ਗੈਜੇਟ ਡੈਸਕ- ਮੋਟੋਰੋਲਾ ਨੇ ਸ਼ੁੱਕਰਵਾਰ ਨੂੰ ਆਪਣੇ ਮਿਡ-ਰੇਂਜ ਸਮਾਰਟਫੋਨ Moto G73 5G ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਦੋ ਰੰਗਾਂ ਅਤੇ 20 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਪੇਸ਼ ਗਿਆ ਹੈ। ਫੋਨ 'ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਅਤੇ ਮੀਡੀਆਟੈੱਕ ਡਾਈਮੈਂਸਿਟੀ 930 ਪ੍ਰੋਸੈਸਰ ਮਿਲਦਾ ਹੈ। ਫੋਨ 'ਚ 5,000mAh ਦੀ ਬੈਟਰੀ ਅਤੇ ਫਾਸਟ ਚਾਰਜਿੰਗ ਦਾ ਸਪੋਰਟ ਵੀ ਦਿੱਤਾ ਹੈ।
Moto G73 5G ਦੀ ਕੀਮਤ
ਭਾਰਤ 'ਚ Moto G73 5G ਨੂੰ ਸਿੰਗਲ ਸਟੋਰੇਜ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੋ ਰੰਗਾਂ- ਲਿਊਸੈਂਟ ਵਾਈਟ ਅਤੇ ਮਿਡਨਾਈਟ ਬਲਿਊ 'ਚ ਆਉਂਦਾ ਹੈ। ਫੋਨ ਦੇ ਨਾਲ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਰੱਖੀ ਗਈ ਹੈ। ਫੋਨ ਨੂੰ 16 ਮਾਰਚ ਤੋਂ ਫਲਿਪਕਾਰਟ ਦੇ ਨਾਲ-ਨਾਲ ਚੁਣੇ ਹੋਏ ਰਿਟੇਲ ਸਟੋਰਾਂ ਤੋਂ ਖ਼ਰੀਦਿਆ ਜਾ ਸਕੇਗਾ। ਫੋਨ ਦੇ ਨਾਲ ਚੁਣੇ ਹੋਏ ਬੈਂਕ ਕਾਰਡ ਰਾਹੀਂ ਖ਼ਰੀਦਦਾਰੀ ਕਰਨ 'ਤੇ 2,000 ਰੁਪਏ ਦੀ ਛੋਟ ਅਤੇ ਐਕਸਿਸ, ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ. ਅਤੇ ਐੱਸ.ਬੀ.ਆਈ. ਕਾਰਡ 'ਤੇ 3,167 ਰੁਪਏ ਪ੍ਰਤੀ ਮਹੀਨੇ ਨੋ-ਕਾਸਟ ਈ.ਐੱਮ.ਆਈ. ਆਪਸ਼ਨ ਵੀ ਮਿਲੇਗਾ।
Moto G73 5G ਦੇ ਫੀਚਰਜ਼
Moto G73 5G ਨੂੰ ਡਿਊਲ-ਸਿਮ (ਨੈਨੋ) ਸਪੋਰਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ 'ਚ ਐਂਡਰਾਇਡ 13 ਮਿਲਦਾ ਹੈ ਅਤੇ ਕੰਪਨੀ ਫੋਨ ਦੇ ਨਾਲ ਐਂਡਰਾਇਡ 14 ਦੀ ਅਪਡੇਟ ਵੀ ਦੇਣ ਵਾਲੀ ਹੈ। ਉੱਥੇ ਹੀ ਫੋਨ ਦੇ ਨਾਲ 3 ਸਾਲਾਂ ਦੇ ਸਕਿਓਰਿਟੀ ਅਪਡੇਟ ਵੀ ਮਿਲਣ ਵਾਲੇ ਹਨ। ਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ। ਫੋਨ 'ਚ ਮੀਡੀਆਟੈੱਕ ਡਾਈਮੈਂਸ਼ਨ 930 ਪ੍ਰੋਸੈਸਰ ਅਤੇ 8 ਜੀ.ਬੀ. ਤਕ ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਸਮਰੱਥਾ ਮਿਲਦੀ ਹੈ।
Moto G73 5G 'ਚ ਡਿਊਲ ਕੈਮਰਾ ਸੈੱਟਅਪ ਮਿਲਦਾ ਹੈ, ਜਿਸ ਵਿਚ ਪ੍ਰਾਈਮਰੀ ਕੈਮਰਾ 50 ਮੈਗਾਪਿਕਸਲ ਦਾ ਮਿਲਦਾ ਹੈ। ਸੈਕੇਂਡਰੀ ਕੈਮਰਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਮੈਕ੍ਰੋ ਸ਼ੂਟਰ ਹੈ। ਉੱਥੇ ਹੀ ਸੈਲਫੀ ਅਤੇ ਵੀਡੀਓ ਕਾਲ ਲਈ ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ।
ਕੰਪਨੀ ਨੇ ਫੋਨ ਦੇ ਨਾਲ 5,000mAh ਦੀ ਬੈਟਰੀ ਦਿੱਤੀ ਹੈ, ਜੋ 30W TurboPower ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ ਦੇ ਨਾਲ ਬਾਕਸ 'ਚ ਚਾਰਜਰ ਵੀ ਮਿਲਦਾ ਹੈ। ਹੋਰ ਕੁਨੈਕਟੀਵਿਟੀ ਲਈ ਫੋਨ 'ਚ 5ਜੀ, ਵਾਈ-ਫਾਈ 802.11ਏ/ਬੀ/ਜੀ/ਐੱਨ, ਬਲੂਟੁੱਥ 5.3, ਐੱਫ.ਐੱਮ. ਰੇਡੀਓ, ਜੀ.ਪੀ.ਐੱਸ./ਏ-ਜੀ.ਪੀ.ਐੱਸ., ਐੱਨ.ਐੱਫ.ਸੀ., ਐੱਲ.ਟੀ.ਈ.ਪੀ.ਪੀ., ਗਲੋਨਾਸ, ਗੈਲੀਲਿਓ, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5mm ਹੈੱਡਫੋਨ ਜੈੱਕ ਮਿਲਦਾ ਹੈ।
'ਮੇਟਾ' ਲਾਂਚ ਕਰੇਗਾ ਟਵਿਟਰ ਵਰਗਾ ਸੋਸ਼ਲ ਮੀਡੀਆ ਪਲੇਟਫਾਰਮ, ਕੋਡਨੇਮ ਹੋਇਆ ਲੀਕ
NEXT STORY