ਜਲੰਧਰ- ਦੁਨੀਆ ਦੇ ਸਭ ਤੋਂ ਵੱਡੇ ਈਵੈਂਟ MWC 2017 'ਚ ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ meizu ਨੇ ਸਭ ਤੋਂ ਤੇਜ਼ ਸੁਪਰ mCharge ਟੈਕਨਾਲੋਜੀ ਨੂੰ ਪੇਸ਼ ਕੀਤਾ ਹੈ। ਇਸ ਟੈਕਨਾਲੋਜੀ ਨੂੰ ਤਾਪਮਾਨ ਨਿਯੰਤਰਣ ਨਾਲ ਪੇਸ਼ ਕੀਤਾ ਗਿਆ ਹੈ, ਜੋ ਕਿ ਯੂਜ਼ਰਸ ਦੇ ਸਮਾਰਟਫੋਨ ਨੂੰ 20 ਮਿੰਟ 'ਚ ਪੂਰਾ ਚਾਰਜ ਕਰ ਦੇਵੇਗਾ। ਇਸ ਤਕਨੀਕ ਨੂੰ ਉਨ੍ਹਾਂ ਯੂਜ਼ਰਸ ਨੂੰ ਧਿਆਨ 'ਚ ਰੱਖਦੇ ਹੋਏ ਪੇਸ਼ ਕੀਤਾ ਗਿਆ ਹੈ, ਜੋ ਕਾਫੀ ਰੁੱਝੇ ਰਹਿਣ ਦੇ ਕਾਰਨ ਆਪਣਾ ਫੋਨ ਚਾਰਜ ਨਹੀਂ ਕਰ ਪਾਉਂਦੇ।
meizu Super mCharge ਕਵਾਲਕਮ ਕਵਿੱਕ ਚਾਰਜ 3.0 ਟੈਕਨਾਲੋਜੀ ਤੋਂ ਵੀ ਕਾਫੀ ਤੇਜ਼ ਹੈ। ਫਿਲਹਾਲ ਕਵਾਲਕਮ ਕਵਿੱਕ ਚਾਰਜ 3.0 ਟੈਕਨਾਲੋਜੀ ਕਾਫੀ ਆਮ ਹੈ, ਜੋ ਕਿ ਸਮਾਰਟਫੋਨ ਨੂੰ ਜ਼ੀਰੋ ਤੋਂ 80 ਫੀਸਦੀ ਤੱਕ 35 ਮਿੰਟ 'ਚ ਚਾਰਜ ਕਰਨ 'ਚ ਸਮਰੱਥ ਹੈ। ਦੱਸ ਦਈਏ ਕਿ ਫੋਨ ਅਤੇ ਚਿੱਪਸੈੱਟ ਨਿਰਮਾਤਾ ਕੰਪਨੀ meizu ਹੁਣ ਫੋਨ ਦੀ ਬੈਟਰੀ 'ਚ ਫਾਸਟ ਚਾਰਜਿੰਗ ਸਲਿਊਸ਼ਨ ਦੇ ਮੈਦਾਨ 'ਚ ਵੀ ਆ ਗਈ ਹੈ। meizu ਚਾਈਨਾ 'ਚ ਆਈਫੋਨ ਦੀ ਤਰ੍ਹਾਂ ਡਿਵਾਈਸ ਬਣਾਉਣ ਲਈ ਫੇਮਸ ਹੈ। ਕੰਪਨੀ ਦੇ ਅਨੁਸਾਰ Super mcharge ਨੂੰ ਬਣਾਉਣ 'ਚ charge pump principle ਦਾ ਉਪਯੋਗ ਕੀਤਾ ਗਿਆ ਹੈ। ਇਸ ਪ੍ਰੋਸੈਸ ਤੋਂ ਬਾਅਦ ਇਹ ਚਾਰਜਿੰਗ ਦੀ ਸਮਰੱਥਾ ਨੂੰ 9 ਤੋਂ 98 ਫੀਸਦੀ ਤੱਕ ਵਧਾ ਦੇਵੇਗਾ।
meizu ਦਾ ਕਹਿਣਾ ਹੈ ਕਿ ਇਸ ਟੈਕਨਾਲੋਜੀ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਸਪੈਸ਼ਲ ਅਪਗ੍ਰੇਡਡ ਡਾਟਾ ਕੇਬਲ ਦੀ ਜ਼ਰੂਰਤ ਪਵੇਗੀ, ਜੋ ਜ਼ਿਆਦਾ ਵਾਟ ਸਮਰੱਥਾ ਨੂੰ ਸਪੋਰਟ ਕਰ ਸਕੇ। meizu ਨੇ ਚੇਤਾਵਨੀ ਦਿੱਤੀ ਹੈ ਕਿ ਸੁਪਰ ਫਾਸਟ ਚਾਰਜਿੰਗ ਸਪੀਡ ਲਈ ਨਾਰਮਲ ਕੇਬਲ ਦਾ ਉਪਯੋਗ ਨਾ ਕਰੋ।
8GB ਰੈਮ ਤੇ Snapdragon 835 ਪ੍ਰੋਸੈਸਰ ਦੇ ਨਾਲ ਲੈਸ ਹੋਵੇਗਾ OnePlus 5
NEXT STORY