OpenSignal ਨੇ ਜਾਰੀ ਕੀਤੀ ਹੈਰਾਨੀਜਨਕ ਰਿਪੋਰਟ
ਗੈਜੇਟ ਡੈਸਕ– ਆਮ ਤੌਰ ’ਤੇ ਭਾਰਤ ਵਿਚ ਲੋਕ ਤੇਜ਼ ਇੰਟਰਨੈੱਟ ਚਲਾਉਣ ਲਈ ਸਮਾਰਟਫੋਨ ਨੂੰ Wifi ਹੌਟਸਪੌਟ ਨਾਲ ਕੁਨੈਕਟ ਕਰਦੇ ਹਨ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੁਝ ਅਜਿਹੇ ਦੇਸ਼ ਵੀ ਹਨ, ਜਿਥੇ Wifi ਤੋਂ ਵੀ ਤੇਜ਼ ਮੋਬਾਇਲ ਇੰਟਰਨੈੱਟ ਕੰਮ ਕਰਦਾ ਹੈ। ਵਾਇਰਲੈੱਸ ਕੰਪਨੀ OpenSignal ਨੇ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ ਪਤਾ ਲੱਗਾ ਹੈ ਕਿ ਦੁਨੀਆ ਭਰ ਵਿਚ 33 ਅਜਿਹੇ ਦੇਸ਼ ਹਨ, ਜਿਥੇ ਮੋਬਾਇਲ ਡਾਟਾ ਸਪੀਡ ਐਵਰੇਜ Wifi ਹੌਟਸਪੌਟ ਨਾਲੋਂ ਤੇਜ਼ ਕੰਮ ਕਰਦੀ ਹੈ। ਇਨ੍ਹਾਂ ਵਿਚ ਅਫਰੀਕਾ, ਯੂਰਪ, ਲੈਟਿਨ ਅਮਰੀਕੀ ਤੇ ਮੱਧ ਪੂਰਬੀ ਰਾਸ਼ਟਰ ਸ਼ਾਮਲ ਹਨ।
ਮੋਬਾਇਲ ਨੈੱਟਵਰਕ ਰਾਹੀਂ ਮਿਲ ਰਹੀ ਹੈ ਫਾਸਟ ਸਪੀਡ
ਦੁਨੀਆ ਵਿਚ ਕੁਝ ਅਜਿਹੇ ਦੇਸ਼ ਹਨ ਜਿਥੇ 4G LTE ਨੈੱਟਵਰਕ ਹੋਣ ’ਤੇ ਲੋਕ Wifi ਹੌਟਸਪੌਟ ਨਾਲ ਫੋਨ ਨੂੰ ਕੁਨੈਕਟ ਨਹੀਂ ਕਰਦੇ ਕਿਉਂਕਿ ਉਂਝ ਵੀ ਯੂਜ਼ਰਸ ਤਕ 10Mbps ਦੀ ਸਪੀਡ ਪਹੁੰਚ ਰਹੀ ਹੁੰਦੀ ਹੈ। ਇਨ੍ਹਾਂ ਵਿਚ ਆਸਟਰੇਲੀਆ ਤੇ ਓਮਾਨ ਵਰਗੇ ਦੇਸ਼ ਸ਼ਾਮਲ ਹਨ।
ਹੋਮ ਬ੍ਰਾਡਬੈਂਡ ਸੇਵਾ ਵੀ ਹੈ ਕਾਫੀ ਚੰਗੀ
‘ਐਨਗੈਜੇਟ’ ਦੀ ਰਿਪੋਰਟ ਅਨੁਸਾਰ ਹੋਮ ਬ੍ਰਾਡਬੈਂਡ ਸੇਵਾ ਦੀ ਗੱਲ ਕੀਤੀ ਜਾਵੇ ਤਾਂ ਹਾਂਗਕਾਂਗ, ਸਿੰਗਾਪੁਰ, ਦੱਖਣੀ ਕੋਰੀਆ ਤੇ ਅਮਰੀਕਾ ਵਿਚ Wifi ਨਾਲੋਂ ਕਿਤੇ ਚੰਗੀ ਹੋਮ ਬ੍ਰਾਡਬੈਂਡ ਸੇਵਾ ਕੰਮ ਕਰਦੀ ਹੈ। ਹਾਲਾਂਕਿ LTE ਦੀ ਮਦਦ ਨਾਲ ਕੁਝ ਖੇਤਰਾਂ ਵਿਚ ਬਿਲਕੁਲ ਕਾਂਸਟੈਂਟ ਏਜ ਡਾਊਨਲੋਡਿੰਗ ਸਪੀਡ ਦੇਖਣ ਨੂੰ ਮਿਲਦੀ ਹੈ। ਇਸੇ ਤਰ੍ਹਾਂ ਮੱਧ ਪੂਰਬ ਵਿਚ ਸਥਿਤ ਦੇਸ਼ ਲਿਬਨਾਨ ਵਿਚ ਡਾਊਨਲੋਡਿੰਗ ਸਪੀਡ 25Mbps ਦੀ ਹੈ, ਜੋ Wifi ਨਾਲੋਂ ਕਿਤੇ ਚੰਗੀ ਹੈ।
ਓਪਨ ਸਿਗਨਲ ਦਾ ਡਿਵਾਈਸ ਨਿਰਮਾਤਾਵਾਂ ਨੂੰ ਸੁਝਾਅ
ਓਪਨ ਸਿਗਨਲ ਨੇ ਸੁਝਾਅ ਦਿੰਦੀਆਂ ਡਿਵਾਈਸ ਨਿਰਮਾਤਾਵਾਂ ਨੂੰ ਕਿਹਾ ਹੈ ਕਿ ਇਸ ਧਾਰਨਾ ਨੂੰ ਲੈ ਕੇ ਇਕ ਵਾਰ ਮੁੜ ਵਿਚਾਰ ਕਰਨ ਦੀ ਲੋੜ ਹੈ ਕਿ ਵਾਈ-ਫਾਈ ਮੋਬਾਇਲ ਡਾਟਾ ਨਾਲੋਂ ਜ਼ਿਆਦਾ ਤੇਜ਼ ਚੱਲਦਾ ਹੈ। ਵਾਈ-ਫਾਈ ਦੀਆਂ ਆਪਣੀਆਂ ਕਈ ਸਮੱਸਿਆਵਾਂ ਹਨ, ਜਿਵੇਂ ਇਹ ਬਹੁਤ ਸੰਵੇਦਨਸ਼ੀਲ ਨੈੱਟਵਰਕ ਹੈ ਪਰ ਐੱਲ.ਟੀ.ਈ. ਨੈੱਟਵਰਕ ਨੂੰ ਇਸ ਨਾਲੋਂ ਕਾਫੀ ਚੰਗਾ ਦੱਸਿਆ ਗਿਆ ਹੈ।
ਵਟਸਐਪ ਚਲਾਉਣ ਵਾਲੇ ਹੋ ਜਾਓ ਸਾਵਧਾਨ, ਹੋ ਸਕਦੀ ਹੈ 7 ਸਾਲ ਦੀ ਸਜ਼ਾ
NEXT STORY