ਨਵੀਂ ਦਿੱਲੀ— ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਮੋਬਾਇਲ ਫੋਨਾਂ 'ਤੇ ਇਕ ਐਮਰਜੈਂਸੀ ਬਟਨ ਦੀ ਵਿਵਸਥਾ ਕਰਨ ਦਾ ਵਿਚਾਰ ਬਣਾਇਆ ਹੈ ਅਤੇ ਮੋਬਾਇਲ ਫੋਨ ਨਿਰਮਾਤਾ ਕੰਪਨੀਆਂ ਨੂੰ ਇਸ 'ਤੇ ਕੰਮ ਕਰਨ ਲਈ ਕਿਹਾ ਹੈ। ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਲੋਂ ਆਯੋਜਿਤ ਇਕ ਵਿਦਿਆਰਥੀਆਂ ਦੀ ਸਭਾ ਵਿਚ ਔਰਤਾਂ ਨਾਲ ਸੰਬੰਧਤ ਮੁੱਦਿਆਂ 'ਤੇ ਚਰਚਾ ਕਰ ਰਹੀ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਲੜਕੀਆਂ ਨੂੰ ਆਪਣੀ ਸੁਰੱਖਿਆ ਲਈ ਕੀ ਕਰਨਾ ਚਾਹੀਦਾ ਹੈ ਤਾਂ ਉਨ੍ਹਾਂ ਕਿਹਾ ਕਿ ਅਸੀਂ ਖਾਸ ਕਿਸਮ ਦੇ ਨੈਕਲੇਸ, ਕੜੇ ਅਤੇ ਮੁੰਦਰੀਆਂ ਬਾਰੇ ਸੋਚ ਰਹੇ ਹਾਂ, ਜਿਨ੍ਹਾਂ ਵਿਚ ਇਕ ਖਾਸ ਐੱਸ. ਓ. ਐੱਸ. ਮੈਸੇਜ ਭੇਜਣ ਦੀ ਖਾਸੀਅਤ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਨੇ ਮੋਬਾਇਲ ਫੋਨਾਂ ਵਿਚ ਇਕ ਐਮਰਜੈਂਸੀ ਬਟਨ ਹੋਣ ਬਾਰੇ ਵੀ ਵਿਚਾਰ ਪੇਸ਼ ਕੀਤਾ ਹੈ। ਇਸ ਬਟਨ ਦਾ ਲਿੰਕ ਜੀ. ਪੀ. ਐੱਸ. ਨਾਲ ਹੋਵੇਗਾ। ਮੰਤਰੀ ਨੇ ਕਿਹਾ ਕਿ ਉਹ ਮੋਬਾਇਲ ਨਿਰਮਾਤਾਵਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਇਸ ਤਜਵੀਜ਼ ਨੂੰ ਕੁਝ ਮਹੀਨਿਆਂ ਵਿਚ ਹੀ ਅਮਲੀਜਾਮਾ ਪਹਿਨਾਇਆ ਜਾ ਸਕਦਾ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।Pics : ਨੀਡ ਫਾਰ ਸਪੀਡ ਦੇ ਪ੍ਰੇਮੀਆਂ ਲਈ ਸਮਾਰਟਫੋਨਜ਼ 'ਤੇ 'ਨੋ ਲਿਮਿਟਸ'
NEXT STORY