ਜਲੰਧਰ- ਮੋਟੋ Z ਸੀਰੀਜ਼ ਦੇ ਯੂਜ਼ਰਸ ਲਈ ਇਕ ਚੰਗੀ ਖਬਰ ਹੈ, ਦਰਅਸਲ ਮੋਟੋਰੋਲਾ ਨੇ ਆਪਣੀ ਇਸ ਸੀਰੀਜ ਦੇ ਸਮਾਰਟਫੋਨਸ ਲਈ ਨਵੇਂ ਮਜ਼ੇਦਾਰ ਮੋਟੋ ਮਾਡਸ ਲਾਂਚ ਕੀਤੇ ਹਨ। ਇਸ ਨਵੇਂ ਮੋਟੋ ਮਾਡਸ 'ਚ ਲੇਨੋਵੋ ਵਾਇਟਲ ਮਾਡ ਅਤੇ ਲਿਵਰਮਾਰਿਅਮ ਸਲਾਇਡਰ ਕੀ-ਬੋਰਡ ਮੋਟੋ ਮਾਡ ਸ਼ਾਮਿਲ ਹਨ।
ਸਭ ਤੋਂ ਪਹਿਲਾਂ ਗੱਲ ਕਰੀਏ ਲੇਨੋਵੋ ਵਾਇਟਲ ਮਾਡ ਦੀ ਤਾਂ ਇਹ 395 ਡਾਲਰ ਦੀ ਕੀਮਤ ਦੇ ਨਾਲ ਇਸ ਅਪ੍ਰੈਲ ਤੋਂ ਵਿਕਰੀ ਲਈ ਉਪਲੱਬਧ ਹੋ ਜਾਵੇਗਾ। ਇਹ ਨਵਾਂ ਮੋਟੋ ਮਾਡ ਦਰਅਸਲ ਯੂਜ਼ਰ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਉਸ ਦੀ ਸਾਰੀਆਂ ਜਾਣਕਾਰੀਆਂ ਟ੍ਰੈਕ ਕਰੇਗੀ। ਜਿਵੇਂ ਕਿ ਇਸ ਮਾਡ ਤੋਂ ਹਾਰਟ ਰੇਟ ਨੂੰ ਮਿਣਨਾ, ਰੇਸਪੇਰੇਟਰੀ ਰੇਟ, ਪਲਸ ਆਕਸ, ਕੋਰ ਬਾਡੀ ਟੈਂਪਰੇਚਰ ਜਿਹੀ ਜਾਣਕਾਰੀ ਲੈ ਸਕਦੋ ਹੋ। ਇਸ ਤੋਂ ਇਲਾਵਾ ਪਹਿਲੀ ਯੂਜ਼ਰ ਮਾਡ ਸਿਰਫ ਆਪਣੀ ਫਿੰਗਰ ਰਾਹੀਂ ਇਕਦਮ ਠੀਕ systolic and diastolic ਬਲਡ ਪ੍ਰੈਸ਼ਰ ਨੂੰ ਜਾਂਚ ਸਕੋਗੇ। ਮਤਲਬ ਆਪਣੀ ਸਿਹਤ ਦਾ ਧਿਆਨ ਰੱਖਣਾ ਇਸ ਤੋਂ ਹੋਰ ਵੀ ਸਮਾਰਟ ਹੋ ਜਾਵੇਗਾ।
ਗੱਲ ਕਰਦੇ ਹਾਂ ਲਿਵਰਮਾਰਿਅਮ ਸਲਾਇਡਰ ਕੀ-ਬੋਰਡ ਮੋਟੋ ਮਾਡ ਦੀ ਤਾਂ ਇਹ ਇਸ ਸਰਦੀਆਂ ਤੋਂ ਬਾਅਦ 99 ਡਾਲਰ ਦੀ ਕੀਮਤ ਦੇ ਨਾਲ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਮਾਡ ਤੋਂ ਯੂਜ਼ਰ ਨੂੰ ਇਕ ਪੂਰੀ ਕਵਰਟੀ ਸਲਾਇਡਰ ਕੀ-ਬੋਰਡ ਦੀ ਸਹੂਲਤ ਮਿਲੇਗੀ ਅਤੇ ਇਸ ਦੇ ਨਾਲ ਇਕ ਸਕ੍ਰੀਨ ਵੀ ਹੈ ਜਿਸ ਨੂੰ 60 ਡਿਗਰੀ ਤੱਕ ਘੁਮਾਈ ਜਾ ਸਕਦੀ ਹੈ।
ਕੀ ਤੁਹਾਡੇ ਆਈਫੋਨ ਨੂੰ ਬੈਟਰੀ ਬਦਲਣ ਦੀ ਹੈ ਜ਼ਰੂਰਤ, ਤਾਂ ਇੰਝ ਕਰੋ ਚੈੱਕ
NEXT STORY