ਗੈਜੇਟ ਡੈਸਕ– ਪਿਛਲੇ ਸਾਲ ਦੇ ਅਖੀਰ ’ਚ ਟੈਲੀਕਾਮ ਕੰਪਨੀਆਂ ਨੇ ਆਪਣੇ ਪ੍ਰੀਪੇਡ ਪਲਾਨਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਸੀ। BSNL ਨੂੰ ਛੱਡ ਕੇ ਸਾਰੀਆਂ ਟੈਲੀਕਾਮ ਕੰਪਨੀਆਂ- ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਭਾਰਤੀ ਬਾਜ਼ਾਰ ’ਚ ਆਪਣੀ ਪ੍ਰੀਪੇਡ ਸਰਵਿਸ ਦੀ ਕੀਮਤ ’ਚ ਵਾਧਾ ਕੀਤਾ ਸੀ। ਜਲਦ ਹੀ ਏਅਰਟੈੱਲ ਗਾਹਕਾਂ ਨੂੰ ਕ ਹੋਰ ਝਟਕਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ– TRAI ਦੀ ਵੱਡੀ ਤਿਆਰੀ, ਹੁਣ ਬਿਨਾਂ ਟਰੂਕਾਲਰ ਦੇ ਵੀ ਪਤਾ ਲੱਗ ਜਾਵੇਗਾ ਫੋਨ ਕਰਨ ਵਾਲੇ ਦਾ ਨਾਂ
ਏਅਰਟੈੱਲ ਇਕ ਵਾਰ ਫਿਰ ਆਪਣੇ ਪ੍ਰੀਪੇਡ ਪਲਾਨਾਂ ਦੀਆਂ ਕੀਮਤਾਂ ਵਧਾਉਣ ਵਾਲੀ ਹੈ। ਇਸਦੀ ਪੁਸ਼ਟੀ ਕੰਪਨੀ ਦੇ ਸੀ.ਈ.ਓ. ਗੋਪਾਲ ਵਿੱਤਲ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਏਅਰਟੈੱਲ ਸਾਲ 2022 ’ਚ ਪ੍ਰਾਈਜ਼ ਹਾਈ ਕਰ ਸਕਦੀ ਹੈ। ਇਸ ਵਾਰ ਕੰਪਨੀ ਦਾ ਐਵਰੇਜ ਰੈਵੇਨਿਊ ਪਰ ਯੂਜ਼ ਯਾਨੀ ARPU ਟਾਰਗੇਟ 200 ਰੁਪਏ ਹੈ।
5ਜੀ ਦੇ ਬੇਸ ਪ੍ਰਾਈਜ਼ ਤੋਂ ਨਾਖੁਸ਼ ਟੈਲੀਕਾਮ ਕੰਪਨੀਆਂ
ਇਕ ਮੀਡੀਆ ਰਿਪੋਰਟ ਮੁਤਾਬਕ, ਏਅਰਟੈੱਲ ਟੈਲੀਕਾਮ ਰੈਗੂਲੇਟਰ ਦੁਆਰਾ 5ਜੀ ਲਈ ਤੈਅ ਬੇਸ ਪ੍ਰਾਈਜ਼ ਤੋਂ ਖੁਸ਼ ਨਹੀਂ ਹੈ। ਵਿੱਤਲ ਨੇ ਦੱਸਿਆ ਕਿ ਇੰਡਸਟਰੀ ਨੂੰ ਕੀਮਤਾਂ ’ਚ ਭਾਰੀ ਕਮੀ ਦੀ ਉਮੀਦ ਸੀ, ਭਲੇ ਹੀ ਇਸ ਵਿਚ ਕਮੀ ਹੋਈ ਹੈ ਪਰ ਇਹ ਲੋੜੀਂਦੀ ਨਹੀਂ ਹੈ ਅਤੇ ਇਸ ਮਾਮਲੇ ’ਚ ਨਿਰਾਸ਼ਾਜਨਕ ਹੈ।
ਪਿਛਲੇ ਸਾਲ ਤਿੰਨੋਂ ਹੀ ਟੈਲੀਕਾਮ ਆਪਰੇਟਰਾਂ ਨੇ ਆਪਣੇ ਪ੍ਰੀਪੇਡ ਪਲਾਨਾਂ ਦੀਆਂ ਕੀਮਤਾਂ ’ਚ 18 ਤੋਂ 25 ਫੀਸਦੀ ਦਾ ਵਾਧਾ ਕੀਤਾ ਸੀ। ਟੈਲੀਕਾਮ ਆਪਰੇਟ 5ਜੀ ਦੇ ਰਿਵਾਈਜ਼ਡ ਪ੍ਰਾਈਜ਼ ’ਤੇ ਟਰਾਈ ਦੇ ਸੁਝਾਅ ਤੋਂ ਖੁਸ਼ ਨਹੀਂ ਹਨ। ਕੰਪਨੀਆਂ ਟਰਾਈ ਤੋਂ ਹੋਰ ਘੱਟ ਕੀਮਤ ਦੇ ਸੁਝਾਅ ਦੀ ਉਮੀਦ ਕਰ ਰਹੀਆਂ ਹਨ।
ਇਹ ਵੀ ਪੜ੍ਹੋ– WhatsApp ਚਲਾਉਣ ਲਈ ਦੇਣੇ ਪੈਣਗੇ ਪੈਸੇ! ਕੰਪਨੀ ਇਨ੍ਹਾਂ ਯੂਜ਼ਰਸ ਲਈ ਟੈਸਟ ਕਰ ਰਹੀ ਸਬਸਕ੍ਰਿਪਸ਼ਨ ਪਲਾਨ
ਮਹਿੰਗੇ ਹੋਣਗੇ ਪਲਾਨ- ਏਅਰਟੈੱਲ ਸੀ.ਈ.ਓ.
ਟੈਰਿਫ ਹਾਈਕ ’ਤੇ ਗੋਪਾਲ ਵਿੱਤਲ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਸਾਨੂੰ ਇਸ ਸਾਲ ਦੌਰਾਨ ਟੈਰਿਫ ਹਾਈਕ ਵੇਖਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਪੱਧਰ ’ਤੇ ਟੈਰਿਫ ਹਾਈਕ ਅਜੇ ਵੀ ਬਹੁਤ ਘੱਟ ਹੈ। ਪਹਿਲ ਪੋਰਟ ਲਈ 200 ਦੀ ਲੋੜ ਹੈ ਅਤੇ ਇਸ ਲਈ ਸਾਨੂੰ ਘੱਟੋ-ਘੱਟ ਇਕ ਵਾਰ ਟੈਰਿਫ ਦੀ ਕੀਮਤ ਵਧਾਉਣੀ ਪਵੇਗੀ।’
ਉਨ੍ਹਾਂ ਦੱਸਿਆ ਕਿ ਗਾਹਕ ਇਸ ਝਟਕੇ ਨੂੰ ਸਹਿ ਸਕਦੇ ਹਨ। ਪਿਛਲੇ ਸਾਲ ਹੋਏ ਟੈਰਿਫ ਹਾਈਕ ਤੋਂ ਬਾਅਦ ਵੀ ਪਿਛਲੇ ਤਿੰਨ ਮਹੀਨਿਆਂ ’ਚ ਏਅਰਟੈੱਲ ਦੇ ਸਬਸਕ੍ਰਾਈਬਰਾਂ ਦੀ ਗਿਣਤੀ ਵਧੀ ਹੈ। ਧਿਆਨ ਰਹੇ ਕਿ ਪਿਛਲੇ ਸਾਲ ਵੀ ਏਅਰਟੈੱਲ ਪਹਿਲੀ ਕੰਪਨੀ ਸੀ, ਜਿਸਨੇ ਆਪਣੇ ਟੈਰਿਫ ਦੀਆਂ ਕੀਮਤਾਂ ’ਚ ਵਾਧਾ ਕੀਤਾ ਸੀ।
ਇਹ ਵੀ ਪੜ੍ਹੋ– 5G ਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਅਗਲੇ ਸਾਲ ਮਿਲਣਗੇ ਇੰਨੇ ਸਸਤੇ
ਕੇਂਦਰੀ ਐਕਸਾਈਜ਼ ਡਿਊਟੀ 'ਚ ਕਟੌਤੀ ਤੋਂ ਬਾਅਦ ਗੋਆ 'ਚ ਪੈਟਰੋਲ 97.17 ਰੁਪਏ, ਡੀਜ਼ਲ 89.74 ਰੁਪਏ ਪ੍ਰਤੀ ਲੀਟਰ 'ਤੇ
NEXT STORY