ਮੁੰਬਈ : ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮਐਨਐਸ) ਦੇ ਮੁਖੀ ਰਾਜ ਠਾਕਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਜ ਸਰਕਾਰ ਦੁਆਰਾ ਲਾਗੂ ਕੀਤਾ ਗਿਆ ਤਿੰਨ-ਭਾਸ਼ੀ ਫਾਰਮੂਲਾ ਮੁੰਬਈ ਨੂੰ ਮਹਾਰਾਸ਼ਟਰ ਤੋਂ ਵੱਖ ਕਰਨ ਦੀ ਉਸਦੀ ਯੋਜਨਾ ਦਾ ਸੰਕੇਤ ਸੀ। ਉਨ੍ਹਾਂ ਇਹ ਗੱਲ ਆਪਣੇ ਚਚੇਰੇ ਭਰਾ ਊਧਵ ਠਾਕਰੇ ਦੀ ਮੌਜੂਦਗੀ ਵਿੱਚ ਕਹੀ। ਦੋਵੇਂ ਭਰਾਵਾਂ ਨੇ ਲਗਭਗ 20 ਸਾਲਾਂ ਬਾਅਦ ਇੱਕਠੇ ਰਾਜਨੀਤਿਕ ਮੰਚ ਸਾਂਝਾ ਕੀਤਾ। ਰਾਜ ਅਤੇ ਊਧਵ ਠਾਕਰੇ ਦਾ ਇੱਕ ਪਲੇਟਫਾਰਮ 'ਤੇ ਇਕੱਠੇ ਹੋਣਾ ਸਿਰਫ਼ ਪ੍ਰਤੀਕਾਤਮਕ ਨਹੀਂ ਹੈ, ਸਗੋਂ ਇਸਨੂੰ ਮਹਾਰਾਸ਼ਟਰ ਦੀ ਸਮਾਜਿਕ-ਸੱਭਿਆਚਾਰਕ ਚੇਤਨਾ ਲਈ ਇੱਕ ਵੱਡੇ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਅਜਿਹਾ ਹੋਣ ਕਾਰਨ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਸ਼ਨੀਵਾਰ ਦਾ ਦਿਨ ਬਹੁਤ ਖ਼ਾਸ ਰਿਹਾ।
ਇਹ ਵੀ ਪੜ੍ਹੋ - School Holidays : ਮੁੜ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ

'ਵਿਜੇ' ਰੈਲੀ ਨੂੰ ਸੰਬੋਧਨ ਕਰਦੇ ਰਾਜ ਠਾਕਰੇ ਨੇ ਮਜ਼ਾਕਿਆਂ ਅੰਦਾਜ਼ ਵਿਚ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਉਨ੍ਹਾਂ ਨੂੰ ਅਤੇ ਊਧਵ ਨੂੰ ਇਕੱਠੇ ਕੀਤਾ ਹੈ। ਇਹ ਇਕ ਅਜਿਹਾ ਕੰਮ ਹੈ, ਜੋ ਬਾਲਾ ਸਾਹਿਬ ਠਾਕਰੇ ਵੀ ਨਹੀਂ ਕਰ ਸਕੇ। ਦੋ ਦਹਾਕਿਆਂ ਤੋਂ ਬਾਅਦ ਊਧਵ ਅਤੇ ਰਾਜ ਨੇ ਜਨਤਕ ਮੰਚ ਸਾਂਝਾ ਕੀਤਾ ਅਤੇ 'ਆਵਾਜ਼ ਮਰਾਠੀਚਾ' ਨਾਮਕ ਇੱਕ ਜਿੱਤ ਰੈਲੀ ਦਾ ਆਯੋਜਨ ਕੀਤਾ, ਜਿਸ ਦਾ ਉਦੇਸ਼ ਰਾਜ ਦੇ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਤੀਜੀ ਭਾਸ਼ਾ ਦੇ ਰੂਪ ਵਿਚ ਹਿੰਦੀ ਨੂੰ ਸ਼ਾਮਲ ਕਰਨ ਸਬੰਧੀ ਸਰਕਾਰ ਦੁਆਰਾ ਪਹਿਲਾ ਜਾਰੀ ਕੀਤੇ ਦੋ ਸਰਕਾਰੀ ਆਦੇਸ਼ਾਂ ਨੂੰ ਵਾਪਸ ਲੈਣ ਦਾ ਜਸ਼ਨ ਮਨਾਇਆ ਸੀ।
ਇਹ ਵੀ ਪੜ੍ਹੋ - ਬੁਆਏਫ੍ਰੈਂਡ ਨਾਲ ਹੋਟਲ ਪੁੱਜੀ MSc student, ਬੁੱਕ ਕਰਵਾਇਆ ਕਮਰਾ, ਜਦੋਂ ਖੋਲ੍ਹਿਆ ਦਰਵਾਜ਼ਾ ਤਾਂ...
ਮਨਸੇ ਮੁਖੀ ਨੇ ਸਟੇਜ 'ਤੇ ਬੈਠੇ ਊਧਵ ਦੇ ਸਾਹਮਣੇ ਕਿਹਾ, "ਮਰਾਠੀ ਲੋਕਾਂ ਦੀ ਮਜ਼ਬੂਤ ਏਕਤਾ ਦੇ ਕਾਰਨ, ਮਹਾਰਾਸ਼ਟਰ ਸਰਕਾਰ ਨੇ ਤਿੰਨ-ਭਾਸ਼ੀ ਫਾਰਮੂਲੇ 'ਤੇ ਫ਼ੈਸਲਾ ਵਾਪਸ ਲੈ ਲਿਆ। ਇਹ ਫ਼ੈਸਲਾ ਮੁੰਬਈ ਨੂੰ ਮਹਾਰਾਸ਼ਟਰ ਤੋਂ ਵੱਖ ਕਰਨ ਦੀ ਯੋਜਨਾ ਦਾ ਸੰਕੇਤ ਸੀ।" ਉਨ੍ਹਾਂ ਇਹ ਵੀ ਕਿਹਾ ਕਿ ਉਹ ਅਤੇ ਰਾਜ ਇਕੱਠੇ ਮੁੰਬਈ ਨਗਰ ਨਿਗਮ ਅਤੇ ਮਹਾਰਾਸ਼ਟਰ ਵਿੱਚ ਸੱਤਾ ਹਾਸਲ ਕਰਨਗੇ। ਊਧਵ ਨੇ ਕਿਹਾ, "ਅਸੀਂ ਇਕੱਠੇ ਰਹਿਣ ਲਈ ਇਕੱਠੇ ਹੋਏ ਹਾਂ।" ਦੋਵਾਂ ਨੇ 48 ਮਿੰਟਾਂ ਲਈ ਹਿੰਦੀ-ਮਰਾਠੀ ਭਾਸ਼ਾ ਵਿਵਾਦ, ਮੁੰਬਈ-ਮਹਾਰਾਸ਼ਟਰ, ਭਾਜਪਾ ਅਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਤਿੰਨ ਭਾਸ਼ਾਵਾਂ ਦਾ ਫਾਰਮੂਲਾ ਕੇਂਦਰ ਤੋਂ ਆਇਆ ਹੈ। ਹਿੰਦੀ 'ਤੇ ਕੋਈ ਇਤਰਾਜ਼ ਨਹੀਂ ਪਰ ਇਸਨੂੰ ਥੋਪਿਆ ਨਹੀਂ ਜਾਣਾ ਚਾਹੀਦਾ। ਜੇਕਰ ਮਰਾਠੀ ਲਈ ਲੜਨਾ ਗੁੰਡਾਗਰਦੀ ਹੈ ਤਾਂ ਅਸੀਂ ਗੁੰਡੇ ਹਾਂ।
ਇਹ ਵੀ ਪੜ੍ਹੋ - AI ਨੇ ਉਜਾੜੀ ਕੁੜੀ ਦੀ ਜ਼ਿੰਦਗੀ, ਗੈਂਗਰੇਪ ਮਗਰੋਂ ਜੋ ਕੀਤਾ, ਸੁਣ ਕੰਬ ਜਾਵੇਗੀ ਰੂਹ

ਦੱਸ ਦੇਈਏ ਕਿ ਰਾਜ ਠਾਕਰੇ ਨੇ 2006 ਵਿੱਚ ਸ਼ਿਵ ਸੈਨਾ ਛੱਡ ਦਿੱਤੀ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਨਾਮ ਦੀ ਇੱਕ ਨਵੀਂ ਪਾਰਟੀ ਬਣਾਈ। ਸ਼ਿਵ ਸੈਨਾ ਦੇ ਊਧਵ ਧੜੇ ਦੇ ਨੇਤਾ ਸੰਜੇ ਰਾਉਤ ਇਸ ਮੌਕੇ ਨੂੰ ਜਸ਼ਨ ਕਹਿ ਰਹੇ ਹਨ। ਭਾਵੇਂ ਦੋਵੇਂ ਭਰਾ ਇਕ ਮੰਚ 'ਤੇ ਇਕੱਠੇ ਨਜ਼ਰ ਆਏ ਹਨ ਪਰ ਰਾਜ ਠਾਕਰੇ ਦਾ ਰਾਜਨੀਤਿਕ ਗ੍ਰਾਫ ਲਗਾਤਾਰ ਡਿੱਗ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਸਾਲ 2009 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਜ ਠਾਕਰੇ ਦੀ ਪਾਰਟੀ ਐਮਐਨਐਸ ਨੂੰ 13 ਸੀਟਾਂ ਮਿਲੀਆਂ ਸਨ। ਇਸ ਦੇ ਨਾਲ ਹੀ ਸਾਲ 2014 ਵਿੱਚ ਰਾਜ ਦੀ ਪਾਰਟੀ ਦਾ ਪ੍ਰਦਰਸ਼ਨ ਬਹੁਤ ਹੇਠਾਂ ਚਲਾ ਗਿਆ ਅਤੇ ਐਮਐਨਐਸ ਨੂੰ ਸਿਰਫ਼ ਇੱਕ ਸੀਟ ਮਿਲੀ।
ਇਹ ਵੀ ਪੜ੍ਹੋ - ਸਵੇਰੇ ਚਾਈਂ-ਚਾਈਂ ਕਰਵਾਈ Love Marriage ਤੇ ਰਾਤ ਨੂੰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
50 ਫ਼ੀਸਦੀ ਤੱਕ ਸਸਤੀਆਂ ਹੋ ਗਈਆਂ ਲਗਜ਼ਰੀ ਕਾਰਾਂ, ਜਾਣੋ ਕਿੱਥੇ ਤੇ ਕਿਉਂ ਮਿਲ ਰਹੀ ਹੈ ਇਹ ਆਫ਼ਰ
NEXT STORY