ਆਟੋ ਡੈਸਕ– ਲਗਜ਼ਰੀ ਕਾਰ ਨਿਰਮਾਤਾ ਬੀ. ਐੱਮ. ਡਬਲਯੂ. ਨੇ ਸ਼ਨੀਵਾਰ ਨੂੰ ਭਾਰਤ ’ਚ ਖਪਤਕਾਰਾਂ ਲਈ ਪੈਟਰੋਲ ਅਤੇ ਡੀਜ਼ਲ ਦੋਵੇਂ ਵੇਰੀਐਂਟ ’ਚ ਆਲ-ਨਿਊ ਬੀ. ਐੱਮ. ਡਬਲਯੂ. ਐਕਸ-1 ਸਪੋਰਟਸ ਐਕਟੀਵਿਟੀ ਵ੍ਹੀਕਲ (ਐੱਸ. ਏ. ਵੀ.) ਲਾਂਚ ਕੀਤਾ। ਬੀ. ਐੱਮ. ਡਬਲਯੂ. ਗਰੁੱਪ ਪਲਾਂਟ ਚੇਨਈ ’ਚ ਸਥਾਨਕ ਤੌਰ ’ਤੇ ਉਤਪਾਦਿਤ ਕਾਰ 45,90,000 ਰੁਪਏ (ਪੈਟਰੋਲ) ਅਤੇ 47,90,000 ਰੁਪਏ (ਡੀਜ਼ਲ) ਦੀਆਂ ਸ਼ੁਰੂਆਤੀ ਕੀਮਤਾਂ ’ਤੇ ਆਉਂਦੀ ਹੈ ਅਤੇ ਕੰਪਨੀ ਦੇ ਡੀਲਰਸ਼ਿਪ ਨੈੱਟਵਰਕ ਅਤੇ ਇਸ ਦੀ ਅਧਿਕਾਰਕ ਵੈੱਬਸਾਈਟ ਦੇ ਮਾਧਿਅਮ ਰਾਹੀਂ ਬੁਕਿੰਗ ਲਈ ਮੁਹੱਈਆ ਹੈ।
ਕੰਪਨੀ ਨੇ ਕਿਹਾ ਕਿ ਬੀ. ਐੱਮ. ਡਬਲਯੂ. ਐਕਸ-1 (ਡੀਜ਼ਲ) ਦੀ ਡਲਿਵਰੀ ਮਾਰਚ ਤੋਂ ਅਤੇ ਬੀ. ਐੱਮ. ਡਬਲਯੂ. ਐਕਸ-1 (ਪੈਟਰੋਲ) ਦੀ ਡਲਿਵਰੀ ਜੂਨ ਤੋਂ ਸ਼ੁਰੂ ਹੋਵੇਗੀ। ਬੀ. ਐੱਮ. ਡਬਲਯੂ. ਗਰੁੱਪ ਇੰਡੀਆ ਦੇ ਮੁਖੀ ਵਿਕਰਮ ਪਾਵਾਹ ਨੇ ਕਿਹਾ ਕਿ ਆਲ-ਨਿਊ ਬੀ. ਐੱਮ. ਡਬਲਯੂ. ਐਕਸ-1 ਆਪਣੇ ਸ਼ਕਤੀਸ਼ਾਲੀ ਬਿਲਡ ਅਤੇ ਵਿਸ਼ੇਸ਼ ਮਸਕੁਲਰ ਡਿਜਾਈਨ ਨਾਲ ਇਸ ਦੀ ਕਲਾਸ ਹੋਰ ਵਧਾਉਂਦੀ ਹੈ। ਇੰਟੀਰੀਅਰ ਪ੍ਰਭਾਵਸ਼ਾਲੀ ਤੌਰ ’ਤੇ ਆਧੁਨਿਕ ਅਤੇ ਡਿਜ਼ੀਟਲ ਹੈ, ਜੋ ਉੱਨਤ ਕਨੈਕਟੀਵਿਟੀ ਅਤੇ ਵਰਤੋਂ ’ਚ ਸ਼ਾਨਦਾਰ ਆਸਾਨੀ ਨਾਲ ਚਿੰਨ੍ਹਿਤ ਹੈ।
ਥਰਡ ਜੈਨਰੇਸ਼ਨ ਦੀ ਆਲ-ਨਿਊ ਬੀ. ਐੱਮ. ਡਬਲਯੂ. ਐਕਸ-1 ਲਗਜ਼ਰੀ ਐੱਸ. ਏ. ਵੀ. ’ਚ ਕਈ ਨਵੀਆਂ ਵਿਸ਼ੇਸ਼ਤਾਵਾਂ ਹਨ, ਜਿਨ੍ਹਾਂ ’ਚ ਹਾਈ ਬੀਮ ਅਸਿਸਟੈਂਟ ਨਾਲ ਅਡੈਪਟਿਵ ਐੱਲ. ਈ. ਡੀ ਹੈੱਡਲਾਈਟਸ, ਬੀ. ਐੱਮ. ਡਬਲਯੂ. ਕਵਰਡ ਡਿਸਪਲੇ ਨਾਲ ਬੀ. ਐੱਮ. ਡਬਲਯੂ. ਲਾਈਵ ਕਾਕਪਿਟ ਪਲੱਸ, ਰਿਮੋਟ ਫੰਕਸ਼ਨ ਨਾਲ ਮਾਈ ਬੀ. ਐੱਮ. ਡਬਲਯੂ. ਐਪ, ਕੰਫਰਟ ਅਕਸੈੱਸ ਨਾਲ ਡਿਜ਼ੀਟਲ ਦੀ ਪਲੱਸ, ਪਾਰਕਿੰਗ ਅਤੇ ਰਿਵਰਸਿੰਗ ਅਸਿਸਟੈਂਟ, ਐਕਟਿਵ ਸੀਟਸ, ਇੰਸਟਰੂਮੈਂਟ ਪੈਨਲ ਲਗਜ਼ਰੀ, ਹਾਰਮੋਨ ਕਾਰਡਨ ਆਡੀਓ ਸਿਸਟਮ ਅਤੇ ਹੋਰ ਵੀ ਬਹੁਤ ਕੁੱਝ ਸ਼ਾਮਲ ਹਨ।
ਇਸ ਤੋਂ ਇਲਾਵਾ ਕੰਪਨੀ ਨੇ ਜ਼ਿਕਰ ਕੀਤਾ ਕਿ ਬੀ. ਐੱਮ. ਡਬਲਯੂ. ਐਕਸ-1 (ਡੀਜ਼ਲ) 8.9 ਸਕਿੰਟ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਦੀ ਹੈ ਜਦ ਕਿ ਬੀ. ਐੱਮ. ਡਬਲਯੂ. ਐਕਸ-1 (ਪੈਟਰੋਲ) 9.2 ਸਕਿੰਟ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ੍ਹਦੀ ਹੈ।
ਭਾਰਤ ’ਚ ਲਾਂਚਿੰਗ ਤੋਂ ਪਹਿਲਾਂ Moto E13 ਦੀ ਕੀਮਤ ਲੀਕ
NEXT STORY