ਗੈਜੇਟ ਡੈਸਕ– ਹੁਣ ਬਿਨਾਂ ਟਰੂਕਾਲਰ ਦੇ ਵੀ ਤੁਹਾਨੂੰ ਫੋਨ ਕਰਨ ਵਾਲੇ ਦਾ ਨਾਂ ਪਤਾ ਲੱਗ ਜਾਵੇਗਾ। ਦਰਅਸਲ, ਦੂਰਸੰਚਾਰ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਜਲਦ ਹੀ ਕੇ.ਵਾਈ.ਸੀ. ਆਧਾਰਿਤ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ ਜਿਸ ਨਾਲ ਕਾਲ ਕਰਨ ਵਾਲੇ ਵਿਅਕਤੀ ਦਾ ਨਾਂ ਤੁਹਾਡੇ ਫੋਨ ਦੀ ਸਕਰੀਨ ’ਤੇ ਸ਼ੋਅ ਹੋ ਜਾਵੇਗਾ। ਇਸ ਸੰਬੰਧ ’ਚ ਕੁਝ ਹੀ ਮਹੀਨਿਆਂ ’ਚ ਚਰਚਾ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ। ਇਕ ਸੀਨੀਅਰ ਅਧਿਕਾਰੀ ਮੁਤਾਬਕ, ਦੂਰਸੰਚਾਰ ਵਿਭਾਗ (ਡਾਟ) ਦੇ ਨਾਲ ਗੱਲ ਚੱਲ ਰਹੀ ਹੈ। ਟਰਾਈ ਦੇ ਚੇਅਰਮੈਨ ਪੀਡੀ ਵਾਘੇਲਾ ਨੇ ਕਿਹਾ ਕਿ ਸਾਨੂੰ ਇਸ ਨਾਲ ਸੰਬੰਧਿਤ ਕੁਝ ਸੰਦਰਭ ਮਿਲੇ ਹਨ ਅਤੇ ਇਸ ’ਤੇ ਜਲਦ ਕੰਮ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ– WhatsApp ਚਲਾਉਣ ਲਈ ਦੇਣੇ ਪੈਣਗੇ ਪੈਸੇ! ਕੰਪਨੀ ਇਨ੍ਹਾਂ ਯੂਜ਼ਰਸ ਲਈ ਟੈਸਟ ਕਰ ਰਹੀ ਸਬਸਕ੍ਰਿਪਸ਼ਨ ਪਲਾਨ
ਪਹਿਲਾਂ ਤੋਂ ਹੀ ਇਸ ਬਾਰੇ ਹੋ ਰਿਹਾ ਵਿਚਾਰ
ਵਾਘੇਲਾ ਨੇ ਕਿਹਾ ਕਿ ਟਰਾਈ ਇਸ ਬਾਰੇ ਪਹਿਲਾਂ ਹੀ ਵਿਚਾਰ ਕਰ ਰਿਹਾ ਸੀ ਪਰ ਹੁਣ ਡਾਟ ਵਲੋਂ ਇਸ ਮਾਮਲੇ ’ਚ ਜਾਣਕਾਰੀ ਮਿਲੀ ਹੈ. ਇਸ ਤਰੀਕੇ ਨਾਲ ਤੁਹਾਡੇ ਫੋਨ ਦੀ ਸਕਰੀਨ ’ਤੇ ਕਾਲਰ ਦਾ ਤੁਰੰਤ ਨਾਂ ਦਿਸ ਜਾਵੇਗਾ। ਦਰਅਸਲ, ਭਾਰਤ ’ਚ ਇਸ ਤਰ੍ਹਾਂ ਦੀ ਸੁਵਿਧਾ ਨੂੰ ਕੰਪਨੀਆਂ ਦੇ ਰਹੀਆਂ ਹਨ, ਉਨ੍ਹਾਂ ਤੋਂ ਇਹ ਖਤਰਾ ਹੈ ਕਿ ਗਾਹਕਾਂ ਦਾ ਡਾਟਾ ਉਨ੍ਹਾਂ ਕੋਲ ਚਲਾ ਜਾਂਦਾ ਹੈ।
ਇਹ ਵੀ ਪੜ੍ਹੋ– 5G ਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਅਗਲੇ ਸਾਲ ਮਿਲਣਗੇ ਇੰਨੇ ਸਸਤੇ
ਕਾਲਿੰਗ ਕਰਨ ਵਾਲਾ ਨਹੀਂ ਲੁਕਾ ਸਕੇਗਾ ਆਪਣੀ ਪਛਾਣ
ਇਸ ਨਵੀਂ ਕੇ.ਵਾਈ.ਸੀ. ਬੇਸਡ ਪ੍ਰਕਿਰਿਆ ਦੂਰਸੰਚਾਰ ਵਿਭਾਗ ਦੇ ਨਿਯਮਾਂ ਅਨੁਸਾਰ ਹੋਵੇਗੀ। ਕੇ.ਵਾਈ.ਸੀ. ਬੇਸਡ ਪ੍ਰਕਿਰਿਆ ਕਾਲ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਕੇ.ਵਾਈ.ਸੀ. ਨਾਂ ਦੇ ਆਧਾਰ ’ਤੇ ਪਛਾਣਿਆ ਜਾ ਸਕੇਗਾ। ਟੈਲੀਕਾਮ ਕੰਪਨੀਆਂ ਕੇ.ਵਾਈ.ਸੀ. ਦੇ ਨਾਂ ’ਤੇ ਗਾਹਕਾਂ ਦਾ ਅਧਿਕਾਰਤ ਨਾਂ, ਪਤਾ ਦਰਜ ਕਰਨਗੀਆਂ ਜਿਸ ਵਿਚ ਗਾਹਕ ਦਾ ਵੋਟਰ ਆਈ.ਡੀ. ਕਾਰਡ ਜਾਂ ਆਧਾਰ ਕਾਰਡ, ਡਰਾਈਵਿੰਗ ਲਾਈਸੰਸ ਜਾਂ ਫਿਰ ਬਿਜਲੀ ਦੇ ਬਿੱਲ ਦੀ ਰਸੀਦ ਦੇਣੀ ਹੋਵੇਗੀ। ਇਸ ਤਰ੍ਹਾਂ ਕਰਨ ਨਾਲ ਫਰਾਡ ਕਰਨ ਵਾਲਿਆਂ ਅਤੇ ਫਰਜ਼ੀ ਕਾਲ ਕਰਨ ਵਾਲਿਆਂ ਦਾ ਆਸਾਨੀ ਨਾਲ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ– ਗੂਗਲ ਪਲੇਅ ਤੇ ਐਪਲ ਐਪ ਸਟੋਰ ਤੋਂ ਹਟਾਏ ਜਾ ਸਕਦੇ ਹਨ 15 ਲੱਖ ਤੋਂ ਜ਼ਿਆਦਾ ਐਪਸ, ਇਹ ਹੈ ਵਜ੍ਹਾ
ਨਵੀਂ Mahindra Scorpio-N ਦੀ ਦਿਸੀ ਪਹਿਲੀ ਝਲਕ, ਇਸ ਦਿਨ ਹੋਵੇਗੀ ਭਾਰਤ ’ਚ ਲਾਂਚ
NEXT STORY