ਜਲੰਧਰ- ਭਾਰਤ ਦੀ ਦੋ ਪਹੀਆ ਅਤੇ ਤਿੰਨ ਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਅਗਲੇ ਮਹੀਨੇ ਆਪਣੀ ਮਸ਼ਹੂਰ ਬਾਈਕ ਪਲਜ਼ਰ ਦਾ ਨਵਾਂ ਐਡੀਸ਼ਨ ਸੀ.ਐੱਸ.400 ਲਾਂਚ ਕਰੇਗੀ। ਇਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਬਜਾਜ ਆਟੋ ਦੇ ਐੱਮ.ਡੀ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਜਾਜ ਦੀ ਇਹ ਨਵੀਂ ਬਾਈਕ ਅਗਲੇ ਮਹੀਨੇ ਲਾਂਚ ਹੋਵੇਗੀ।
ਪਲਜ਼ਰ ਸੀ.ਐੱਸ.400 ਬਜਾਜ ਦੀ ਸਭ ਤੋਂ ਵੱਡੀ ਡਿਸਪਲੇਸਮੈਂਟ ਮੋਟਰਸਾਈਕਲ ਹੋਵੇਗੀ। ਪਾਵਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 375ਸੀਸੀ ਦਾ ਸਿੰਗਲ ਸਿਲੰਡਰ ਲਿਕੁਇੱਡ ਕੂਲਡ ਇੰਜਣ ਲੱਗਾ ਹੋਵੇਗਾ। ਇਹ ਇੰਜਣ 35 ਬੀ.ਐੱਸ.ਪੀ. ਦੀ ਤਾਕਕ ਦੇ ਨਾਲ 33 ਨਿਊਟਨ ਮੀਟਰ ਦਾ ਪੀਕ ਟਾਰਕ ਜਨਰੇਟ ਕਰੇਗਾ, ਨਾਲ ਹੀ ਇਹ ਇੰਜਣ 6 ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਹੋਵੇਗਾ। ਲਾਂਚ ਤੋਂ ਬਾਅਦ ਬਜਾਜ ਪਲਜ਼ਰ ਸੀ.ਐੱਸ.400 ਦਾ ਸਿੱਧਾ ਮੁਕਾਬਲਾ ਮਹਿੰਦਰਾ ਮੋਜ਼ੋ ਨਾਲ ਹੋਵੇਗਾ ਅਤੇ ਇਸ ਦੀ ਅਨੁਮਾਨਿਤ ਕੀਮਤ 1 ਲੱਖ, 80 ਹਜ਼ਾਰ ਰੁਪਏ ਦੇ ਕਰੀਬ ਹੋ ਸਕਦੀ ਹੈ।
1 ਅਗਸਤ ਤੋਂ ਭਾਰਤ 'ਚ ਵਧ ਸਕਦੀ ਹੈ iPhone ਦੀ ਕੀਮਤ
NEXT STORY