ਜਲੰਧਰ : ਜਿਸ ਸਮਾਰਟ ਵਰਲਡ ਦੀ ਅਸੀਂ ਕਾਮਨਾ ਕਰ ਰਹੇ ਹਾਂ, ਉਹ ਭਵਿੱਖ ਦੇ ਨਾਲ-ਨਾਲ ਵਰਤਮਾਨ 'ਚ ਵੀ ਸਾਡੀ ਜ਼ਿੰਦਗੀ ਨੂੰ ਆਰਾਮਦਾਇਕ ਬਣਾ ਰਿਹਾ ਹੈ। ਹਾਲਾਂਕਿ ਇਸ ਦੁਨੀਆ ਵਿਚ ਕੁਝ ਅਜਿਹੇ ਲੋਕ ਵੀ ਹਨ, ਜੋ ਸਮਾਰਟ ਵਰਲਡ ਦੀ ਸੁਰੱਖਿਆ ਦੀ ਪਰਖ ਕਰਦੇ ਰਹਿੰਦੇ ਹਨ ਅਤੇ ਜਦੋਂ ਇਹ ਆਪਣੇ ਮਕਸਦ ਵਿਚ ਸਫਲ ਹੋ ਜਾਂਦੇ ਹਨ ਤਾਂ ਇਨ੍ਹਾਂ ਦੇ ਨਾਂ ਅੱਗੇ ਹੈਕਰ ਲੱਗ ਜਾਂਦਾ ਹੈ। ਇਸ ਸਾਲ ਹੈਕਰਾਂ ਵੱਲੋਂ ਕੁਝ ਵੀ ਸੁਰੱਖਿਅਤ ਨਹੀਂ ਰਿਹਾ। ਰਾਸ਼ਟਰੀ ਸੁਰੱਖਿਆ, ਕਾਰਾਂ ਤੋਂ ਲੈ ਕੇ ਬੱਚਿਆਂ ਦੇ ਖਿਡੌਣਿਆਂ ਤੱਕ ਨੂੰ ਹੈਕਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਅੱਜ ਇਕ ਨਜ਼ਰ ਮਾਰਦੇ ਹਾਂ ਹੈਕਰਾਂ ਦੇ ਸਭ ਤੋਂ ਵੱਡੇ ਕਾਰਨਾਮਿਆਂ 'ਤੇ—
ਬੱਚਿਆਂ ਦੀਆਂ ਨਿੱਜੀ ਜਾਣਕਾਰੀਆਂ ਤੇ ਤਸਵੀਰਾਂ ਹੋਈਆਂ ਚੋਰੀ
ਨਵੰਬਰ 'ਚ ਚਾਈਨੀਜ਼ ਟੁਆਏ ਮੇਕਰ ਵੀ-ਟੈੱਕ, ਜੋ ਬੱਚਿਆਂ ਲਈ ਕਿਡਜ਼ ਲਰਨਿੰਗ ਟੁਆਏ, ਟੈਬਲੇਟਸ, ਫੋਨ ਤੇ ਸਮਾਰਟ ਵਾਚ ਬਣਾਉਂਦੀ ਹੈ, ਦੇ ਹੈਕਰਾਂ ਨੇ 5 ਲੱਖ ਅਕਾਊਂਟਸ ਨੂੰ ਹੈਕ ਕਰ ਲਿਆ ਸੀ। ਇਨ੍ਹਾਂ ਵਿਚ 2 ਲੱਖ ਅਕਾਊਂਟਸ ਬੱਚਿਆਂ ਦੇ ਸਨ, ਜਿਨ੍ਹਾਂ ਵਿਚ ਉਨ੍ਹਾਂ ਦੇ ਨਾਂ, ਲਿੰਗ ਅਤੇ ਜਨਮ ਤਰੀਕ ਆਦਿ ਦੀ ਜਾਣਕਾਰੀ ਸੀ। ਇਸ ਤੋਂ ਇਲਾਵਾ ਇਨ੍ਹਾਂ ਵਿਚ ਤਸਵੀਰਾਂ ਵੀ ਸ਼ਾਮਲ ਸਨ। ਹਾਲਾਂਕਿ ਹੈਕਰਾਂ ਦਾ ਕਹਿਣਾ ਸੀ ਕਿ ਉਹ ਕਿਸੇ ਨੂੰ ਇਹ ਨਿੱਜੀ ਜਾਣਕਾਰੀ ਵੇਚਣਗੇ ਨਹੀਂ।
ਐਸ਼ਲੇ ਮੈਡੀਸਨ ਦੇ 37 ਕਰੋੜ ਅਕਾਊਂਟ ਹੋਏ ਹੈਕ
ਆਨਲਾਈਨ ਚੈਟਿੰਗ ਵੈੱਬਸਾਈਟ ਕਾਫ਼ੀ ਮਸ਼ਹੂਰ ਹੈ, ਜਿਥੇ ਲੋਕ ਪਾਰਟਨਰ ਲੱਭਦੇ ਹਨ ਅਤੇ ਜੁਲਾਈ ਵਿਚ ਇਸ ਵੈੱਬਸਾਈਟ ਦੇ 37 ਕਰੋੜ ਯੂਜ਼ਰਸ ਦੇ ਅਕਾਊਂਟਸ ਨੂੰ ਹੈਕ ਕਰ ਲਿਆ ਗਿਆ ਸੀ । ਹੈਕਰਾਂ ਨੇ ਯੂਜ਼ਰਸ ਦਾ ਸਾਰਾ ਡਾਟਾ, ਜਿਸ ਵਿਚ ਨਾਂ ਤੋਂ ਲੈ ਕੇ ਘਰ ਦਾ ਪਤਾ ਤੱਕ ਸੀ, ਹੈਕ ਕਰ ਲਿਆ । ਇਸ ਸਾਈਟ 'ਤੇ ਕਈ ਲੋਕਾਂ ਨੇ ਆਪਣੇ ਅਕਾਊਂਟ ਫਰਜ਼ੀ ਨਾਵਾਂ ਤੋਂ ਬਣਾਏ ਸੀ ਤੇ ਉਨ੍ਹਾਂ ਦੇ ਈ-ਮੇਲ ਆਈ. ਡੀ. ਅਤੇ ਫੋਨ ਨੰਬਰ ਠੀਕ ਸਨ, ਜਿਸ ਨਾਲ ਉਨ੍ਹਾਂ ਦੇ ਮਨਾਂ ਵਿਚ ਡਰ ਪੈਦਾ ਹੋ ਗਿਆ ਸੀ।
ਜੀਪ ਚੇਰੋਕੀ ਤੇ ਕਾਰਵੇਟ ਨੂੰ ਹੈਕ ਕਰਨਾ
ਹੈਕਰਾਂ ਨੇ ਯੂ-ਕੁਨੈਕਟ ਸੈਲੂਲਰ ਕੁਨੈਕਸ਼ਨ ਦੀ ਮਦਦ ਨਾਲ ਕਾਰ ਦੇ ਐਂਟਰਟੇਨਮੈਂਟ ਸਿਸਟਮ ਦਾ ਆਈ. ਪੀ. ਐਡਰੈੱਸ ਪਤਾ ਲਗਾ ਕੇ ਜੀਪ ਚੇਰੋਕੀ ਨੂੰ ਹੈਕ ਕੀਤਾ ਅਤੇ ਇੰਜਣ ਅਤੇ ਬ੍ਰੇਕਸ 'ਤੇ ਆਪਣਾ ਕੰਟਰੋਲ ਕਰ ਲਿਆ ।
ਇਸ ਤੋਂ ਇਲਾਵਾ ਸ਼ੈਵਰਲੇ ਦੀ ਕਾਰਵੇਟ 'ਤੇ ਹੈਕਰਾਂ ਨੇ ਇਕ ਟੈਕਸਟ ਮੈਸੇਜ ਦੇ ਜ਼ਰੀਏ ਕੰਟਰੋਲ ਹਾਸਲ ਕਰ ਲਿਆ। ਕਾਰ ਨੂੰ ਸਮਾਰਟ ਬਣਾਉਣ ਵਾਲੀ ਡੋਂਗਲ, ਜਿਸ ਦੀ ਵਰਤੋਂ ਅੱਜਕਲ ਬਹੁਤ ਹੁੰਦੀ ਹੈ, ਦੀ ਮਦਦ ਨਾਲ ਕਾਰਵੇਟ ਨੂੰ ਹੈਕ ਕਰਨ ਵਿਚ ਸਫਲਤਾ ਮਿਲੀ ਸੀ ।
ਅਮਰੀਕਾ ਦੇ ਕਾਰਮਿਕ ਪ੍ਰਬੰਧਨ ਦਫ਼ਤਰ 'ਚ ਹੈਕਰਜ਼ ਦਾ ਕਾਰਨਾਮਾ
ਜੂਨ 'ਚ ਸਰਕਾਰੀ ਡਾਟਾ-ਬੇਸ ਵਿਚ ਸੰਨ੍ਹ ਲਗਾਉਂਦੇ ਹੋਏ ਹੈਕਰਾਂ ਨੇ 20 ਮਿਲੀਅਨ ਲੋਕਾਂ ਦੇ ਨਾਂ, ਉਨ੍ਹਾਂ ਦੇ ਘਰਾਂ ਦੇ ਪਤੇ ਅਤੇ ਸੋਸ਼ਲ ਸਕਿਓਰਿਟੀ ਨੰਬਰ ਚੋਰੀ ਕਰ ਲਏ ਅਤੇ ਇਹ ਕਾਫ਼ੀ ਨਹੀਂ ਸੀ। ਇਸ ਤੋਂ ਇਲਾਵਾ ਹੈਕਰਾਂ ਨੇ ਇਸ ਅਟੈਕ ਵਿਚ 5.6 ਮਿਲੀਅਨ ਫਿੰਗਰਪ੍ਰਿੰਟਸ ਦਾ ਡਾਟਾ ਵੀ ਚੋਰੀ ਕੀਤਾ। ਸਰਕਾਰ ਦਾ ਮੰਨਣਾ ਹੈ ਕਿ ਇੰਨਾ ਵੱਡਾ ਕਾਰਨਾਮਾ ਸਿਰਫ ਇਕ ਈ-ਮੇਲ ਐਡਰੈੱਸ ਬਦਲੇ ਜਾਣ ਕਾਰਨ ਹੋਇਆ।
ਡੈੱਲ ਕੰਪਿਊਟਰਸ ਦੀ ਸੁਰੱਖਿਆ 'ਚ ਵੱਡੀ ਕਮੀ
ਅਗਸਤ ਤੋਂ ਬਾਅਦ ਜਿੰਨੇ ਵੀ ਡੈੱਲ ਦੇ ਕੰਪਿਊਟਰ ਵਿਕੇ, ਉਨ੍ਹਾਂ ਵਿਚ ਸੁਰੱਖਿਆ ਦੀ ਵੱਡੀ ਕਮੀ ਪਾਈ ਗਈ, ਜਿਸ ਬਾਰੇ ਨਵੰਬਰ ਵਿਚ ਪਤਾ ਲੱਗਾ। ਇਹ ਉਦੋਂ ਹੋਇਆ, ਜਦੋਂ ਇਕ ਹੈਕਰ ਵਲੋਂ ਦੋ ਲੋਕਾਂ ਦੀ ਗੱਲਬਾਤ ਵਿਚ ਉਨ੍ਹਾਂ ਨੂੰ ਬਿਨਾਂ ਦੱਸੇ ਦਖਲਅੰਦਾਜ਼ੀ ਕੀਤੀ ਗਈ। ਇਸ ਵਿਚ ਹੈਕਰ ਡੈੱਲ ਕੰਪਿਊਟਰ ਇਸਤੇਮਾਲ ਕਰਨ ਵਾਲੇ ਯੂਜ਼ਰਸ ਨੂੰ ਝੂਠੀ ਵੈੱਬਸਾਈਟ ਦਿਖਾ ਕੇ ਉਨ੍ਹਾਂ ਦੇ ਪਾਸਵਰਡ ਅਤੇ ਬਹੁਤ ਸਾਰੀ ਨਿੱਜੀ ਜਾਣਕਾਰੀ ਹੈਕ ਕਰ ਸਕਦੇ ਸਨ।
ਇਸ ਤੋਂ ਇਲਾਵਾ 'Stagefright' ਨਾਂ ਦੇ ਮਾਲਵੇਅਰ ਕਾਰਨ 1 ਬਿਲੀਅਨ ਐਂਡ੍ਰਾਇਡ ਡਿਵਾਈਸ ਖਤਰੇ ਵਿਚ ਆਏ, ਫਾਇਰਫਾਕਸ ਦੇ ਡੈਸਕਟਾਪ ਬਰਾਊਜ਼ਰ 'ਚ ਸੁਰੱਖਿਆ ਕਾਰਨਾਂ ਕਰਕੇ ਹੈਕਰਾਂ ਨੇ ਲੋਕਾਂ ਦੀ ਜਾਣਕਾਰੀ ਨੂੰ ਇਫੈਕਟ ਕੀਤਾ, ਮੈਕ ਓ. ਐੱਸ. ਐਕਸ. 10.10 ਵਿਚ ਵੀ ਸੁਰੱਖਿਆ ਨਾਲ ਜੁੜੀ ਕਮੀ ਵੇਖੀ ਗਈ, ਜਿਸ ਨੂੰ ਐਪਲ ਨੇ ਛੇਤੀ ਹੀ ਸੁਧਾਰ ਦਿੱਤਾ ਸੀ।
ਤੁਹਾਡੀ ਜਾਣਕਾਰੀ 'ਤੇ ਅਧਾਰਿਤ ਹੈ ਫੇਸਬੁੱਕ ਦਾ ਨਵਾਂ ਫੀਚਰ
NEXT STORY