ਦੇ ਸਭ ਤੋਂ ਕਿਫਾਇਤੀ ਦੇਸ਼ਾਂ 'ਚ ਗਿਣਿਆ ਜਾਂਦਾ ਹੈ। ਸਰਕਾਰ ਨੇ ਕਈ ਗਲੋਬਲ ਰਿਪੋਰਟਾਂ ਦੀ ਪੁਸ਼ਟੀ ਵੀ ਕੀਤੀ। ਕਿਹਾ ਭਾਰਤ 'ਚ ਡਾਟਾ ਅਤੇ ਕਾਲ ਦਰਾਂ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਵੀ ਕਾਫੀ ਘੱਟ ਹਨ।
ਟਰਾਈ ਐਕਟ 1997 ਤਹਿਤ ਟਰਾਈ ਇਕ ਸੁਤੰਤਰ ਸੰਸਥਾ ਦੇ ਰੂਪ 'ਚ ਘੱਟ ਕਰਦੀ ਹੈ। ਮੌਜੂਦਾ ਵਿਵਸਥਾ 'ਚ ਜ਼ਿਆਦਾਤਰ ਟੈਲੀਕਾਮ ਸੇਵਾਵਾਂ ਦੀਆਂ ਕੀਮਤਾਂ ਬਾਜ਼ਾਰ ਦੀਆਂ ਤਾਕਤਾਂ 'ਤੇ ਨਿਰਭਰ ਕਰਦੀਆਂ ਹਨ, ਯਾਨੀ ਕੰਪਨੀਆਂ ਖੁਦ ਆਪਣੇ ਪਲਾਨ ਤੈਅ ਕਰਦੀਆਂਹਨ। ਹਾਲਾਂਕਿ, ਨੈਸ਼ਨਲ ਰੋਮਿੰਗ, ਪੇਂਡੂ ਫਿਕਸਡ ਲਾਈਨ, ਮੋਬਾਇਲ ਨੰਬਰ ਪੋਰਟੇਬਿਲਿਟੀ ਵਰਗੀਆਂ ਜ਼ਰੂਰੀ ਸੇਵਾਵਾਂ 'ਤੇ ਟਰਾਈ ਦਾ ਕੰਟਰੋਲ ਬਣਿਆ ਰਹਿੰਦਾ ਹੈ, ਜਿਸ ਨਾਲ ਗਾਹਕਾਂ 'ਤੇ ਵਾਧੂ ਬੋਝ ਨਾ ਪਵੇ।
ਇਹ ਵੀ ਪੜ੍ਹੋ- Google ਦਾ ਗਜ਼ਬ ਦਾ ਆਫਰ, 3333 ਰੁਪਏ 'ਚ ਮਿਲੇਗਾ Pixel ਫੋਨ!
YouTube ਦੀ ਵੱਡੀ ਕਾਰਵਾਈ; ਬੈਨ ਕੀਤਾ ਇਹ ਭਾਰਤੀ ਚੈਨਲ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ
NEXT STORY