ਆਟੋ ਡੈਸਕ– ਬਾਈਕ ਕੰਪਨੀ MV Agusta (Meccanica Verghera Agusta) ਨੇ ਭਾਰਤ ’ਚ ਆਪਣੀ ਨਵੀਂ ਐਡਵੈਂਚਰ ਟੂਰਰ ਮੋਟਰਸਾਈਕਲ Turismo Veloce 800 ਲਾਂਚ ਕਰ ਦਿੱਤੀ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 18.99 ਲੱਖ ਰੁਪਏ ਹੈ। ਇਹ ਐੱਮ.ਵੀ. ਅਗਸਤਾ ਬ੍ਰਾਂਡ ਦੀ ਪਹਿਲੀ ਐਡਵੈਂਚਰ ਟੂਰਰ ਬਾਈਕ ਹੈ। ਇਹ ਅੰਤਰਰਾਸ਼ਟਰੀ ਬਾਜ਼ਾਰ ’ਚ 4 ਵੇਰੀਐਂਟ ’ਚ ਉਪਲੱਬਧ ਹੈ ਪਰ ਭਾਰਤ ’ਚ ਇਸ ਨੂੰ ਸਿਰਫ ਇਕ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਭਾਰਤੀ ਬਾਜ਼ਾਰ ’ਚ ਇਹ ਟ੍ਰਾਇਮਫ ਟਾਈਗਰ 800 ਅਤੇ ਡੁਕਾਟੀ ਮਲਟੀਸਟ੍ਰਾਡਾ 950 ਵਰਗੇ ਮੋਟਰਸਾਈਕਲਾਂ ਦੇ ਨਾਲ ਮੁਕਾਬਲਾ ਕਰੇਗੀ।

ਬਾਈਕ ਦੀਆਂ ਖੂਬੀਆਂ
ਐੱਮ.ਵੀ. ਅਗਸਤਾ ਟੂਰਿਜ਼ਮ ਵੇਲੋਸ 800 ਨੂੰ ਡਿਜ਼ਾਇਨ ਹੋਰ ਆਕਰਾਮਕ ਕੀਤਾ ਗਿਆ ਹੈ। ਬਾਈਕ ’ਚ ਇਕ ਟੂਰਿੰਗ ਵਿੰਡਸਕਰੀਨ, ਟ੍ਰਿਪਲ ਪਾਈਪ ਐਗਜਾਸਟ, ਐੱਲ.ਈ.ਡੀ. ਹੈੱਡਲੈਂਪਸ, ਐੱਲ.ਈ.ਡੀ. ਟੇਲਲੈਂਪਸ, ਹੈਂਡਗਾਰਡਸ ’ਚ ਲੱਗੇ ਐੱਲ.ਈ.ਡੀ. ਟਰਨ ਇੰਡੀਕੇਟਰਸ ਅਤੇ ਡਿਜੀਟਲ ਇੰਸਟਰੂਮੈਂਟ ਕੰਸੋਲ ਦਿੱਤੇ ਗਏ ਹਨ। ਇਸ ਬਾਈਕ ਦੀ ਬੈਠਣ ਦੀ ਸਥਿਤੀ ਉਚਿਤ ਐਡਵੈਂਚਰ ਟੂਰਰ ਸ਼ੈਲੀ ਹੈ। ਬਾਈਕ ’ਚ 21.5 ਲੀਟਰ ਦਾ ਫਿਊਲ ਟੈਂਕ ਹੈ। ਟੂਰਿਜ਼ਮੋ ਵੇਲੋਸ 800 ਮੋਟਰਸਾਈਕਲ ਲਾਲ ਅਤੇ ਗ੍ਰੇਅ ਰੰਗ ’ਚ ਉਪਲੱਬਧ ਹੈ।
ਐੱਮ.ਵੀ. ਅਗਸਤਾ ਦੀ ਇਸ ਸ਼ਾਨਦਾਰ ਐਡਵੈਂਚਰ ਟੂਰਰ ਬਾਈਕ ’ਚ 798cc, ਇਨ-ਲਾਈਨ, 3 ਸਿਲੰਡਰ ਇੰਜਣ ਹੈ ਜੋ10,150 ਆਰ.ਪੀ.ਐੱਮ. ’ਤੇ 110 ਐੱਚ.ਪੀ. ਦੀ ਪਾਵਰ ਅਤੇ 7,100 ਆਰ.ਪੀ.ਐੱਮ. ’ਤੇ 80 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ ਦਾ ਇੰਜਣ ਕੁਇਕ ਸ਼ਿਫਟਰ ਦੇ ਨਾਲ 6 ਸਪੀਡ ਗਿਅਰਬਾਕਸ ਨਾਲ ਲੈਸ ਹੈ।

ਟੂਰਿਜ਼ਮੋ ਵੇਲੋਸ 800 ਬਾਈਕ ’ਚ 4 ਰਾਈਡਿੰਗ ਮੋਡ, 8 ਲੈਵਲ ਟ੍ਰੈਕਸ਼ਨ ਕੰਟਰੋਲ, ਕਰੂਜ਼ ਕੰਟਰੋਲ ਅਤੇ ਕਾਰਨਿੰਗ ABS ਹੈ। ਬਾਈਕ ਦੇ ਦੋਵੇਂ ਪਹੀਏ 17 ਇੰਚ ਦੇ ਹਨ। ਬ੍ਰੇਕਿੰਗ ਦੀ ਗੱਲ ਕਰੀਏ ਤਾਂ ਇਸ ਵਿਚ ਫਰੰਟ ’ਚ 320mm ਡਿਊਲ ਡਿਸਕ ਅਤੇ ਰੀਅਰ ’ਚ 220mm ਸਿੰਗਲ ਡਿਸਕ ਬ੍ਰੇਕ ਹੈ।
Twitter ਦੇ CEO ਵੀ ਹੋਏ ਸਿਮ ਸਵੈਪਿੰਗ ਦਾ ਸ਼ਿਕਾਰ, ਅਕਾਊਂਟ ਹੋਇਆ ਹੈਕ
NEXT STORY