ਆਟੋ ਡੈਸਕ- ਰੇਨੋਲਟ ਭਾਰਤੀ ਬਾਜ਼ਾਰ 'ਚ ਆਪਣੀ ਪ੍ਰਸਿੱਧ ਐੱਸ.ਯੂ.ਵੀ. ਡਸਟਰ ਦੀ ਨਵੀਂ ਜਨਰੇਸ਼ਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਨਵਾਂ ਟੀਜ਼ਰ ਜਾਰੀ ਕੀਤਾ ਹੈ, ਜਿਸ ਵਿਚ ਐੱਸ.ਯੂ.ਵੀ. ਦੀ ਝਲਕ ਦੇਖਣ ਨੂੰ ਮਿਲੀ ਹੈ। ਇਸਦੇ ਨਾਲ ਹੀ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਨਵੀਂ ਰੇਨੋਲਟ ਡਸਟਰ 26 ਜਨਵਰੀ 2026 ਨੂੰ ਭਾਰਤ 'ਚ ਲਾਂਚ ਕੀਤੀ ਜਾਵੇਗੀ। ਲੰਬੇ ਸਮੇਂ ਤੋਂ ਇਸ ਐੱਸ.ਯੂ.ਵੀ. ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਅਤੇ ਹੁਣ ਇਸਦੀ ਵਾਪਸੀ ਲਗਭਗ ਤੈਅ ਮੰਨੀ ਜਾ ਰਹੀ ਹੈ।
ਨਵੇਂ ਟੀਜ਼ਰ 'ਚ ਕੀ ਦਿਸਿਆ ਨਵਾਂ
ਰੇਨੋਲਟ ਵੱਲੋਂ ਜਾਰੀ ਕੀਤੇ ਗਏ ਟੀਜ਼ਰ 'ਚ ਐੱਸ.ਯੂ.ਵੀ. ਦੀ ਪੂਰੀ ਲੁੱਕ ਤਾਂ ਨਹੀਂ ਦਿਖਾਈ ਗਈ ਪਰ ਡਿਜ਼ਾਈਨ ਨੂੰ ਲੈ ਕੇ ਕਈ ਸੰਕੇਤ ਜ਼ਰੂਰ ਮਿਲੇ ਹਨ। ਟੀਜ਼ਰ ਤੋਂ ਇਹ ਸਪਸ਼ਟ ਹੈ ਕਿ ਨਵੀਂ ਡਸਟਰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਅਤੇ ਮਾਡਰਨ ਹੋਵੇਗੀ। ਇਸਦਾ ਸਟਾਂਸ ਪਹਿਲਾਂ ਨਾਲੋਂ ਚੌੜਾ ਹੋਵੇਗਾ ਅਤੇ ਐੱਸ.ਯੂ.ਵੀ. ਵਾਲਾ ਫੀਲ ਪਹਿਲਾਂ ਨਾਲੋਂ ਬਿਹਤਰ ਨਜ਼ਰ ਆਏਗਾ। ਡਿਜ਼ਾਈਨ ਅਤੇ ਇੰਟੀਰੀਅਰ 'ਚ ਬਦਲਾਅ
ਨਵੀਂ ਜਨਰੇਸ਼ਨ ਰੇਨੋਲਟ ਡਸਟਰ 'ਚ ਪੁਰਾਣੇ ਮਾਡਲ ਦੀ ਤੁਲਨਾ 'ਚ ਕਾਫੀ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਐਕਸਟੀਰੀਅਰ 'ਚ ਨਵਾਂ ਫਰੰਟ ਡਿਜ਼ਾਈਨ, ਐੱਲ.ਈ.ਡੀ. ਹੈੱਡਲਾਈਟਸ, ਨਵੇਂ ਅਲੌਏ ਵੀਲਜ਼ ਅਤੇ ਜ਼ਿਆਦਾ ਬੋਲਡ ਲੁੱਕ ਮਿਲਣ ਦੀ ਉਮੀਦ ਹੈ। ਉਥੇ ਹੀ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਸਕਰੀਨ ਸੈੱਟਅਪ, ਨਵਾਂ ਡੈਸ਼ਬੋਰਡ ਡਿਜ਼ਾਈਨ ਅਤੇ ਪ੍ਰੀਮੀਅਮ ਕੁਆਲਿਟੀ ਮਲਟੀਰੀਅਲ ਦਿੱਤਾ ਜਾ ਸਕਦਾ ਹੈ। ਇਸ ਨਾਲ ਐੱਸ.ਯੂ.ਵੀ. ਨੂੰ ਪਹਿਲਾਂ ਨਾਲੋਂ ਜ਼ਿਆਦਾ ਪ੍ਰੀਮੀਅਮ ਫੀਲ ਮਿਲੇਗੀ ਅਤੇ ਇਸਨੂੰ ਇਸਤੇਮਾਲ ਕਰਨ ਦਾ ਅਨੁਭਵ ਵੀ ਬਿਹਤਰ ਹੋਵੇਗਾ।
ਐਡਵਾਂਸ ਫੀਚਰਜ਼
ਨਵੀਂ ਡਸਟਰ ਫੀਚਰਜ਼ ਦੇ ਮਾਮਲੇ 'ਚ ਵੀ ਕਾਫੀ ਅੱਗੇ ਹੋ ਸਕਦੀ ਹੈ। ਇਸ ਵਿਚ 360 ਡਿਗਰੀ ਕੈਮਰਾ, ਪਾਵਰ ਐਡਜਟੇਬਲ ਫਰੰਟ ਸੀਟਾਂ, ਸਨਰੂਫ, ਐਂਬੀਅੰਟ ਲਾਈਟਿੰਗ ਅਤੇ Level-2 ADAS ਵਰਗੇ ਐਡਵਾਂਸ ਸੇਫਟੀ ਫੀਚਰਜ਼ ਮਿਲਣ ਦੀ ਸੰਭਾਵਨਾ ਹੈ। ਇਸਤੋਂ ਇਲਾਵਾ ਨਵਾਂ ਟੱਚਸਕਰੀਨ ਸਿਸਟਮ ਅਤੇ ਮਾਡਰਨ ਏਸੀ ਵੈਂਟਸ ਵੀ ਇਸ ਐੱਸ.ਯੂ.ਵੀ. 'ਚ ਦਿੱਤੇ ਜਾ ਸਕਦੇ ਹਨ, ਜੋ ਇਸਨੂੰ ਹੋਰ ਜ਼ਿਆਦਾ ਐਡਵਾਂਸ ਅਤੇ ਪ੍ਰੀਮੀਅਮ ਬਣਾਉਣਗੇ।
ਨਵੀਂ ਰੇਨੋਲਟ ਡਸਟਰ 'ਚ ਇੰਜਣ ਆਪਸ਼ਨਾਂ ਦੇ ਤੌਰ 'ਤੇ 1.2 ਲੀਟਰ ਮਾਈਲਡ ਹਾਈਬ੍ਰਿਡ ਟਰਬੋ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ। ਇਸਦੇ ਨਾਲ ਹੀ 1.3 ਲੀਟਰ ਟਰਬੋ ਪੈਟਰੋਲ ਇੰਜਣ ਦਾ ਆਪਸ਼ਨ ਵੀ ਉਪਲੱਬਧ ਹੋ ਸਕਦਾ ਹੈ। ਮੈਨੁਅਰ ਅਤੇ ਆਟੋਮੈਟਿਕ ਦੋਵਾਂ ਟ੍ਰਾਂਸਮਿਸ਼ਨ ਵੇਰੀਅੰਟਸ ਦੀ ਉਮੀਦ ਹੈ। ਲਾਂਚ ਤੋਂ ਬਾਅਦ ਨਵੀਂ ਡਸਟਰ ਦਾ ਮੁਕਾਬਲਾ Hyundai Creta, Kia Seltos, Maruti Grand Vitara, Toyota Hyryder ਅਤੇ Honda Elevate ਵਰਗੀਆਂ ਲੋਕਪ੍ਰਸਿੱਧ SUVs ਨਾਲ ਹੋਵੇਗਾ।
ਗੂਗਲ 'ਤੇ 67 ਟਾਈਪ ਕਰਦੇ ਹੀ ਆ ਜਾਵੇਗਾ 'ਭੂਚਾਲ'!, ਨਹੀਂ ਯਕੀਨ ਤਾਂ ਕਰੋ ਟਰਾਈ
NEXT STORY