ਮੁੰਬਈ— ਦੇਸ਼ ਦੀ ਮਨੋਰੰਜਨ ਕੰਪਨੀ 'ਚੋਂ ਇਕ ਜ਼ੀ ਡਿਜੀਟਲ ਕਨਵਰਜੇਸ ਲਿਮਟਿਡ ਨੇ ਅੱਜ ਡਿੱਟੋ ਟੀ. ਵੀ. ਪੇਸ਼ ਕਰਦਿਆਂ ਕਿਹਾ ਕਿ ਖਪਤਕਾਰ 20 ਰੁਪਏ 'ਚ ਆਪਣੇ ਮੋਬਾਇਲ 'ਤੇ 100 ਤੋਂ ਵੱਧ ਚੈਨਲਾਂ ਦੇ ਪ੍ਰੋਗਰਾਮ ਦੇਖ ਸਕਦੇ ਹਨ।
ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼ ਲਿਮਟਿਡ ਦੇ ਡਾਇਰੈਕਟਰ ਜਨਰਲ ਪੁਨੀਤ ਗੋਇਨਕਾ ਨੇ ਡਿੱਟੋ ਟੀ. ਵੀ. ਪੇਸ਼ ਕਰਦਿਆਂ ਕਿਹਾ ਕਿ ਇਸ 'ਚ ਕਲਰਸ, ਜ਼ੀ ਟੀ. ਵੀ., ਸੋਨੀ, ਸਬ, ਜ਼ੂਮ, ਆਜ ਤਕ, ਬੀ. ਬੀ. ਸੀ., ਟਾਈਮਸ ਨਾਓ, ਐੱਮ. ਟੀ. ਵੀ., ਟੈੱਨ ਨੈੱਟਵਰਕ, ਜ਼ੀ ਨੈੱਟਵਰਕ ਦੇ ਸਾਰੇ ਚੈਨਲਜ਼ ਤੇ ਹੋਰ ਕਈ ਚੈਨਲ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਨਾਗਰਿਕਾਂ ਤਕ ਲਾਈਵ ਟੈਲੀਵਿਜ਼ਨ ਦੀ ਪਹੁੰਚ ਯਕੀਨੀ ਕਰਨ ਲਈ ਕੰਪਨੀ ਨੇ ਭਾਰਤ ਵਿਚ ਆਈਡੀਆ ਸੈਲੂਲਰ ਨਾਲ ਸਮਝੌਤਾ ਕੀਤਾ ਹੈ। ਸਮਝੌਤੇ ਤਹਿਤ ਐਪ ਦੇ ਖਪਤਕਾਰਾਂ ਨੂੰ ਹਰੇਕ ਰੀਚਾਰਜ ਨਾਲ ਮੁਫਤ ਵਿਚ 3ਜੀ ਅਤੇ 4ਜੀ ਇੰਟਰਨੈੱਟ ਦਾ ਇਕ ਮਹੀਨੇ ਦਾ ਪੈਕੇਜ ਦਿੱਤਾ ਜਾਵੇਗਾ।
'ਇਸਰੋ' ਨੇ ਰੱਚਿਆ ਇਤਿਹਾਸ, 20 ਉੱਪ ਗ੍ਰਹਾਂ ਦਾ ਕੀਤਾ ਸਫਲ ਪ੍ਰੀਖਣ
NEXT STORY