ਗੈਜੇਟ ਡੈਸਕ– ਮਾਈਕ੍ਰੋਸਾਫਟ ਦਾ ਵਿੰਡੋਜ਼ 10 ਸਭ ਤੋਂ ਪ੍ਰਸਿੱਧ ਡੈਸਕਟਾਪ ਆਪਰੇਟਿੰਗ ਸਿਸਟਮ ਬਣ ਗਿਆ ਹੈ। ਵਿੰਡੋਜ਼ 10 ਨੇ ਵਿੰਡੋਜ਼ 7 ਨੂੰ ਪਛਾੜ ਕੇ ਇਹ ਮੁਕਾਮ ਹਾਸਲ ਕੀਤਾ ਹੈ। ਵਿੰਡੋਜ਼ 10 ਨੂੰ ਸਾਢੇ 3 ਸਾਲ ਪਹਿਲਾਂ 2015 ’ਚ ਲਾਂਚ ਕੀਤਾ ਗਿਆ ਸੀ। ਐਨਾਲਿਸਟਿਕਸ ਫਰਮ ਨੈੱਟ ਐਪਲੀਕੇਸ਼ੰਸ ਮੁਤਾਬਕ, ਵਿੰਡੋਜ਼ 10 ਨੇ ਵਿੰਡੋਜ਼ 7 ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਹੈ।
ਡਾਟਾ ਮੁਤਾਬਕ, ਮਾਈਕ੍ਰੋਸਾਫਟ ਵਿੰਡੋਜ਼ 10 ਦਾ ਮਾਰਕੀਟ ਸ਼ੇਅਰ 39.22 ਫੀਸਦੀ ਹੋ ਗਿਆ ਹੈ ਜਦੋਂਕਿ ਵਿੰਡੋਜ਼ 7 ਦਾ ਮਾਰਕੀਟ ਸ਼ੇਅਰ 36.9 ਫੀਸਦੀ ਹੈ। ਵਿੰਡੋਜ਼ 10 ਦੇ ਲਾਂਚ ਹੋਣ ਦੇ 3 ਸਾਲ ਤੋਂਵੀ ਜ਼ਿਆਦਾ ਸਮੇਂ ਤਕ ਵਿੰਡੋਜ਼ 7 ਨੇ ਆਪਣੀ ਪ੍ਰਸਿੱਧੀ ਨੂੰ ਬਣਾਈ ਰੱਖਿਆ ਸੀ।
ਦਰਅਸਲ ਵਿੰਡੋ ਵਿਸਟਾ ਦੇ ਲਾਂਚ ਸਮੇਂ ਇਸ ਦੀ ਖੂਬ ਨਿੰਦਾ ਕੀਤੀ ਗਈ ਸੀ, ਜਿਸ ਤੋਂ ਬਾਅਦ ਵਿੰਡੋਜ਼ 7 ਲਾਂਚ ਹੋਣ ਤੋਂ ਬਾਅਦ ਵੀ ਕਈ ਯੂਜ਼ਰਜ਼ ਕਾਫੀ ਲੰਬੇ ਸਮੇਂ ਤੋਂ ਇਸ ਆਪਰੇਟਿੰਗ ਸਿਸਟਮ ’ਤੇ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ ਵਿੰਡੋਜ਼ 8 ਵੀ ਓਨੀ ਪ੍ਰਸਿੱਧੀ ਹਾਸਲ ਨਹੀਂ ਕਰ ਪਾਇਆ ਅਤੇ ਲੋਕਾਂ ਦੀ ਪਹਿਲੀ ਪਸੰਦ ਬਣਨ ’ਚ ਅਸਫਲ ਰਿਹਾ।
ਇਸ ਤੋਂ ਇਲਾਵਾ ਡਾਟਾ ਤੋਂ ਪਤਾ ਚੱਲਦਾ ਹੈ ਕਿ ਵਿੰਡੋਜ਼ 7 ਅਜੇ ਵੀ ਜ਼ਿਆਦਾ ਵਪਾਰਕ ਕੰਪਨੀਆਂ ’ਚ ਇਸਤੇਮਾਲ ਹੋ ਰਿਹਾ ਹੈ। 2018 ਦੀ ਸ਼ੁਰੂਆਤ ਤੋਂ ਵਿੰਡੋਜ਼ 10 ਦਾ ਮਾਰਕੀਟ ਸ਼ੇਅਰ 5 ਫੀਸਦੀ ਵਧਿਆ ਹੈ ਜਦੋਂਕਿ ਵਿੰਡੋਜ਼ 7 ਦੇ ਮਾਰਕੀਟ ਸ਼ੇਅਰ ’ਚ 5.5 ਫੀਸਦੀ ਦੀ ਗਿਰਾਵਟ ਆਈ ਹੈ।
5000mAh ਦੀ ਬੈਟਰੀ ਵਾਲਾ ਅਸੁਸ ਜ਼ੈਨਫੋਨ Max Pro M1 ਹੋਇਆ ਸਸਤਾ
NEXT STORY