ਆਟੋ ਡੈਸਕ- ਰਾਇਲ ਐਨਫੀਲਡ ਨੇ ਆਪਣੀ ਨਵੀਂ ਸ਼ਾਟਗਨ 650 ਨੂੰ ਅਨਵੀਲ ਕਰ ਦਿੱਤਾ ਹੈ। ਇਹ ਕੰਪਨੀ ਦਾ ਚੌਥਾ ਮਾਡਲ ਹੈ ਜੋ 650 ਸੀਸੀ ਪਲੇਟਫਾਰਮ 'ਤੇ ਬੇਸਡ ਹੈ। ਸ਼ਾਟਗਨ 650 ਨੂੰ ਇਕ ਬਾਬਰ-ਸਟਾਈਲ ਮੋਟਰਸਾਈਕਲ 'ਚ ਪੇਸ਼ ਕੀਤਾ ਗਿਆ ਹੈ।
650 ਸੀਸੀ ਬਾਬਰ 'ਚ ਉਲਟਾ ਫਰੰਟ ਫੋਰਕ ਅਤੇ ਪਿਛਲੇ ਪਾਸੇ ਟਵਿਨ ਸ਼ਾਕ ਆਬਜ਼ਰਬਰ ਦਿੱਤੇ ਗਏ ਹਨ। ਇਸਦੇ ਫਰੰਟ 'ਚ 19 ਇੰਚ ਅਤੇ ਰੀਅਰ 'ਚ 16 ਇੰਚ ਦੇ ਰਿਮ ਦੇ ਨਾਲ ਅਲੌਏ ਵ੍ਹੀਲ ਦਿੱਤੇ ਗਏ ਹਨ। ਸ਼ਾਟਗਨ 650 'ਚ 648ਸੀਸੀ ਪੈਰਲਲ-ਟਵਿਨ ਇੰਜਣ ਦਿੱਤਾ ਗਿਆ ਹੈ, ਜੋ ਸੁਪਰ ਮੀਟਿਓਰ 650 ਦੀ ਤਰ੍ਹਾਂ 47 ਬੀ.ਐੱਚ.ਪੀ. ਅਤੇ 52.3 ਐੱਨ.ਐੱਮ.ਦੀ ਪਾਵਰ ਦਿੰਦਾ ਹੈ। ਇਸਨੂੰ 6 ਸਪੀਡ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। ਫੀਚਰਜ਼ ਲਈ ਸ਼ਾਟਗਨ 650 ਰਾਇਲ ਐਨਫੀਲਡ 'ਚ ਟ੍ਰਿਪਰ ਨੈਵੀਗੇਸ਼ਨ, ਇਕ ਐੱਲ.ਈ.ਡੀ. ਹੈੱਡਲਾਈਟ ਅਤੇ ਡਿਊਲ-ਚੈਨਲ ਏ.ਬੀ.ਐੱਸ. ਦਿੱਤਾ ਹੈ।
ਗੂਗਲ ਨੇ ਮੈਸੇਜ ਐਪ ਲਈ ਪੇਸ਼ ਕੀਤਾ ਫੋਟੋਮੋਜੀ ਫੀਚਰ, ਫੋਨ 'ਚ ਇੰਝ ਕਰੋ ਇਸਤੇਮਾਲ
NEXT STORY