ਜਲੰਧਰ— ਮੋਟੋਰੋਲਾ ਦੇ ਅਗਲੇ ਹੈਂਡਸੈੱਟ ਮੋਟੋ ਜੀ 4 ਦੇ ਲਾਂਚ ਤੋ ਪਹਿਲਾਂ ਇਸ ਬਾਰੇ ਖਾਸ ਜਾਣਕਾਰੀਆਂ ਜਨਤਕ ਹੋ ਰਹੀਆਂ ਹਨ। ਤਾਜ਼ਾ ਖੁਲਾਸਾ ਮੋਟੋਰੋਲਾ ਮੋਟੋ ਜੀ4 ਦੀ ਰੈਮ ਬਾਰੇ ਹੋਇਆ ਹੈ। ਹਾਲ ਹੀ 'ਚ ਬੈਂਚਮਾਰਕ ਸਾਈਟ ਗੀਕਬੈਂਚ 'ਤੇ ਮੋਟੋਰੋਲਾ ਮੋਟੋ ਜੀ 4 ਨਾਂ ਨਾਲ ਸਮਾਰਟਫੋਨ ਨੂੰ ਲਿਸਟ ਕੀਤਾ ਹੈ।
ਲਿਸਟਿੰਗ ਤੋਂ ਪਤਾ ਲੱਗਾ ਹੈ ਕਿ ਇਹ ਸਮਾਰਟਫੋਨ ਕਵਾਲਕਾਮ ਦੇ ਆਕਟਾ-ਕੋਰ ਪ੍ਰੋਸੈਸਰ ਤੇ 3ਜੀ.ਬੀ. ਰੈਮ ਨਾਲ ਲੈਸ ਹੋਵੇਗਾ। ਇਸ ਤੋਂ ਇਲਾਵਾ ਹੈਂਡਸੈੱਟ ਐਂਡ੍ਰਾਇਡ 6.0 ਮਾਰਸ਼ਮੈਲ ਆਪਰੇਟਿੰਗ ਸਿਸਟਮ 'ਤੇ ਚੱਲੇਗਾ।
ਪਹਿਲਾਂ ਲੀਕ ਹੋਈਆਂ ਜਾਣਕਾਰੀਆਂ ਦੇ ਅਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਜੀ4 ਸਮਾਰਟਫੋਨ 5.5-ਇੰਚ ਦੀ ਫੁੱਲ-ਐਚ.ਡੀ. ਡਿਸਪਲੇ, 16 ਮੈਗਾਪਿਕਸਲ ਕੈਮਰਾ, 5 ਮੈਗਾਪਿਕਸਲ ਫਰੰਟ ਕੈਮਰੇ ਨਾਲ ਲੈਸ ਹੋਵੇਗਾ। ਇਸ ਹੈਂਡਸੈੱਟ ਦੇ ਨਾਲ ਮੋਟੋ ਜੀ4 ਪਲੱਸ ਨੂੰ ਵੀ ਲਾਂਚ ਕੀਤੇ ਜਾਣ ਦੀ ਖਬਰ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹੈਂਡਸੈੱਟ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੋਵੇਗਾ।
ਇਸ ਡਿਵਾਈਸ ਨਾਲ ਘਰ 'ਚ ਹੀ ਤਿਆਰ ਹੋਣਗੇ 3D ਪ੍ਰੋਡਕਟਸ (ਵੀਡੀਓ)
NEXT STORY