ਗੈਜੇਟ ਡੈਸਕ—ਮੋਟੋਰੋਲਾ ਇੰਡੀਆ ਨੇ ਭਾਰਤ 'ਚ ਇਕ ਇਵੈਂਟ ਦਾ ਆਯੋਜਨ ਕੀਤਾ ਹੈ ਜਿਸ ਦੇ ਮੀਡੀਆ ਇਨਵਾਈਟ ਕੰਪਨੀ ਨੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਉਮੀਦ ਹੈ ਕਿ ਕੰਪਨੀ 20 ਜੂਨ 2019 ਨੂੰ ਹੋਣ ਵਾਲੇ ਇਵੈਂਟ ਅਤੇ ਇਕ ਹੋਰ ਪ੍ਰੀਮੀਅਮ ਡਿਵਾਈਸ ਨੂੰ ਲਾਂਚ ਕਰ ਸਕਦੀ ਹੈ। ਇਸ ਇਨਵਾਈਟ 'ਚ ਪ੍ਰੀਮੀਅਮ ਡਿਵਾਈਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਲਿਖਿਆ ਹੈ। ਅਜਿਹੇ 'ਚ ਕੰਪਨੀ ਇਵੈਂਟ 'ਚ ਕਿਹੜਾ ਸਮਾਰਟਫੋਨ ਲਾਂਚ ਕਰੇਗੀ ਇਸ ਦੇ ਬਾਰੇ 'ਚ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਹੈ। ਹਾਲ ਹੀ 'ਚ ਭਾਰਤ ਦੀ BIS ਸਰਟੀਫਿਕੇਸ਼ਨ ਵੈੱਬਸਾਈਟ 'ਤੇ Motorola One Vision ਸਪਾਟ ਹੋਇਆ ਸੀ, ਅਜਿਹੇ 'ਚ ਆਂਕਲਣ ਲਗਾਇਆ ਜਾ ਰਿਹਾ ਹੈ ਕਿ ਇਸ ਇਵੈਂਟ 'ਚ ਇਸ ਫੋਨ ਨੂੰ ਲਾਂਚ ਕੀਤਾ ਜਾ ਸਕਦਾ ਹੈ।
91mobiles ਦੀ ਇਕ ਰਿਪੋਰਟ ਮੁਤਾਬਕ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਮੋਟੋਰੋਲਾ ਦੀ ਮਲਕੀਅਤ ਵਾਲੀ ਕੰਪਨੀ ਲਿਨੋਵੋ ਇਸ ਇਵੈਂਟ 'ਚ Motorola One Vision ਨੂੰ ਲਾਂਚ ਕਰ ਸਕਦੀ ਹੈ। ਇਸ 'ਚ 6.3-inch Full HD+ 21:9 ਡਿਸਪਲੇਅ ਹੈ ਅਤੇ ਇਹ ਕੰਪਨੀ ਦਾ ਇਕ ਹੋਰ ਡਿਵਾਈਸ ਹੈ ਜੋ ਨਿਊ ਹੋਲ ਪੰਚ ਡਿਜ਼ਾਈਨ ਨਾਲ ਆਉਂਦਾ ਹੈ। ਫੋਨ 'ਚ ਇਸ ਤੋਂ ਇਲਾਵਾ Samsung Exynos 9609 SoC ਹੈ। ਕੰਪਨੀ ਨੇ ਇਸ 'ਚ 4ਜੀ.ਬੀ. ਰੈਮ ਨਾਲ 128 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਹੈ। ਫੋਨ ਦੇ ਬੈਕ 'ਚ ਡਿਊਲ ਰੀਅਰ ਕੈਮਰਾ ਸੈਟਅਪ ਹੈ। ਇਸ 'ਚ ਪਹਿਲਾ ਸੈਂਸਰ 48 ਮੈਗਾਪਿਕਸਲ ਦਾ ਅਤੇ ਦੂਜਾ 5 ਮੈਗਾਪਿਕਸਲ ਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 25 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਸਮਾਰਟਫੋਨ ਐਂਡ੍ਰਾਇਡ ਪਾਈ 'ਤੇ ਅਪਰੇਟ ਹੁੰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਲਈ 15W TurboPower charger ਹੈ। ਕੰਪਨੀ ਪਹਿਲੇ ਹੀ ਵਨ ਵਿਜ਼ਨ ਨੂੰ ਬ੍ਰਾਜ਼ੀਲ 'ਚ ਲਾਂਚ ਕਰ ਚੁੱਕੀ ਹੈ।
ਕ੍ਰਿਕਟ ਵਿਸ਼ਵ ਕੱਪ 'ਚ ਜਿਓ ਦਾ ਇਕ ਹੋਰ ਧਮਾਕਾ
NEXT STORY