ਜਲੰਧਰ- ਰਿਲਾਇੰਸ ਜਿਓ ਨੇ ਹਾਲ ਹੀ 'ਚ ਆਪਣੀਆਂ ਸਾਰੀਆਂ ਸੇਵਾਵਾਂ 31 ਮਾਰਚ 2017 ਤਕ ਫ੍ਰੀ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਰਿਲਾਇੰਸ ਨੇ ਆਪਣੇ ਨਵੇਂ ਪਲਾਨ 'ਚ ਇਕ ਦਿਨ 'ਚ ਫ੍ਰੀ 4ਜੀ.ਬੀ. ਡਾਟਾ ਤੋਂ ਘਟਾ ਕੇ 1ਜੀ.ਬੀ. ਕਰ ਦਿੱਤਾ ਹੈ ਪਰ ਤੁਹਾਨੂੰ ਇਸ ਖਬਰ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਨਾਲ ਵੀ ਤੁਹਾਨੂੰ ਫਾਇਦਾ ਹੋਣ ਵਾਲਾ ਹੈ। ਡਾਟਾ ਲਿਮਟ ਘਟਾਉਣ ਨਾਲ ਯੂਜ਼ਰਸ 4ਜੀ ਇੰਟਰਨੈੱਟ ਦਾ ਬਿਹਤਰ ਅਨੁਭਵ ਲੈ ਸਕਣਗੇ। ਕੰਪਨੀ ਦਾ ਕਹਿਣਾ ਹੈ ਕਿ ਫ੍ਰੀ ਆਫਰ ਖਤਮ ਹੋਣ ਤੋਂ ਬਾਅਦ ਤਕ ਜੁੜੇ ਲੋਕਾਂ ਨੂੰ ਬਿਹਤਰ ਕੁਆਲਿਟੀ ਦੀ ਸਰਵਿਸ ਉਪਲੱਬਧ ਹੋਵੇਗੀ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਕੰਪਨੀ ਨੂੰ ਅਗਲੇ ਸਾਲ ਮਾਰਚ 'ਚ ਫ੍ਰੀ ਆਫਰ ਖਤਮ ਹੋਣ ਤੋਂ ਬਾਅਦ ਗਾਹਕਾਂ ਨੂੰ ਜੋੜੀ ਰੱਖਣ ਦੀ ਚੁਣੌਤੀ ਨਾਲ ਨਜਿੱਠਣ 'ਚ ਮਦਦ ਮਿਲੇਗੀ। ਜੇ.ਪੀ. ਮੋਰਗਨ ਮੁਤਾਬਕ, ਮਾਰਚ ਦੇ ਅੰਤ ਤਕ ਜਿਓ ਦੇ ਕਰੀਬ 10 ਕਰੋੜ ਗਾਹਕ ਹੋ ਜਾਣਗੇ। ਉਥੇ ਹੀ ਮੋਰਗਨ ਸਟੈਨਲੇ ਦਾ ਅਨੁਮਾਨ ਹੈ ਕਿ ਜਨਵਰੀ-ਮਾਰਚ ਦੇ ਸਮੇਂ ਦੌਰਾਨ 9 ਕਰੋੜ ਗਾਹਕ ਹੋ ਜਾਣਗੇ। ਅਪ੍ਰੈਲ 2017 ਤੋਂ ਕੰਪਨੀ ਜਦੋਂ ਪੈਸੇ ਲੈਣੇ ਸ਼ੁਰੂ ਕਰੇਗੀ ਤਾਂ ਅਗਲੇ ਸਾਲ ਤਕ ਉਸ ਦੇ ਗਾਹਕਾਂ ਦੀ ਗਿਣਤੀ 4.5 ਕਰੋੜ ਹੋ ਜਾਵੇਗੀ।
ਸਮਾਰਟਫੋਨਸ ਦੇ ਲਈ ਉਪਲੱਬਧ ਹੋਇਆ ਐਂਡ੍ਰਾਇਡ 7.1.1 ਨੂਗਾ ਅਪਡੇਟ
NEXT STORY