ਜਲੰਧਰ- ਇਕ ਜਾਣਕਾਰੀ ਮੁਤਾਬਕ ਐੱਚ. ਟੀ. ਸੀ ਜਲਦ ਹੀ ਇਕ ਨਵਾਂ ਸਮਾਰਟਫੋਨ 'U' ਨੂੰ ਲਾਂਚ ਕਰਨ ਵਾਲਾ ਹੈ। ਅਜੇ ਤੱਕ ਕੰਪਨੀ ਵੱਲੋਂ ਕੋਈ ਵੀ ਆਧਿਕਾਰਕ ਜਾਣਕਾਰੀ ਨਹੀਂ ਮਿਲੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਅਪ੍ਰੈਲ 'ਚ ਲਾਂਚ ਕੀਤਾ ਜਾ ਸਕਦਾ ਹੈ। ਇਕ ਵਾਰ ਫਿਰ ਐੱਚ. ਟੀ. ਸੀ ” (ਓ. ਸਿਅਨ) ਨੂੰ antutu 'ਤੇ ਲਿਸਟ ਹੁੰਦੇ ਵੇਖਿਆ ਗਿਆ ਹੈ। ਜਿੱਥੇ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਅਤੇ ਫੀਚਰਸ ਬਾਰੇ ਦੱਸਿਆ ਗਿਆ ਹੈ।
ਬੇਂਚਮਾਰਕ ਲਿਸਟਿੰਗ ਮੁਤਾਬਕ, ਐੱਚ. ਟੀ. ਸੀ ਯੂ ਨੂੰ ਕਵਾਲਕਾਮ ਦੇ ਨਵਨੀਤਮ ਸਨੈਪਡ੍ਰੈਗਨ 835 64-ਬਿੱਟ ਓਕਟਾ-ਕੋਰ ਪ੍ਰੋਸੈਸਰ ਦੇ ਨਾਲ ਐਡਰੇਨੋ 540 ਜੀ.ਪੀ. ਯੂ ਨਾਲ ਪੇਸ਼ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਮਾਰਟਫਓਨ 4GB ਰੈਮ ਦੇ ਨਾਲ ਮਾਰਕੀਟ 'ਚ ਉਪਲੱਬਧ ਹੋਵੇਗਾ। antutu 'ਤੇ ਲਿਸਟ ਹੋਣ ਤੋਂ ਬਾਅਦ ਇਸ ਨੂੰ Androidheadlines 'ਤੇ ਵੀ ਵੇਖਿਆ ਗਿਆ ਹੈ। ਜਿੱਥੇ ਐੱਚ. ਟੀ. ਸੀ” ਦੇ ਕੈਮਰੇ ਫੀਚਰ ਬਾਰੇ ਦੱਸਿਆ ਗਿਆ ਹੈ। 1ndroidheadlines ਮੁਤਾਬਕ, ਐੱਚ. ਟੀ. ਸੀ ” 'ਚ ਫੋਟੋਗ੍ਰਾਫੀ ਲਈ 16 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਉਥੇ ਹੀ, ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਹ ਸਮਾਰਟਫੋਨ ਐਂਡ੍ਰਾਇਡ 7.1.1 ਨੂਗਟ 'ਤੇ ਅਧਾਰਿਤ ਹੈ।
ਪਿਛਲੇ ਲੀਕ ਮਤਾਬਕ, ਐੱਚ. ਟੀ. ਸੀ ” 'ਚ 5.5-ਇੰਚ QHD ਰੈਜ਼ੋਲਿਊਸ਼ਨ ਡਿਸਪਲੇ ਦਿੱਤਾ ਗਿਆ ਹੈ। ਐੱਚ. ਟੀ. ਸੀ ਆਪਣੇ ਇਸ ਸਮਾਰਟਫੋਨ ਦੇ ਮੇਟਲ ਫ੍ਰੇਮ ਦੇ ਚਾਰ ਚੁਫੇਰ ਕੁੱਝ ਸੈਂਸਰਸ ਨੂੰ ਵੀ ਜਗ੍ਹਾ ਦੇ ਸਕਦੇ ਹਨ। ਇਸ ਸੈਂਸਰ ਨੂੰ 'ਏਜ ਸੈਂਸ' ਨਾਮ ਦਿੱਤਾ ਜਾਵੇਗਾ। ਇਸ ਸੈਂਸਰ ਰਾਹੀਂ ਯੂਜ਼ਰਸ ਜੇਸਚਰਸ ਜਿਹੇ squezing ਜਾਂ ਸਵੀਪਿੰਗ ਦਾ ਇਸਤੇਮਾਲ ਕਰ ਸਕਦੇ ਹਨ। ਤੁਸੀਂ ਇਨ੍ਹਾਂ ਨੂੰ ਆਪਣੇ ਮੁਤਾਬਕ ਬਦਲ ਵੀ ਸਕਦੇ ਹੋ।
ਸ਼ਿਓਮੀ ਦੇ ਇਸ ਸਮਾਰਟਫੋਨ ਲਈ ਜਾਰੀ ਹੋਇਆ ਐਂਡ੍ਰਾਇਡ 7.1 ਨੂਗਟ ਅਪਡੇਟ
NEXT STORY