ਨੈਸ਼ਨਲ ਡੈਸਕ- ਮਾਨਸੂਨ 'ਚ ਦੇਰ ਰਾਤ ਤੱਕ ਜਾਗਣਾ, ਬਾਹਰ ਦਾ ਖਾਣਾ ਖਾਣਾ ਅਤੇ ਥੋੜ੍ਹੀ ਨੀਂਦ ਲੈਣਾ- ਇਹ ਸਾਰੀਆਂ ਆਦਤਾਂ ਸਰੀਰ ਦੀ ਕੁਦਰਤੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਕਮਜ਼ੋਰ ਕਰ ਦਿੰਦੀਆਂ ਹਨ। ਇਸ ਦੇ ਨਤੀਜੇ ਵਜੋਂ ਵਾਇਰਲ, ਬੈਕਟੀਰੀਅਲ ਇਨਫੈਕਸ਼ਨ ਤੇ ਫਲੂ ਆਦਿ ਵਧ ਜਾਂਦੇ ਹਨ।
ਇਹ ਚਾਰ ਆਦਤਾਂ ਰੱਖਣਗੀਆਂ ਤੁਹਾਡੀ ਇਮਿਊਨਿਟੀ ਮਜ਼ਬੂਤ:
1. ਕਸਰਤ- ਹਫ਼ਤੇ 'ਚ 150 ਮਿੰਟ
ਮਾਨਸੂਨ 'ਚ ਹਲਕੀ-ਫੁਲਕੀ ਸਵੇਰੇ ਦੀ ਕਸਰਤ ਜਿਵੇਂ ਕਿ ਤੇਜ਼ ਤੁਰਨਾ, ਯੋਗਾ ਜਾਂ ਬੌਡੀਵੇਟ ਐਕਸਰਸਾਈਜ਼ ਕਰੋ। ਇਹ ਸਰੀਰ 'ਚ ਰੋਗਾਂ ਨਾਲ ਲੜਨ ਵਾਲੀਆਂ ਕੋਸ਼ਿਕਾਵਾਂ (T-cells, NK Cells) ਨੂੰ ਐਕਟਿਵ ਕਰਦੀਆਂ ਹਨ।
2. ਨੀਂਦ- ਰਾਤ ਨੂੰ ਸਕ੍ਰੀਨ ਟਾਈਮ ਘੱਟ ਕਰੋ
ਠੀਕ ਤਰ੍ਹਾਂ ਨਾ ਸੌਣਾਂ ਨੁਕਸਾਨਦੇਹ ਹੈ। ਇਸ ਨਾਲ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਅਤੇ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਰੋਜ਼ਾਨਾ 7-8 ਘੰਟਿਆਂ ਦੀ ਨੀਂਦ ਲੈਣਾ ਜ਼ਰੂਰੀ ਹੈ।
3. ਭੋਜਨ- ਚਾਹ ਜਾਂ ਕੌਫੀ ਦੀ ਥਾਂ ਗ੍ਰੀਨ ਟੀ ਪੀਓ
ਜ਼ਿਆਦਾ ਚਾਹ-ਕੌਫੀ ਸਰੀਰ ਨੂੰ ਡਿਹਾਈਡ੍ਰੇਟ ਕਰਦੀਆਂ ਹਨ। ਇਸ ਨਾਲ ਵਾਇਰਸ ਨਾਲ ਲੜਨ ਦੀ ਸਮਰੱਥਾ ਘੱਟਦੀ ਹੈ। ਇਸ ਲਈ ਮਾਨਸੂਨ 'ਚ ਚਾਹ ਦੀ ਜਗ੍ਹਾ ਗ੍ਰੀਨ ਟੀ ਪੀਓ। ਨਿੰਬੂ, ਆਂਵਲਾ, ਸੰਤਰਾ ਵਰਗੇ ਵਿਟਾਮਿਨ ਸੀ ਨਾਲ ਭਰਪੂਰ ਫ਼ਲ ਜ਼ਰੂਰ ਖਾਓ। ਅਦਰਕ, ਲਸਣ, ਹਲਤੀ ਵੀ ਐਂਟੀਬੈਕਟੀਰੀਅਲ ਅਤੇ ਇਮਿਊਨਿਟੀ ਬੂਸਟਰ ਹੁੰਦੇ ਹਨ।
4. ਸਟ੍ਰੈੱਸ ਮੈਨੇਜਮੈਂਟ- ਮਨ ਨੂੰ ਵੀ ਚਾਹੀਦਾ ਹੈ ਆਰਾਮ
ਮਾਨਸੂਨ 'ਚ ਮੂਡ ਸਵਿੰਗ ਆਮ ਗੱਲ ਹੈ ਪਰ ਸਟ੍ਰੈੱਸ ਇਮਿਊਨ ਸਿਸਟਮ ਨੂੰ ਘਟਾ ਦਿੰਦਾ ਹੈ। ਰੋਜ਼ਾਨਾ 10-15 ਮਿੰਟ ਡੀਪ ਬ੍ਰੀਦਿੰਗ, ਮੈਡੀਟੇਸ਼ਨ ਜਾਂ ਮਨਪਸੰਦ ਮਿਊਜ਼ਿਕ ਨਾਲ ਦਿਮਾਗ ਨੂੰ ਰਿਲੈਕਸ ਕਰਨ ਨਾਲ ਇਮਿਊਨਿਟੀ ਬਿਹਤਰ ਹੁੰਦੀ ਹੈ। ਖੁਸ਼ ਰਹਿਣਾ ਵੀ ਇਮਿਊਨ ਬੂਸਟਰ ਹੈ।
ਇਮਿਊਨਿਟੀ ਕਿਉਂ ਘਟਦੀ ਹੈ?
- ਘੱਟ ਨੀਂਦ
- ਦੇਰ ਰਾਤ ਤੱਕ ਜਾਗਣਾ
- ਜ਼ਿਆਦਾ ਸਕ੍ਰੀਨ ਟਾਈਮ
- ਤਣਾਅ ਵਧਣਾ
- ਇਹ ਸਾਰੀਆਂ ਗੱਲਾਂ ਸਰੀਰ ਦੀ ਰੱਖਿਆ ਕੋਸ਼ਿਕਾਵਾਂ ਨੂੰ ਘਟਾਉਂਦੀਆਂ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਫਿੱਟਕਰੀ ਦਾ ਪਾਣੀ ਸਿਹਤ ਲਈ ਹੁੰਦਾ ਹੈ ਫ਼ਾਇਦੇਮੰਦ, ਜਾਣੋ ਸੇਵਨ ਕਰਨ ਦਾ ਸਹੀ ਤਰੀਕਾ
NEXT STORY