ਜਲੰਧਰ : ਨਾਸਾ ਦੇ ਕੈਪਲਰ ਮਿਸ਼ਨ ਨੇ ਹਜ਼ਾਰਾਂ ਪ੍ਰਕਾਸ਼ ਸਾਲ ਦੂਰ ਗਲੈਕਸੀਆਂ ਤੇ ਐਕਸੋਪਲੈਨੇਟਸ ਨੂੰ ਖੋਜਣ 'ਚ ਵਿਗਿਆਨੀਆਂ ਦੀ ਮਦਦ ਕੀਤੀ ਪਰ ਨਾਸਾ ਦਾ ਅਗਲਾ ਮਿਸ਼ਨ ਆਪਣੇ ਸੋਲਰ ਸਿਸਟਮ 'ਚ ਰਹਿ ਕੇ ਹੋਰ ਗ੍ਰਹਿਆਂ ਦੀ ਖੋਜ ਕਰਨਾ ਹੋਵੇਗਾ। ਨਾਸਾ ਦੇ ਟ੍ਰਾਂਸਮਿਟਿੰਗ ਐਕਸੋਪਲੈਨੇਟ ਸਰਵੇ ਸੈਟਾਲਾਈਟ (ਟੀ. ਈ. ਐੱਸ. ਐੱਸ.) ਵੱਲੋਂ ਅਜਿਹੇ ਗ੍ਰਹਿਆਂ ਤੇ ਤਾਰਿਆਂ ਦੀ ਸ਼ੈਡੋ ਨੂੰ ਫਾਲੋ ਕੀਤਾ ਜਾਵੇਗਾ ਜੋ ਧਰਤੀ ਦੇ ਆਕਾਰ ਦੇ ਹੋਣਗੇ। ਇਸ ਸੈਟਾਲਾਈਟ ਨੂੰ ਇੰਝ ਪ੍ਰੋਗਰਾਮ ਕੀਤਾ ਜਾਵੇਗਾ ਕਿ ਇਹ ਆਪਣੇ ਅੋਰਬਿਟ 'ਚ ਤਾਰਿਆਂ ਦੇ ਨੇੜੇ ਗ੍ਰਹਿਆਂ ਦੇ ਸਾਈਜ਼ ਨੂੰ ਆਧਾਰ ਬਣਾ ਕੇ ਨਵੇਂ ਪਲੈਨੇਟਸ ਦੀ ਖੋਜ ਕਰ ਸਕੇ।
ਕਿਉਂਕਿ ਧਰਤੀ ਦਾ ਆਕਾਰ ਗਲੈਕਸੀ ਦੇ ਬਾਕੀ ਗ੍ਰਹਿਆਂ ਤੋਂ ਕਾਫੀ ਛੋਟਾ ਹੈ ਇਸ ਲਈ ਧਰਤੀ ਦੇ ਆਕਾਰ ਵਾਲੇ ਗ੍ਰਹਿ ਕੁਝ ਸੌ ਪ੍ਰਕਾਸ਼ ਸਾਲ ਦੂਰੀ 'ਤੇ ਹੀ ਮਿਲ ਜਾਣਗੇ। ਇਸ ਸੈਟਾਲਾਈਟ ਨੂੰ ਨਾਸਾ ਵੱਲੋਂ 2017 ਜਾਂ 2018 'ਚ ਸਪੇਸ 'ਚ ਛੱਡਿਆ ਜਾਵੇਗਾ ਤੇ 2 ਸਾਲ ਦੇ ਮਿਸ਼ਨ 'ਚ ਇਸ ਸੈਟਾਲਾਈਟ ਵੱਲੋਂ 2 ਲੱਖ ਤਾਰਿਆਂ ਨੂੰ ਆਬਜ਼ਰਵ ਕੀਤਾ ਜਾਵੇਗਾ। ਇਸ ਦੌਰਾਨ ਸੁਪਰ ਨੋਵਾ, ਬਾਇਨਰੀ ਸਟਾਰਜ਼ ਤੇ ਵਿਸ਼ਾਲ ਆਕਾਰ ਦੇ ਬਲੈਕ ਹੋਲਜ਼ ਦਾ ਅਧਿਐਨ ਵੀ ਕੀਤਾ ਜਾਵੇਗਾ।
ਅਗਲੇ ਮਹੀਨੇ ਲਾਂਚ ਹੋਵੇਗਾ Bajaj Pulsar ਦਾ ਨਵਾਂ ਮਾਡਲ
NEXT STORY