ਗੈਜੇਟ ਡੈਸਕ- ਸਰਕਾਰੀ ਟੈਲੀਕਾਮ ਕੰਪਨੀ BSNL ਲੰਬੇ ਸਮੇਂ ਤੋਂ ਆਪਣੇ ਸਸਤੇ ਅਤੇ ਲੰਬੀ ਮਿਆਦ ਵਾਲੇ ਪਲਾਨਾਂ ਲਈ ਜਾਣੀ ਜਾਂਦੀ ਹੈ। ਇਕ ਪਾਸੇ ਜਿਥੇ ਨਿੱਜੀ ਟੈਲੀਕਾਮ ਕੰਪਨੀਆਂ ਦੇ ਮਹਿੰਗੇ ਪਲਾਨਾਂ ਕਰਕੇ ਗਾਹਕ ਘੱਟ ਰਹੇ ਹਨ ਉਥੇ ਹੀ ਦੂਜੇ ਪਾਸੇ ਸਰਕਾਰੀ ਟੈਲੀਕਾਮ ਕੰਪਨੀ BSNL ਦੇ ਗਾਹਕਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। BSNL ਘੱਟ ਕੀਮਤ 'ਚ ਅਨਲਿਮਟਿਡ ਕਾਲਿੰਗ ਅਤੇ ਡਾਟਾ ਵਰਗੀਆਂ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ। ਇਹੀ ਕਾਰਨ ਹੈ ਕਿ ਇਸਦੇ ਨਵੇਂ ਪਲਾਨਾਂ ਨਾਲ ਨਿੱਜੀ ਕੰਪਨੀਆਂ ਦੇ ਪ੍ਰਦਰਸ਼ਨ 'ਤੇ ਅਸਰ ਦੇਖਿਆ ਜਾ ਰਿਹਾ ਹੈ।
BSNL ਕੋਲ ਕਈ ਅਜਿਹੇ ਪਲਾਨ ਹਨ ਜਿਨ੍ਹਾਂ ਦੀ ਮਿਆਦ 70 ਦਿਨਾਂ ਤੋਂ ਲੈ ਕੇ 425 ਦਿਨਾਂ ਤਕ ਦੀ ਹੈ। ਇਹ ਪਲਾਨ ਲੰਬੀ ਮਿਆਦ ਦੀ ਬੇਹੱਦ ਕਿਫਾਇਤੀ ਹਨ। ਹਾਲ ਹੀ 'ਚ ਕੰਪਨੀ ਨੇ ਇਕ ਨਵਾਂ ਪਲਾਨ ਵੀ ਲਾਂਚ ਕੀਤਾ ਹੈ ਜੋ ਘੱਟ ਕੀਮਤ 'ਚ ਹਾਈ-ਸਪੀਡ ਡਾਟਾ ਦਿੰਦਾ ਹੈ।
ਕੰਪਨੀ ਨੇ ਇਹ ਪਲਾਨ ਆਪਣੇ ਪੋਸਟਪੇਡ ਗਾਹਕਾਂ ਲਈ ਸ਼ੁਰੂ ਕੀਤਾ ਹੈ ਜਿਸ ਦੀ ਕੀਮਤ 399 ਰੁਪਏ ਹੈ। ਇਸ ਵਿਚ ਹਰ ਮਹੀਨੇ 70 ਜੀ.ਬੀ. ਡਾਟਾ ਮਿਲਦਾ ਹੈ ਅਤੇ ਇਸਦੇ ਨਾਲ ਡਾਟਾ ਰੋਲਓਵਰ ਦੀ ਸਹੂਲਤ ਵੀ ਹੈ, ਜਿਸ ਨਾਲ 210 ਜੀ.ਬੀ. ਤਕ ਡਾਟਾ ਅਗਲੇ ਮਹੀਨੇ ਲਈ ਬਚਾਇਆ ਜਾ ਸਕਦਾ ਹੈ। ਇਹ ਪਲਾਨ ਮੁਫਤ ਕਾਲਿੰਗ ਦੇ ਨਾਲ ਵਾਧੂ ਸੁਵਿਧਾ ਵੀ ਦਿੰਦਾ ਹੈ। ਇਸ ਪਲਾਨ ਦੀ ਖਾਸ ਗੱਲ ਇਹ ਹੈ ਕਿ ਇਹ ਰੋਜ਼ਾਨਾ 13 ਰੁਪਏ ਦੀ ਲਾਗਤ 'ਚ ਇੰਨੇ ਫਾਇਦੇ ਦੇ ਰਿਹਾ ਹੈ ਜੋ ਮੌਜੂਦਾ ਕੋਈ ਨਿੱਜੀ ਕੰਪਨੀ ਨਹੀਂ ਦੇ ਰਹੀ।
200 ਲੱਖ ਕਰੋੜ ਰੁਪਏ ਆਨਲਾਈਨ ਪੇਅ ਕਰ ਜਾਂਦੇ ਹਨ ਭਾਰਤੀ, ਹੈਰਾਨ ਕਰ ਦੇਵੇਗੀ ਪੂਰੀ ਰਿਪੋਰਟ
NEXT STORY